ਜ਼ਿੰਦਗੀ ਦੀ ਜੰਗ ਹਾਰਿਆ ਫ਼ਤਹਿਵੀਰ

ਜ਼ਿੰਦਗੀ ਦੀ ਜੰਗ ਹਾਰਿਆ ਫ਼ਤਹਿਵੀਰ

ਬੋਰਵੈੱਲ ਵਿਚ ਡਿੱਗੇ ਦੋ ਸਾਲਾ ਫਤਿਹਵੀਰ ਸਿੰਘ ਨੂੰ 110 ਘੰਟਿਆਂ ਦੀ ਭਾਰੀ ਮਸ਼ੱਕਤ ਤੋਂ ਬਾਅਦ ਸਵੇਰੇ ਕਰੀਬ ਸਾਢੇ 5 ਵਜੇ ਬਾਹਰ ਕੱਢ ਲਿਆ ਗਿਆ…ਭਾਵੇਂ ਕਿ ਬੋਰਵੈੱਲ ਵਿਚੋਂ ਕੱਢਣ ਸਾਰ ਹੀ ਫਤਿਹਵੀਰ ਨੂੰ ਐਂਬੂਲੈਂਸ ਰਾਹੀਂ ਪੀਜੀਆਈ ਚੰਡੀਗੜ੍ਹ ਵਿਖੇ ਲਿਆਂਦਾ ਗਿਆ…ਪਰ ਅਫ਼ਸੋਸ ਕਿ ਉਦੋਂ ਬਹੁਤ ਦੇਰ ਹੋ ਚੁੱਕੀ ਸੀ…ਫਤਿਹਵੀਰ ਲਈ ਕੀਤੀਆਂ ਜਾ ਰਹੀਆਂ ਦੁਆਵਾਂ ਕਿਸੇ ਕੰਮ ਨਾ ਆ ਸਕੀਆਂ…ਆਖ਼ਰਕਾਰ ਨਾਕਸ ਪ੍ਰਬੰਧਾਂ ਦੇ ਚਲਦਿਆਂ ਦੋ ਸਾਲਾ ਮਾਸੂਮ ਫਤਿਹਵੀਰ ਜ਼ਿੰਦਗੀ ਦੀ ਜੰਗ ਹਾਰ ਗਿਆ.. ਪੀਜੀਆਈ ਚੰਡੀਗੜ੍ਹ ਵਿਚ ਡਾਕਟਰਾਂ ਨੇ ਚੈਕਅੱਪ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ…ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਤਿਹਵੀਰ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ…ਫਤਿਹਵੀਰ ਨੂੰ ਕੱਢਣ ਲਈ ਚਲਾਏ ਗਏ ਅਪਰੇਸ਼ਨ ਨੂੰ ਲੈ ਕੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ‘ਤੇ ਸਵਾਲ ਉਠਣੇ ਸ਼ੁਰੂ ਹੋ ਗਏ ਨੇ…ਜਿੱਥੇ ਇਸ ਨੂੰ ਲੈ ਕੇ ਸੂਨਾਮ ਦੇ ਪਿੰਡ ਭਗਵਾਨਪੁਰਾ ਵਿਖੇ ਲੋਕਾਂ ਨੂੰ ਸਰਕਾਰ ਵਿਰੁਧ ਰੋਸ ਪ੍ਰਦਰਸ਼ਨ ਕੀਤਾ ਜਾ ਰਿਹੈ..ਉਥੇ ਹੀ ਪੀਜੀਆਈ ਦੇ ਬਾਹਰ ਵੀ ਬਹੁਤ ਸਾਰੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹੈ..
ਉਧਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਦੋ ਸਾਲਾ ਮਾਸੂਮ ਫਤਿਹਵੀਰ ਦੀ ਮੌਤ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਏ…ਉਨ੍ਹਾਂ ਅਪਣੇ ਟਵੀਟ ਵਿਚ ਲਿਖਿਆ ”ਬੱਚੇ ਫਤਿਹਵੀਰ ਦੀ ਦੁਖਦਾਈ ਮੌਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਮੈਂ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਪਰਿਵਾਰ ਨੂੰ ਇਸ ਵੱਡੇ ਨੁਕਸਾਨ ਨੂੰ ਸਹਿਣ ਕਰਨ ਦੀ ਸ਼ਕਤੀ ਬਖ਼ਸ਼ੇ।” ਇਸ ਦੇ ਨਾਲ ਉਨ੍ਹਾਂ ਨੇ ਕਿਸੇ ਵੀ ਖੁੱਲ੍ਹੇ ਬੋਰਵੈੱਲ ਨੂੰ ਲੈ ਕੇ ਡੀਸੀ ਤੋਂ ਰਿਪੋਰਟ ਮੰਗੀ ਐ ਤਾਂਕਿ ਭਵਿੱਖ ਵਿਚ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਦੱਸ ਦਈਏ ਕਿ ਸੂਨਾਮ ਦੇ ਪਿੰਡ ਭਗਵਾਨਪੁਰ ਦਾ ਫਤਿਹਵੀਰ 6 ਜੂਨ ਬਾਅਦ ਦੁਪਹਿਰ ਬਾਅਦ ਕਰੀਬ 3 ਵਜੇ ਖੇਡਦਾ ਹੋਇਆ 150 ਫੁੱਟ ਡੂੰਘੇ ਬੋਰਵੈਲ ਵਿਚ ਡਿੱਗ ਗਿਆ ਸੀ… ਜਿਸ ਨੂੰ ਬਚਾਉਣ ਲਈ ਇਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ, ਐਨਡੀਆਰਐਫ, ਡੇਰਾ ਸਿਰਸਾ ਦੇ ਪ੍ਰੇਮੀ ਅਤੇ ਸਥਾਨਕ ਲੋਕ ਬਚਾਉਣ ਵਿਚ ਜੁਟੇ ਹੋਏ ਸਨ…ਇਸ ਦੌਰਾਨ ਤਕਨੀਕੀ ਕਾਰਨਾਂ ਕਰਕੇ ਕਈ ਵਾਰ ਕੰਮ ਰੋਕਣਾ ਪਿਆ ਸੀ…ਪਰ ਬਚਾਅ ਕਾਰਜਾਂ ‘ਚ ਦੇਰੀ ਦੇ ਚਲਦਿਆਂ ਫਤਿਹਵੀਰ ਜ਼ਿੰਦਗੀ ਦੀ ਜੰਗ ਹਾਰ ਗਿਆ…ਦੱਸ ਦਈਏ ਕਿ ਫਤਿਹਵੀਰ ਦਾ ਬੀਤੇ ਕੱਲ੍ਹ 10 ਜੂਨ ਨੂੰ ਜਨਮ ਦਿਨ ਵੀ ਸੀ.

You must be logged in to post a comment Login