ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਹਿੰਸਾ ਮਾਮਲਾ : ਹਿੰਦੂ ਰਖਿਆ ਦਲ ਨੇ ਕਬੂਲੀ ਜ਼ਿੰਮਵਾਰੀ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਹਿੰਸਾ ਮਾਮਲਾ : ਹਿੰਦੂ ਰਖਿਆ ਦਲ ਨੇ ਕਬੂਲੀ ਜ਼ਿੰਮਵਾਰੀ

ਨਵੀਂ ਦਿੱਲੀ : ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਖੇ 4 ਜਨਵਰੀ ਨੂੰ 50 ਦੇ ਕਰੀਬ ਅਣਪਛਾਤੇ ਨਕਾਬਪੋਸ਼ਾਂ ਨੇ ਯੂਨੀਵਰਸਿਟੀ ਅੰਦਰ ਦਾਖ਼ਲ ਹੋ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ‘ਤੇ ਹਮਲਾ ਕਰ ਦਿਤਾ ਸੀ। ਇਸ ਹਮਲੇ ਖਿਲਾਫ਼ ਦੇਸ਼ ਭਰ ਅੰਦਰ ਰੋਸ ਮੁਜ਼ਾਹਰੇ ਹੋ ਰਹ ਹਨ। ਵੱਡੀ ਗਿਣਤੀ ‘ਚ ਵਿਦਿਆਰਥੀਆਂ ਜਥੇਬੰਦੀਆਂ ਵਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਇਸੇ ਦਰਮਿਆਨ ਇਸ ਘਟਨਾ ਨੂੰ ਲੈ ਕੇ ਉਦੋਂ ਨਵਾਂ ਮੋੜ ਆ ਗਿਆ ਜਦੋਂ ਇਕ ਹਿੰਦੂ ਰੱਖਿਆ ਦਲ ਨਾਂ ਦੀ ਜਥੇਬੰਦੀ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲੈ ਲਈ। ਹਿੰਦੂ ਰਖਿਆ ਦਲ ਨਾਮ ਦੀ ਜਥੇਬੰਦੀ ਦੇ ਕੌਮੀ ਪ੍ਰਧਾਨ ਪਿੰਕੀ ਚੌਧਰੀ ਦੇ ਬਿਆਨ ਦਾ ਦਿੱਲੀ ਪੁਲਿਸ ਨੇ ਵੀ ਨੋਟਿਸ ਲਿਆ ਹੈ। ਖੁਦ ਨੂੰ ਹਿੰਦੂ ਰੱਖਿਆ ਦਲ ਦਾ ਕੌਮੀ ਪ੍ਰਧਾਨ ਦਸਦਿਆਂ ਪਿੰਕੀ ਚੌਧਰੀ ਨਾਂ ਦੇ ਸਖ਼ਸ਼ ਨੇ ਵੀਡੀਓ ਜਾਰੀ ਕਰਦਿਆਂ ਇਸ ਘਟਨਾ ਦੀ ਜ਼ਿੰਮੇਵਾਰੀ ਲੈ ਲਈ ਹੈ। ਉਸ ਦਾ ਕਹਿਣਾ ਹੈ ਕਿ ਜੇਐਨਯੂ ਅੰਦਰਲੀਆਂ ਗਤੀਵਿਧੀਆਂ ਤੋਂ ਉਹ ਖਫ਼ਾ ਸੀ। ਜਾਣਕਾਰੀ ਅਨੁਸਾਰ ਪਿੰਕੀ ਚੋਧਰੀ ਦਿੱਲੀ ਨਾਲ ਲਗਦੇ ਗਾਜੀਆਬਾਦ ਦੇ ਸ਼ਾਲੀਮਾਰ ਬਾਗ ਇਲਾਕੇ ਦਾ ਵਾਸੀ ਹੈ। ਦੱਸ ਦਈਏ ਕਿ ਪਿੰਕੀ ਚੋਧਰੀ ਨੇ ਵੀਡੀਓ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਜੇਐਨਯੂ ਵਿਖੇ ਹੋਈਆਂ ਹਿੰਸਕ ਕਾਰਵਾਈ ਉਸ ਨੇ ਹੀ ਕਰਵਾਈ ਹੈ। ਇਸ ਹਿੰਸਾ ‘ਚ ਉਸ ਦੇ ਵਰਕਰ ਹੀ ਸ਼ਾਮਲ ਸਨ। ਵਾਇਰਲ ਵੀਡੀਓ ‘ਚ ਪਿੰਕੀ ਨੇ ਕਿਹਾ ਕਿ ਉਹ ਲੋਕ ਦੇਸ਼-ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਸਨ ਜਿਨ੍ਹਾਂ ਨੂੰ ਕਿਸੇ ਵੀ ਕੀਮਤ ‘ਚ ਬਰਦਾਸ਼ਤ ਨਹੀਂ ਕਰਾਂਗੇ।

You must be logged in to post a comment Login