ਜੇ. ਪੀ. ਕਲੋਨੀ, ਹਰਿੰਦਰ ਗਰੇਵਾਲ ਇਨਕਲੇਵ ਦੇ ਅਹਿਣ ਸਾਹਮਣੇ ਤੱਕ ਪਹੁੰਚਿਆ ਵੱਡੀ ਨਦੀ ਦਾ ਪਾਣੀ

ਜੇ. ਪੀ. ਕਲੋਨੀ, ਹਰਿੰਦਰ ਗਰੇਵਾਲ ਇਨਕਲੇਵ ਦੇ ਅਹਿਣ ਸਾਹਮਣੇ ਤੱਕ ਪਹੁੰਚਿਆ ਵੱਡੀ ਨਦੀ ਦਾ ਪਾਣੀ

ਪਟਿਆਲਾ, 16 ਜੁਲਾਈ (ਪੱਤਰ ਪ੍ਰੇਰਕ)-ਪਿਛਲੇ ਤਿੰਨ ਚਾਰ ਦਿਨਾਂ ਤੋਂ ਪਈ ਬਰਸਾਤ ਕਾਰਨ ਜਿਥੇ ਵੱਡੀ ਨਦੀ ਵਿਚ ਪਾਣੀ ਦਾ ਪੱਧਰ ਪੂਰਾ ਵੱਧ ਗਿਆ ਹੈ, ਉਥੇ ਹੀ ਵੱਡੀ ਨਦੀ ਦੇ ਨੇੜੇ-ਤੇੜੇ ਦੇ ਇਲਾਕਿਆਂ ਵਿਚ ਵੀ ਪਾਣੀ ਆਉਣ ਦਾ ਡਰ ਹੈ। ਇਸੇ ਤਰ੍ਹਾਂ ਹੀ ਸੂਲਰ ਨੇੜੇ ਬਣੀ ਜੇ. ਪੀ. ਕਲੋਨੀ, ਹਰਿੰਦਰ ਗਰੇਵਾਲ ਇਨਕਲੇਵ ਵਿਚ ਪਾਣੀ ਦੀ ਵੱਡੀ ਮਾਰ ਹੇਠ ਹੈ। ਜੇ. ਪੀ. ਕਲੋਨੀ ਦੇ ਬਿਲਕੁਲ ਨਾਲ ਸਾਹਮਣੇ ਵਾਲੇ ਖੇਤਾਂ ਤੱਕ ਵੱਡੀ ਨਦੀ ਦਾ ਪਾਣੀ ਪਹੁੰਚ ਗਿਆ ਹੈ। ਕਲੋਨੀ ਵਾਸੀਆਂ ਨੇ ਇਕ ਪਾਸੇ ਮਿੱਟੀ ਦਾ ਬੰਨ੍ਹ ਲਗਾ ਦਿੱਤਾ ਹੈ ਤਾਂ ਜੋ ਨਦੀ ਦਾ ਪਾਣੀ ਕਲੋਨੀ ਵਿਚ ਦਾਖਲ ਨਾ ਹੋਵੇ। ਪਰ ਜੇਕਰ ਪਾਣੀ ਦਾ ਪੱਧਰ ਦੋ-ਤਿੰਨ ਫੁੱਟ ਹੋਰ ਵਧਦਾ ਹੈ ਤਾਂ ਜੇ. ਪੀ. ਕਲੋਨੀ ਵਿਚ ਪਾਣੀ ਦਾਖਲ ਹੋ ਸਕਦਾ ਹੈ। ਇਸ ਪ੍ਰਤੀ ਕਲੋਨੀ ਵਾਸੀਆਂ ਨੂੰ ਸੁਚੇਤ ਹੋਣਾ ਪਵੇਗਾ।
ਦੱਸਣਯੋਗ ਹੈ ਕਿ ਪਟਿਆਲਾ ਦੀ ਵੱਡੀ ਨਦੀ ਦਾ ਬੰਨ੍ਹਾ ਜੇ. ਪੀ. ਕਲੋਨੀ ਤੋਂ ਮਹਿਜ਼ ਥੋੜ੍ਹੀ ਦੂਰੀ ‘ਤੇ ਹੀ ਹੈ ਤੇ ਇਸ ਗੱਲ ਤੋਂ ਜ਼ਿਆਦਾਤਰ ਕਲੋਨੀ ਵਾਸੀ ਵੀ ਅਣਜਾਣ ਹੈ। ਦਰਅਸਲ ਇਹ ਕਲੋਨੀ ਨਦੀ ਦੇ ਨੇੜੇ ਹੋਣ ਕਾਰਨ ਪਾਣੀ ਦੀ ਵੱਡੀ ਮਾਰ ਹੇਠ ਹੈ ਤੇ ਕਲੋਨੀ ਦੇ ਦੂਜੇ ਪਾਸੇ ਮੈਣ ਰੋਡ ‘ਤੇ ਨਾਲਾ ਵੀ ਵਗਦਾ ਹੈ।

ਜੇ. ਪੀ. ਕਲੋਨੀ ਸਾਹਮਣੇ ਤੇ ਵੱਡੀ ਨਦੀ ‘ਚ ਆਏ ਪਾਣੀ ਦੀਆਂ ਵੱਖ-ਵੱਖ ਤਸਵੀਰਾਂ।

jp6      w2

 

 

jp2     jp4

 

You must be logged in to post a comment Login