ਜਦੋਂ ਵੀ ਮੌਕਾ ਮਿਲੇਗਾ, ਮੈਂ ਕਪਤਾਨੀ ਲਈ ਤਿਆਰ ਹਾਂ : ਰੋਹਿਤ

ਜਦੋਂ ਵੀ ਮੌਕਾ ਮਿਲੇਗਾ, ਮੈਂ ਕਪਤਾਨੀ ਲਈ ਤਿਆਰ ਹਾਂ : ਰੋਹਿਤ

ਦੁਬਈ : ਰੋਹਿਤ ਸ਼ਰਮਾ ਦਾ ਐਕਟਿੰਗ ਕਪਤਾਨ ਦੇ ਤੌਰ ‘ਤੇ ਰਿਕਾਰਡ ਸ਼ਾਨਦਾਰ ਰਿਹਾ ਹੈ ਅਤੇ ਉਸ ਨੇ ਸਾਫ ਕੀਤਾ ਹੈ ਕਿ ਜਦੋਂ ਵੀ ਮੌਕਾ ਮਿਲੇਗਾ ਉਹ ‘ਫੁੱਲ ਟਾਈਮ’ ਕਪਤਾਨੀ ਲਈ ਵੀ ਤਿਆਰ ਰਹੇਗਾ। ਰੋਹਿਤ ਦੀ ਅਗਵਾਈ ‘ਚ ਭਾਰਤ ਨੇ ਕਈ ਦੇਸ਼ਾਂ ਵਾਲੇ ਟੂਰਨਾਮੈਂਟ ਜਿਵੇਂ ਕਿ ਸ਼੍ਰੀਲੰਕਾ ਵਿਚ ਟੀ-20 ਤਿਕੋਣੀ ਸੀਰੀਜ਼ ਅਤੇ ਹੁਣ ਏਸ਼ੀਆ ਕੱਪ 50 ਓਵਰਾਂ ਦੇ ਟੂਰਨਾਮੈਂਟ ਵਿਚ ਜਿੱਤ ਹਾਸਲ ਕੀਤੀ। ਤਿਨ ਵਾਰ ਦੀ ਆਈ. ਪੀ. ਐੱਲ. ਜੇਤੂ ਟੀਮ ਮੁੰਬਈ ਇੰਡੀਅਨਸ ਦੇ ਕਪਤਾਨ ਰੋਹਿਤ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਭਵਿੱਖ ਵਿਚ ਲੰਬੇ ਸਮੇਂ ਦੀ ਕਪਤਾਨੀ ਲਈ ਤਿਆਰ ਹੈ ਤਾਂ ਉਸ ਨੇ ਹੱਸਦਿਆਂ ਕਿਹਾ, ”ਅਸੀਂ ਹਾਲ ਹੀ ‘ਚ ਜਿੱਤ ਦਰਜ ਕੀਤੀ ਇਸ ਲਈ ਯਕੀਨੀ ਤੌਰ ‘ਤੇ ਕਪਤਾਨੀ ਲਈ ਤਿਆਰ ਹਾਂ। ਜਦੋਂ ਵੀ ਮੌਕਾ ਮਿਲੇਗਾ ਮੈਂ ਕਪਤਾਨੀ ਲਈ ਤਿਆਰ ਰਹਾਂਗਾ। ਐਕਟਿੰਗ ਕਪਤਾਨ ਦੇ ਲਈ ਕਾਫੀ ਚੁਣੌਤੀਅÎਾਂ ਹੁੰਦੀਆਂ ਹਨ ਅਤੇ ਰੋਹਿਤ ਨੇ ਵੀ ਇਸ ਨੂੰ ਸਵੀਕਾਰ ਕੀਤਾ ਅਤੇ ਨਾਲ ਹੀ ਕਿਹਾ ਕਿ ਮੁੱਖ ਮਕਸਦ ਇਹ ਹੁੰਦਾ ਹੈ ਕਿ ਖਿਡਾਰੀ ਟੀਮ ਵਿਚ ਆਪਣੇ ਸਥਾਨ ਦੇ ਬਾਰੇ ਸੋਚੇ ਬਿਨਾ ਸੁਤੰਤਰ ਹੋ ਕੇ ਖੇਡੇ। ਉਸ ਨੇ ਕਿਹਾ ਜਦੋਂ ਤੁਹਾਡੇ ਕੁਝ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਜਾਂਦਾ ਹੈ ਤਾਂ ਇਹ ਕਿਸੇ ਵੀ ਟੀਮ ਲਈ ਚੁਣੌਤੀਪੂਰਨ ਹੁੰਦਾ ਹੈ। ਯਕੀਨੀ ਤੌਰ ‘ਤੇ ਉਹ ਖਿਡਾਰੀ ਵਾਪਸੀ ਕਰਦੇ ਹਨ ਤਾਂ ਨਵੇਂ ਖਿਡਾਰੀਆਂ ਨੂੰ ਹਟਣਾ ਪੈਂਦਾ ਹੈ। ਹਰ ਟੀਮ ਅਜਿਹਾ ਕਰ ਰਹੀ ਹੈ ਅਤੇ ਖਿਡਾਰੀ ਵੀ ਇਸ ਨੂੰ ਸਮਝ ਰਹੇ ਹਨ। ਰੋਹਿਤ ਨੇ ਕਿਹਾ, ”ਇਹ ਉਨ੍ਹਾਂ ‘ਤੇ ਨਿਰਭਰ ਕਰਦਾ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲੇ, ਉਹ ਇਸ ਦਾ ਪੂਰਾ ਫਾਇਦਾ ਚੁੱਕੇ ਪਰ ਸਾਡੇ ਲਈ ਕਪਤਾਨ ਦੇ ਤੌਰ ‘ਤੇ ਮੈਂ ਅਤੇ ਸਾਡੇ ਕੋਚ ਨੂੰ ਇਹ ਸਾਫ ਕਰਨਾ ਹੋਵੇਗਾ ਕਿ ਉਹ ਮੈਦਾਨ ਵਿਚ ਜਾ ਕੇ ਬਿਨਾ ਕਿਸੇ ਦਬਾਅ ਦੇ ਆਪਣਾ ਖੇਡ ਖੇਡੇ।

You must be logged in to post a comment Login