ਛਪਾਰ ਮੇਲੇ ਦੌਰਾਨ ਬੋਲੇ ਭਗਵੰਤ ਮਾਨ, “ਕਿਸਾਨੀ ਕਰਜ਼ਾ” ਵੀ ਹੁਣ ਆਦਿ ਬਿਮਾਰੀ ਹੋ ਗਿਐ

ਛਪਾਰ ਮੇਲੇ ਦੌਰਾਨ ਬੋਲੇ ਭਗਵੰਤ ਮਾਨ, “ਕਿਸਾਨੀ ਕਰਜ਼ਾ” ਵੀ ਹੁਣ ਆਦਿ ਬਿਮਾਰੀ ਹੋ ਗਿਐ

ਲੁਧਿਆਣਾ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਛਪਾਰ ਮੇਲੇ ‘ਚ ਲਾਈ ਗਈ ਸਿਆਸੀ ਸਟੇਜ ‘ਤੇ ਪੁੱਜੇ। ਇਸ ਮੌਕੇ ਭਗਵੰਤ ਮਾਨ ਸੂਬੇ ਦੀ ਕੈਪਟਨ ਸਰਕਾਰ ‘ਤੇ ਰੱਜ ਕੇ ਵਰ੍ਹੇ। ਉਨ੍ਹਾਂ ਕਿਹਾ ਕਿ ਪਹਿਲਾਂ ਸਾਹ, ਦਮਾ, ਤਪਦਿਕ ਜੈਨੇਟਿਕ ਬੀਮਾਰੀਆਂ ਹੁੰਦੀਆਂ ਸਨ ਮਤਲਬ ਕਿ ਦਾਦੇ-ਪੜਦਾਦਿਆਂ ਤੋਂ ਸ਼ੁਰੂ ਹੋ ਕੇ ਇਹ ਬੀਮਾਰੀਆਂ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਸਨ ਪਰ ਹੁਣ ਪੰਜਾਬ ‘ਚ ਕਰਜ਼ਾ ਵੀ ਜੈਨੇਟਿਕ ਬੀਮਾਰੀ ਬਣ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਤੇ ਪਰ ਕੈਪਟਨ ਅਤੇ ਬਾਦਲ ਪਰਿਵਾਰ ਨੇ ਸਿਰਫ ਆਪਣੇ ਬਾਰੇ ਹੀ ਸੋਚਿਆ ਹੈ, ਜਦੋਂ ਕਿ ਸੂਬੇ ਦੀ ਕਿਸੇ ਨੂੰ ਕੋਈ ਫਿਕਰ ਨਹੀਂ ਹੈ।

You must be logged in to post a comment Login