ਚੰਦ ਮਿਸ਼ਨ : ਨਾਸਾ ਵਲੋਂ ਵਿਸ਼ੇਸ਼ ਰੋਬੋਟ ਲਈ ਡਿਜ਼ਾਈਨ ਤਿਆਰ ਕਰਨ ਵਾਲਿਆਂ ਨੂੰ ਸੱਦਾ

ਚੰਦ ਮਿਸ਼ਨ : ਨਾਸਾ ਵਲੋਂ ਵਿਸ਼ੇਸ਼ ਰੋਬੋਟ ਲਈ ਡਿਜ਼ਾਈਨ ਤਿਆਰ ਕਰਨ ਵਾਲਿਆਂ ਨੂੰ ਸੱਦਾ

ਨਵੀਂ ਦਿੱਲੀ – ਪੁਲਾੜ ਕੇਂਦਰ ਹਿਊਸਟਨ ਦੇ ਸੀ. ਈ. ਓ. ਵਿਲੀਅਮ ਹੈਰਿਸ ਨੇ ਕਿਹਾ ਕਿ ਨਾਸਾ ਬਨਾਉਟੀ ਬੁੱਧੀ ਵਾਲੇ ਵਿਸ਼ੇਸ਼ ਤਰ੍ਹਾਂ ਦੇ ਰੋਬੋਟ ਦਾ ਡਿਜ਼ਾਈਨ ਤਿਆਰ ਕਰਨ ਲਈ ਆਮ ਲੋਕਾਂ ਅਤੇ ਵਿਗਿਆਨਕ ਭਾਈਚਾਰੇ ਦੇ ਸਾਹਮਣੇ ਚੁਣੌਤੀ ਪੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਰੋਬੋਟ ਚੰਦ ਦੀ ਸਤ੍ਹਾ ਬਾਰੇ ਜਾਣਕਾਰੀ ਜੁਟਾ ਸਕੇਗਾ। ਅਮਰੀਕੀ ‘ਨਾਸਾ ਜਾਨਸਨ ਸਪੇਸ ਸੈਂਟਰ’ ਨਾਲ ਸਬੰਧ ਪੁਲਾੜ ਕੇਂਦਰ ਹਿਊਸਟਨ ਨਿਯਮਤ ਰੂਪ ਨਾਲ ਆਮ ਲੋਕਾਂ ਨਾਲ ਸੰਪਰਕ ਲਈ ਪ੍ਰੋਗਰਾਮ ਚਲਾਉਂਦਾ ਹੈ ਤਾਂ ਜੋ ਵੱਖ-ਵੱਖ ਉਮਰ ਵਰਗ ਅਤੇ ਅਗਲੀ ਪਿਛੋਕੜ ਵਾਲੇ ਲੋਕਾਂ ਨੂੰ ਵਿਗਿਆਨਕ ਖੋਜ ਨਾਲ ਜੋੜਿਆ ਜਾ ਸਕੇ। ਇਨ੍ਹਾਂ ਪ੍ਰੋਗਰਾਮਾਂ ‘ਚ ਵਿਦਿਆਰਥੀਆਂ ਅਤੇ ਵਿਗਿਆਨੀਆਂ ਨੂੰ ਉਨ੍ਹਾਂ ਸਮੱਸਿਆਵਾਂ ਦੇ ਹਲ ਲਈ ਹੱਲ ਪੇਸ਼ ਕਰਨ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਜਿਸ ਦਾ ਸਾਹਮਣਾ ਅਮਰੀਕੀ ਪੁਲਾੜ ਏਜੰਸੀ ਪੁਲਾੜ ਮਿਸ਼ਨਾਂ ਦੌਰਾਨ ਕਰਦੀ ਹੈ। ਹੈਰਿਸ ਨੇ ਕਿਹਾ ਕਿ ਅਗਲੀ ਚੁਣੌਤੀ ਚੰਦ ਨਾਲ ਸਬੰਧਤ ਹੈ ਅਤੇ ਇਸ ਦਾ ਐਲਾਨ ਅਗਲੇ ਸਾਲ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਚੁਣੌਤੀ ਇਕ ਬਨਾਉਟੀ ਬੁੱਧੀ ਨਾਲ ਯੁਕਤ ‘ਸੈਲਫ ਏਸੇ ਬਲਿੰਗ’ ਰੋਬੋਟ ਜਾਂ ਰੋਵਰ ਵਿਕਸਤ ਕਰਨ ਦੀ ਹੈ, ਜੋ ਚੰਦ ਦੀ ਸਤ੍ਹਾ ਬਾਰੇ ਜਾਣਕਾਰੀ ਲੈ ਕੇ ਫੈਸਲੇ ਕਰ ਸਕੇ।

You must be logged in to post a comment Login