ਜਾਖੜ ਦੀ ਪ੍ਰੈੱਸ ਕਾਨਫਰੰਸ ਤੋਂ ਸੜਕ ‘ਤੇ ਹੀ ਭਿੜੇ ਕਾਂਗਰਸੀ

ਜਾਖੜ ਦੀ ਪ੍ਰੈੱਸ ਕਾਨਫਰੰਸ ਤੋਂ ਸੜਕ ‘ਤੇ ਹੀ ਭਿੜੇ ਕਾਂਗਰਸੀ

ਜਲੰਧਰ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਜਲੰਧਰ ਪ੍ਰੈੱਸ ਕਲੱਬ ਵਿਚ ਪ੍ਰੈੱਸ ਕਾਨਫਰੰਸ ਤੋਂ ਬਾਅਦ ਕਾਂਗਰਸੀ ਆਪਸ ‘ਚ ਹੀ ਭਿੜ ਗਏ। ਪ੍ਰੈੱਸ ਕਾਨਫਰੰਸ ਤੋਂ ਬਾਅਦ ਕਾਂਗਰਸ ਆਗੂਆਂ ਦੀ ਬਹਿਸ ਵਿਚ ਗੱਲ ਗਾਲੀ ਗਲੋਚ ਤੱਕ ਪਹੁੰਚ ਗਈ। ਦਰਅਸਲ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਜਾਖੜ ਵੱਲੋਂ ਜਲੰਧਰ ਦੇ ਪੰਜਾਬ ਪ੍ਰੈਸ-ਕਲੱਬ ‘ਚ ਕਾਨਫਰੰਸ ਕੀਤੀ ਗਈ ਸੀ। ਦੱਸਿਆ ਜਾ ਰਿਹਾ ਕਿ ਪਹਿਲਾਂ ਕਾਂਗਰਸੀ ਪ੍ਰੈੱਸ-ਕਲੱਬ ਦੇ ਅੰਦਰ ਹੀ ਭਿੜ ਗਏ ਅਤੇ ਬਾਅਦ ਵਿਚ ਉਹ ਸੜਕ ‘ਤੇ ਹੀ ਉਲਝ ਗਏ, ਜਿਸਦੀ ਵੀਡਿਓ ਵੀ ਸਾਹਮਣੇ ਆਈ ਹੈ। ਇਹ ਤਕਰਾਰ ਕਾਂਗਰਸੀ ਆਗੂ ਸ਼੍ਰੀਕਾਂਤ ਜੱਜ ਅਤੇ ਅਰਵਿੰਦ ਮਿਸ਼ਰਾ ਵਿਚਕਾਰ ਹੋਈ ਦੱਸੀ ਜਾ ਰਹੀ ਹੈ। ਤਕਰਾਰ ਕਿਸ ਗੱਲ ਨੂੰ ਲੈ ਕੇ ਹੋਈ, ਅਜੇ ਇਹ ਸਾਫ ਨਹੀਂ ਹੋ ਸਕਿਆ ਹੈ ਪਰ ਸੜਕ ‘ਤੇ ਕਾਂਗਰਸੀਆਂ ਦੇ ਉਲਝੇ ਜਾਣ ਦੀ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ।

You must be logged in to post a comment Login