ਜੈੱਟਸਟਾਰ ਨੇ ਉਡਾਣਾਂ ਕੀਤੀਆਂ ਰੱਦ, ਯਾਤਰੀ ਹੋਏ ਪਰੇਸ਼ਾਨ

ਜੈੱਟਸਟਾਰ ਨੇ ਉਡਾਣਾਂ ਕੀਤੀਆਂ ਰੱਦ, ਯਾਤਰੀ ਹੋਏ ਪਰੇਸ਼ਾਨ

ਸਿਡਨੀ – ਹਵਾਈ ਕੰਪਨੀ ਜੈੱਟਸਟਾਰ ਨੇ ਸ਼ੁੱਕਰਵਾਰ ਸਵੇਰੇ ਸਿਡਨੀ ਹਵਾਈ ਅੱਡੇ ਤੋਂ ਜਾਣ ਵਾਲੀਆਂ ਆਪਣੀਆਂ 5 ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਸ ਫੈਸਲੇ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਯਾਤਰਾ ਸੰਬੰਧੀ ਜਾਣਕਾਰੀ ਹਾਸਲ ਕਰਨ ਲਈ ਲੰਬੀਆਂ ਲਾਈਨਾਂ ਵਿਚ ਲੱਗਣ ਲਈ ਮਜਬੂਰ ਹੋ ਗਏ ਹਨ। ਜੈੱਟਸਟਾਰ ਏਅਰਲਾਈਨਜ਼ ਦੇ ਇਕ ਬੁਲਾਰੇ ਨੇ ਕਿਹਾ ਕਿ ਮੌਸਮ, ਚਾਲਕ ਦਲ ਦੀ ਬੀਮਾਰੀ ਅਤੇ ਹਵਾਈ ਅੱਡੇ ਦੇ ਕਰਫਿਊ ਕਾਰਨ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਬੁਲਾਰੇ ਨੇ ਕਿਸੇ ਹੋਰ ਵਾਧੂ ਸਮੱਸਿਆ ਦੀ ਗੱਲ ਨਹੀਂ ਕੀਤੀ। ਉਸ ਮੁਤਾਬਕ ਪ੍ਰਭਾਵਿਤ ਯਾਤਰੀਆਂ ਲਈ ਹੋਰ ਉਡਾਣਾਂ ਦੀ ਵੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਇਕ ਨਿਰਾਸ਼ ਯਾਤਰੀ ਨੇ ਕਿਹਾ ਕਿ ਉਸ ਨੂੰ ਮੈਲਬੌਰਨ ਦੀ ਉਡਾਣ ਲਈ ਕੋਈ ਚਿਤਾਵਨੀ ਨਹੀਂ ਦਿੱਤੀ ਗਈ ਸੀ। ਹਾਲੇ ਤੱਕ ਉਡਾਣਾਂ ਬਹਾਲ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

You must be logged in to post a comment Login