ਜਾਮਿਆ ਨੇੜੇ ਨੌਜਵਾਨ ਨੇ ਪ੍ਰਦਰਸ਼ਨਕਾਰੀਆਂ ‘ਤੇ ਚਲਾਈ ਗੋਲੀ, ਕਿਹਾ- ਇਹ ਲਓ ਆਜਾਦੀ

ਜਾਮਿਆ ਨੇੜੇ ਨੌਜਵਾਨ ਨੇ ਪ੍ਰਦਰਸ਼ਨਕਾਰੀਆਂ ‘ਤੇ ਚਲਾਈ ਗੋਲੀ, ਕਿਹਾ- ਇਹ ਲਓ ਆਜਾਦੀ

ਨਵੀਂ ਦਿੱਲੀ: ਦਿੱਲੀ ਦੇ ਜਾਮਿਆ ਇਲਾਕੇ ‘ਚ ਨਾਗਰਿਕਤਾ ਸੰਸ਼ੋਧਨ ਕਨੂੰਨ ਦੇ ਖਿਲਾਫ ਚੱਲ ਰਹੇ ਪ੍ਰਦਰਸ਼ਨ ਦੇ ਦੌਰਾਨ ਇੱਕ ਸ਼ਖਸ ਨੂੰ ਬੰਦੂਕ ਲਹਿਰਾਉਂਦੇ ਵੇਖਿਆ ਗਿਆ। ਨੌਜਵਾਨ ਪੁਲਿਸ ਦੇ ਸਾਹਮਣੇ ਹੀ ਨਿਡਰ ਹੋਕੇ ਬੰਦੂਕ ਦਿਖਾਉਂਦਾ ਰਿਹਾ ਅਤੇ ਬੋਲਿਆ ਲਓ ਆਜ਼ਾਦੀ। ਇਸਤੋਂ ਬਾਅਦ ਉਸਨੇ ਗੋਲੀ ਵੀ ਚਲਾਈ ਜਿਸ ਵਿੱਚ ਇੱਕ ਵਿਦਿਆਰਥੀ ਜਖ਼ਮੀ ਹੋ ਗਿਆ ਹੈ। ਹਾਲਾਂਕਿ ਦਾਅਵਾ ਹੈ ਕਿ ਵਿਦਿਆਰਥੀ ਨੂੰ ਨੌਜਵਾਨ ਦੀ ਨਹੀਂ ਸਗੋਂ ਪੁਲਿਸ ਦੀ ਗੋਲੀ ਲੱਗੀ ਹੈ। ਵਿਦਿਆਰਥੀ ਨੂੰ ਹੋਲੀ ਫੈਮਿਲੀ ਹਸਪਤਾਲ ਵਿੱਚ ਲੈ ਜਾਇਆ ਗਿਆ। ਜਖ਼ਮੀ ਨੌਜਵਾਨ ਦਾ ਨਾਮ ਸ਼ਾਦਾਬ ਫਾਰੂਕ ਹੈ ਅਤੇ ਉਹ ਜਾਮਿਆ ਦਾ ਵਿਦਿਆਰਥੀ ਹੈ। ਫਿਲਹਾਲ ਪੁਲਿਸ ਨੇ ਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਆਰੋਪੀ ਨੇ ਗੋਲੀ ਚਲਾਉਣ ਤੋਂ ਪਹਿਲਾਂ ਫੇਸਬੁਕ ਲਾਇਵ ਕੀਤਾ ਸੀ। ਇਹ ਘਟਨਾ ਜਾਮਿਆ ਇਸਲਾਮਿਆ ਯੂਨੀਵਰਸਿਟੀ ਤੋਂ ਲੈ ਕੇ ਰਾਜਘਾਟ ਤੱਕ ਦੇ ਮਾਰਚ ਦੇ ਦੌਰਾਨ ਹੋਈ। ਹੈਰਾਨ ਕਰਨ ਵਾਲੀ ਗੱਲ ਹੈ ਕਿ ਇੰਨੀ ਸਖਤ ਸੁਰੱਖਿਆ ਦੇ ਵਿੱਚ ਜਵਾਨ ਉੱਥੇ ਗੰਨ ਲੈ ਕੇ ਪਹੁੰਚਿਆ। ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਆਰੋਪੀ ਨੌਜਵਾਨ ਇਸ ਦੌਰਾਨ ਭਾਰਤ ਮਾਤਾ ਦੀ ਜੈ, ਦਿੱਲੀ ਪੁਲਿਸ ਜਿੰਦਾਬਾਦ ਅਤੇ ਵੰਦੇ ਮਾਤਰਮ ਦਾ ਨਾਅਰਾ ਲਗਾ ਰਿਹਾ ਸੀ।
ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਪਹਿਚਾਣ ਰਾਮ ਭਗਤ ਗੋਪਾਲ ਸ਼ਰਮਾ ਦੇ ਰੂਪ ‘ਚ ਹੋਈ ਹੈ ਜੋ ਜੇਵਰ ਦਾ ਰਹਿਣ ਵਾਲਾ ਹੈ। ਉਸਨੂੰ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਫੜ ਲਿਆ ਸੀ। ਇੱਕ ਵਿਦਿਆਰਥੀ ਨੂੰ ਜਖ਼ਮੀ ਵਰਗੀ ਹਾਲਤ ਵਿੱਚ ਵੇਖਕੇ ਜਾਮਿਆ ਇਲਾਕੇ ਵਿੱਚ ਤਨਾਅ ਪੈਦਾ ਹੋ ਗਿਆ। ਦਿੱਲੀ ਮੈਟਰੋ ਲੈ ਤਿੰਨ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ ਅਤੇ ਨਿਊ ਫਰੇਂਡਸ ਕਲੋਨੀ ਥਾਣੇ ਵਿੱਚ ਗੋਲੀ ਚਲਾਉਣ ਵਾਲਿਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਘਟਨਾ ਦੇ ਸਮੇਂ ਉੱਥੇ ਵੱਡੀ ਗਿਣਤੀ ਵਿੱਚ ਪੁਲਸਕਰਮੀ ਅਤੇ ਕਈ ਮੀਡੀਆ ਸਮੂਹ ਦੇ ਲੋਕ ਮੌਜੂਦ ਸਨ। ਇਹ ਵਿਦਿਆਰਥੀ ਜਾਮਿਆ ਤੋਂ ਮਹਾਤਮਾ ਗਾਂਧੀ ਦੀ ਸਮਾਧੀ ਰਾਜਘਾਟ ਜਾ ਰਹੇ ਸਨ। ਜ਼ਿਕਰਯੋਗ ਹੈ ਕਿ ਨਾਗਰਿਕਤਾ ਸੰਸ਼ੋਧਨ ਕਨੂੰਨ ਉੱਤੇ ਪ੍ਰਦਰਸ਼ਨ ਦੇ ਦੌਰਾਨ ਦਿੱਲੀ ਦੇ ਜਾਮਿਆ ਮਿਲਿਆ ਇਸਲਾਮਿਆ ਯੂਨੀਵਰਸਿਟੀ ਵਿੱਚ ਬੀਤੇ ਮਹੀਨਾ ਵੀ ਹਿੰਸਾ ਫ਼ੈਲੀ ਸੀ।

You must be logged in to post a comment Login