ਜਾਣੋ ਗੁਰੂ ਦੀ ਨਗਰੀ ‘ਚ ਵਸੇ ਸ੍ਰੀ ਹਰਿਮੰਦਰ ਸਾਹਿਬ ਬਾਰੇ ਖਾਸ ਗੱਲਾਂ

ਜਾਣੋ ਗੁਰੂ ਦੀ ਨਗਰੀ ‘ਚ ਵਸੇ ਸ੍ਰੀ ਹਰਿਮੰਦਰ ਸਾਹਿਬ ਬਾਰੇ ਖਾਸ ਗੱਲਾਂ

ਅੰਮ੍ਰਿਤਸਰ – ਜੇਕਰ ਤੁਸੀਂ ਵੀ ਪੰਜਾਬ ਦੇ ਕਿਸੇ ਖੂਬਸੂਰਤ ਸ਼ਹਿਰ ‘ਚ ਘੁੰਮਣਾ ਚਾਹੁੰਦੇ ਹੋ ਤਾਂ ਮਸ਼ਹੂਰ ਸ਼ਹਿਰਾਂ ‘ਚ ਸ਼ੁਮਾਰ ਅੰਮ੍ਰਿਤਸਰ ਬੇਹੱਦ ਖੂਬਸੂਰਤ ਤੇ ਵਧੀਆ ਸ਼ਹਿਰ ਹੈ। ਅੰਮ੍ਰਿਤਸਰ ‘ਚ ਕਈ ਅਜਿਹੀਆਂ ਖੂਬਸੂਰਤ ਥਾਵਾਂ ਹਨ, ਜਿਨ੍ਹਾਂ ‘ਚ ਤੁਸੀਂ ਘੁੰਮ ਕੇ ਆਨੰਦ ਮਾਣ ਸਕਦੇ ਹੋ। ਉਨ੍ਹਾਂ ‘ਚੋਂ ਇਕ ਹੈ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ, ਜਿਸ ਦੀ ਸੁੰਦਰਤਾ ਬਾ-ਕਮਾਲ ਹੈ। ਦੇਸ਼ਾਂ-ਵਿਦੇਸ਼ਾਂ ਤੋਂ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਹਨ। ਇਸ ਦੀ ਖੂਬਸੂਰਤੀ ਸਭ ਦਾ ਮਨ ਮੋਹ ਲੈਂਦੀ ਹੈ।

You must be logged in to post a comment Login