ਜੈੱਟ ਦੀਆਂ ਹੋਣਗੀਆਂ ਨਵੀਆਂ ਉਡਾਨਾਂ ਸ਼ੁਰੂ

ਜੈੱਟ ਦੀਆਂ ਹੋਣਗੀਆਂ ਨਵੀਆਂ ਉਡਾਨਾਂ ਸ਼ੁਰੂ

ਨਵੀਂ ਦਿੱਲੀ : ਹਵਾਈ ਮੁਸਾਫ਼ਰਾਂ ਨੂੰ ਜਲਦ ਹੀ ਮਹਿੰਗੇ ਕਿਰਾਏ ਤੋਂ ਰਾਹਤ ਮਿਲ ਸਕਦੀ ਹੈ। ਭਾਰਤੀ ਬਾਜ਼ਾਰ ਦੀ ਦੂਜੀ ਸਭ ਤੋਂ ਵੱਡੀ ਜਹਾਜ਼ ਕੰਪਨੀ ਸਪਾਈਸ ਜੈੱਟ ਅਪਣੇ ਬੇੜੇ ਵਿਚ ਤਾਂ ਹੋਰ ਜਹਾਜ਼ਾਂ ਨੂੰ ਸ਼ਾਮਲ ਕਰ ਹੀ ਰਹੀ ਹੈ, ਨਾਲ ਹੀ ਵਿੱਤੀ ਸੰਕਟ ਕਾਰਨ ਜ਼ਮੀਨ ‘ਤੇ ਖੜ੍ਹੇ ਜੈੱਟ ਏਅਰਵੇਜ਼ ਦੇ ਵੀ 30 ਤੋਂ 40 ਬੋਇੰਗ-737 ਜਹਾਜ਼ਾਂ ਨੂੰ ਉਡਾਣ ਲਈ ਤਿਆਰ ਹੈ। ਉੱਥੇ ਹੀ, ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਵੀ ਪਿੱਛੇ ਨਹੀਂ ਹੈ। ਉਹ ਵੀ ਜੈੱਟ ਦੇ 5 ਬੋਇੰਗ-777 ਜਹਾਜ਼ਾਂ ਨੂੰ ਲੀਜ਼ ‘ਤੇ ਲੈ ਕੇ ਉਡਾਉਣ ਜਾ ਰਹੀ ਹੈ, ਨਾਲ ਹੀ ਇਹ ਕੁਝ ਬੀ-737 ਜਹਾਜ਼ ਵੀ ਲੀਜ਼ ‘ਤੇ ਲੈ ਸਕਦੀ ਹੈ। ਸੂਤਰਾਂ ਨੇ ਕਿਹਾ ਕਿ 10 ਦਿਨਾਂ ‘ਚ ਜੈੱਟ ਦੇ ਖੜ੍ਹੇ 40-45 ਜਹਾਜ਼ ਓਪਰੇਸ਼ਨਲ ਹੋਣਗੇ। ਇਸ ਨਾਲ ਜੈੱਟ ਏਅਰਵੇਜ਼ ਦੇ ਬਹੁਤ ਸਾਰੇ ਲੋਕਾਂ ਨੂੰ ਕੰਮ ਮਿਲੇਗਾ। ਜਹਾਜ਼ਾਂ ਦੀ ਗਿਣਤੀ ਵਧਣ ਨਾਲ ਕਿਰਾਏ ‘ਚ ਵੀ ਕੁਝ ਸਥਿਰਤਾ ਦੇਖਣ ਨੂੰ ਮਿਲੇਗੀ।
ਸੂਤਰਾਂ ਮੁਤਾਬਕਾਂ, ਸਰਕਾਰੀ ਜਹਾਜ਼ ਕੰਪਨੀ ਨੇ ਬੀ-777 ਜਹਾਜ਼ ਲੀਜ਼ ‘ਤੇ ਲੈ ਕੇ ਲੰਡਨ, ਦੁਬਈ ਤੇ ਸਿੰਗਾਪੁਰ ਨੂੰ ਉਡਾਣ ਭਰਨ ਦਾ ਪ੍ਰਸਤਾਵ ਦਿੱਤਾ ਹੈ। ਇਹ ਉਡਾਣਾਂ ਸ਼ੁਰੂ ਹੋਣ ਨਾਲ ਕੌਮਾਂਤਰੀ ਮਾਰਗਾਂ ‘ਤੇ ਵੀ ਕਿਰਾਇਆ ਪਹਿਲਾਂ ਦੀ ਤਰ੍ਹਾਂ ਸਾਧਾਰਣ ਹੋ ਜਾਵੇਗਾ। ਸੂਤਰਾਂ ਨੇ ਕਿਹਾ ਕਿ ਜੈੱਟ ਏਅਰਵੇਜ਼ ਦਾ ਕੰਮਕਾਜ ਠੱਪ ਹੋਣ ਨਾਲ ਮੁੰਬਈ ਅਤੇ ਦਿੱਲੀ ਹਵਾਈ ਅੱਡਿਆਂ ‘ਚ 280 ਤੇ 160 ਸਲਾਟ ਖਾਲੀ ਹੋ ਗਏ ਹਨ।

You must be logged in to post a comment Login