ਜਦੋਂ ਮੈਚ ਦੌਰਾਨ ਅਜਿਹਾ ਕੰਮ ਕਰ ਮਲਿਕ ਨੇ ਜਿੱਤਿਆ ਸਾਰਿਆ ਦਾ ਦਿਲ

ਜਦੋਂ ਮੈਚ ਦੌਰਾਨ ਅਜਿਹਾ ਕੰਮ ਕਰ ਮਲਿਕ ਨੇ ਜਿੱਤਿਆ ਸਾਰਿਆ ਦਾ ਦਿਲ

ਨਵੀਂ ਦਿੱਲੀ— ਏਸ਼ੀਆ ਕੱਪ ਦੇ ਸੁਪਰ-ਮੁਕਾਬਲੇ ‘ਚ ਪਾਕਿਸਤਾਨ ਨੇ ਅਫਗਾਨਿਸਤਾਨ ਨੂੰ 3 ਵਿਕਟਾਂ ਨਾਲ ਹਰਾਇਆ। ਪਾਕਿਸਤਾਨ ਦੇ ਅਨੁਭਵੀ ਖਿਡਾਰੀ ਸ਼ੋਏਬ ਮਲਿਕ ਨੇ ਆਖਰੀ ਓਵਰ ਦੀ ਦੂਜੀ ਗੇਂਦ ‘ਤੇ ਛੱਕਾ ਅਤੇ ਤੀਜੀ ਗੇਂਦ ‘ਤੇ ਚੌਕਾ ਲਗਾ ਕੇ ਮੈਚ ‘ਚ ਜਿੱਤ ਹਾਸਲ ਕਰ ਲਈ। ਮੈਚ ਹਾਰ ਜਾਣ ਤੋਂ ਬਾਅਦ ਮਲਿਕ ਨੂੰ ਆਖਰੀ ਓਵਰ ਸੁੱਟਣ ਵਾਲੇ ਅਫਤਾਬ ਆਲਮ ਦੀਆਂ ਅੱਖਾਂ ‘ਚੋਂ ਹੰਝੂ ਨਿਕਲ ਆਏ।
https://twitter.com/Mwarraich1/status/1043239620496961536
ਅਫਤਾਬ ਦੀਆਂ ਅੱਖਾਂ ‘ਚ ਹੰਝੂ ਦੇਖ ਕੇ ਮਲਿਕ ਖੁਦ ਨੂੰ ਰੋਕ ਨਹੀਂ ਸਕੇ ਅਤੇ ਉਸ ਦੇ ਕੋਲ ਜਾ ਕੇ ਉਨ੍ਹਾਂ ਨੂੰ ਸੰਭਾਲਿਆ। ਮਲਿਕ ਦੀ ਖੇਡ ਭਾਵਨਾ ਨੂੰ ਦੇਖ ਕੇ ਪਾਕਿਸਤਾਨ ਕ੍ਰਿਕਟ ਬੋਰਡ ਨੇ ਉਸ ਦੀ ਇਕ ਤਸਵੀਰ ਟਵਿੱਟਰ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਕਿ ‘ਗੇਮ ਆਫ ਸਪਿਰਿਟ। ਜ਼ਿਕਰਯੋਗ ਹੈ ਕਿ ਇਸ ਮੈਚ ‘ਚ ਅਫਤਾਬ ਅਫਗਾਨਿਸਤਾਨ ਲਈ ਸਭ ਤੋਂ ਮਹਿੰਗਾ ਗੇਂਦਬਾਜ਼ ਸਾਬਤ ਹੋਇਆ। ਉਸ ਨੇ 9.3 ਓਵਰਾਂ ‘ਚ ਬਗੌਰ ਕੋਈ ਵਿਕਟ ਲਏ 64 ਦੌੜਾਂ ਗੁਆਈਆਂ। ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਆਈ ਅਫਗਾਨਿਸਤਾਨ ਦੀ ਟੀਮ ਨੇ ਸਮਾਤੁਲੱਹ ਸ਼ਾਹਿਦੀ (ਅਜੇਤੂ 97) ਅਤੇ ਕਪਤਾਨ ਅਸਗਰ ਅਫਗਾਨ (67) ਦੀਆਂ ਪਾਰੀਆਂ ਦੇ ਦਮ ‘ਤੇ 50 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 257 ਦੌੜਾਂ ਬਣਾਈਆਂ ਸਨ। ਪਾਕਿਸਤਾਨ ਨੇ ਇਸ ਟੀਚੇ ਨੂੰ 7 ਵਿਕਟਾਂ ਗੁਆ ਕੇ 3 ਗੇਂਦਾਂ ਰਹਿੰਦੇ ਹਾਸਲ ਕਰ ਲਿਆ। ਅਫਗਾਨਿਸਤਾਨ ਦੇ ਸਪਿਨਰ ਰਾਸ਼ਿਦ ਖਾਨ (3 ਵਿਕਟਾਂ) ਅਤੇ ਮੁਜੀਬ ਓਰ ਰਹਿਮਾਨ (2 ਵਿਕਟਾਂ) ਨੇ ਪਾਕਿਸਤਾਨ ਲਈ ਜਿੱਤ ਮੁਸ਼ਕਲ ਕਰ ਦਿੱਤੀ ਸੀ, ਪਰ ਮਲਿਕ ਦਾ ਅਨੁਭਵ ਪਾਕਿਸਤਾਨ ਦੇ ਕੰਮ ਆਇਆ। ਮਲਿਕ ਨੇ ਅਜੇਤੂ 51 ਦੌੜਾਂ ਬਣਾਈਆਂ।

You must be logged in to post a comment Login