ਜਾਣੋਂ, ਕਿਸ ਦੇਸ਼ ‘ਚ ਕ੍ਰਿਕਟਰਸ ਨੂੰ ਮਿਲਦਾ ਹੈ ਜ਼ਿਆਦਾ ਪੈਸਾ

ਜਾਣੋਂ, ਕਿਸ ਦੇਸ਼ ‘ਚ ਕ੍ਰਿਕਟਰਸ ਨੂੰ ਮਿਲਦਾ ਹੈ ਜ਼ਿਆਦਾ ਪੈਸਾ

ਨਵੀਂ ਦਿੱਲੀ – ਭਾਰਤ ਅਤੇ ਵੈਸਟਇੰਡੀਜ਼ ਸੀਰੀਜ਼ ‘ਚ ਮਹਿਮਾਨ ਟੀਮ ਦਾ ਪ੍ਰਦਰਸ਼ਨ ਹੁਣ ਤਕ ਬਹੁਤ ਖਰਾਬ ਰਿਹਾ ਹੈ। ਇਸ ਦੀ ਸਭ ਤੋਂ ਵੱਡੀ ਵਜ੍ਹਾ ਸੀਰੀਜ਼ ‘ਚ ਵੈਸਟਇੰਡੀਜ਼ ਦੇ ਟਾਪ ਖਿਡਾਰੀਆਂ ਦਾ ਨਾ ਖੇਡਣਾ ਹੈ। ਵੈਸਟਇੰਡੀਜ਼ ਕ੍ਰਿਕਟ ਬੋਰਡ ਅਤੇ ਖਿਡਾਰੀਆਂ ਵਿਚਕਾਰ ਭੁਗਤਾਨ ਨੂੰ ਲੈ ਕੇ ਵਿਵਾਦ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਜਿਸ ਵਜ੍ਹਾ ਨਾਲ ਉਨ੍ਹਾਂ ਦੇ ਟਾਪ ਖਿਡਾਰੀ ਰਾਸ਼ਟਰੀ ਟੀਮ ਵੱਲੋਂ ਖੇਡਣ ਦੀ ਬਜਾਏ ਦੁਨੀਆਭਰ ਦੀਆਂ ਕ੍ਰਿਕਟ ਲੀਗਜ਼ ‘ਚ ਖੇਡਣਾ ਪਸੰਦ ਕਰਦੇ ਹਨ। ਵੈਸਟ ਇੰਡੀਜ਼ ਇਕੱਲਾ ਦੇਸ਼ ਨਹੀਂ ਹੈ ਬਲਕਿ ਕਈ ਦੇਸ਼ਾਂ ਦੇ ਖਿਡਾਰੀ ਮਿਲ ਕੇ ਵੈਸਟਇੰਡੀਜ਼ ਨਾਂ ਨਾਲ ਦੁਨੀਆ ‘ਚ ਕ੍ਰਿਕਟ ਖੇਡਦੇ ਹਨ ਇਸ ਲਈ ਆਪਣੇ ਦੇਸ਼ ਵੱਲੋਂ ਖੇਡਣ ਦਾ ਉਨ੍ਹਾਂ ‘ਤੇ ਕੋਈ ਨੈਤਿਕ ਦਬਾਅ ਵੀ ਨਹੀਂ ਹੈ। ਵੈਸੇ ਵੈਸਟਇੰਡੀਜ਼ ਹੀ ਨਹੀਂ ਦੁਨੀਆਭਰ ‘ਚ ਕੋਈ ਕ੍ਰਿਕਟ ਬੋਰਡ ਆਪਣੇ ਖਿਡਾਰੀਆਂ ਨੂੰ ਵਧੀਆ ਤਨਖਾਹ ਦੇਣ ‘ਚ ਕਾਫੀ ਪਿੱਛੇ ਹਨ। ਉਸ ਦਾ ਸਭ ਤੋਂ ਵੱਡਾ ਕਾਰਨ ਇਨ੍ਹਾਂ ਬੋਰਡਸ ਦੇ ਕੋਲ ਬਜਟ ਦੀ ਕਮੀ ਹੈ । ਕ੍ਰਿਕਟ ਤੋਂ ਹੋਣ ਵਾਲੀ ਕਮਾਈ ਦਾ ਸਭ ਤੋਂ ਵੱਡਾ ਹਿੱਸਾ 3 ਟਾਪ ਬੋਰਡ ਭਾਰਤ, ਇੰਗਲੈਂਡ ਅਤੇ ਆਸਟ੍ਰੇਲੀਆ ਨੂੰ ਜਾਂਦਾ ਹੈ। ਅਜਿਹੇ ‘ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਨੀਆ ਦਾ ਸਭ ਤੋਂ ਅਮੀਰ ਬੋਰਡ ਹੈ। ਪਿਛਲੇ ਹੀ ਸਾਲ ਭਾਰਤੀ ਬੋਰਡ ਨੇ ਕ੍ਰਿਕਟਰਸ ਦੀ ਤਨਖਾਹ ‘ਚ ਕਾਫੀ ਵਾਧਾ ਕੀਤਾ ਸੀ। ਅਮੀਰੀ ‘ਚ ਬੀ.ਸੀ.ਸੀ.ਆਈ. ਤੋਂ ਬਾਅਦ ਨਾਂ ਇੰਗਲੈਂਡ ਅਤੇ ਆਸਟ੍ਰੇਲੀਆ ਦੇ ਕ੍ਰਿਕਟ ਬੋਰਡ ਦਾ ਆਉਂਦਾ ਹੈ। ਬੀ.ਸੀ.ਸੀ.ਆਈ. ਕ੍ਰਿਕਟਸ ਦੀ ਤਨਖਾਹ ਨਵੀਂ ਕੇਂਦਰੀ ਕਾਨਟ੍ਰੈਕਟ ਦੇ ਤਹਿਤ ਵਧਾਈ ਹੈ ਪਰ ਸੈਲਰੀ ਦੇਣ ਦੇ ਮਾਮਲੇ ‘ਚ ਬੀ.ਸੀ.ਸੀ.ਆਈ. ਇੰਗਲੈਂਡ ਅਤੇ ਆਸਟ੍ਰੇਲੀਆ ਦੇ ਬੋਰਡ ਜਿੰਨਾਂ ਉਧਾਰ ਨਹੀਂ ਹੈ।

You must be logged in to post a comment Login