ਜੰਮੂ-ਕਸ਼ਮੀਰ ‘ਚ ਨਜ਼ਰਬੰਦ ਨੇਤਾਵਾਂ ਨੇ ਹਿਲਾਇਆ ਸਰਕਾਰ ਦਾ ਬਜਟ, 2.65 ਕਰੋੜ ਹੋਏ ਖ਼ਰਚ!

ਜੰਮੂ-ਕਸ਼ਮੀਰ ‘ਚ ਨਜ਼ਰਬੰਦ ਨੇਤਾਵਾਂ ਨੇ ਹਿਲਾਇਆ ਸਰਕਾਰ ਦਾ ਬਜਟ, 2.65 ਕਰੋੜ ਹੋਏ ਖ਼ਰਚ!

ਨਵੀਂ ਦਿੱਲੀ : ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਤੋਂ ਬਾਅਦ ਸੁਰੱਖਿਆ ਦੇ ਲਿਹਾਜ਼ ਨਾਲ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਅਤੇ ਉਮਰ ਅਬਦੁੱਲਾ ਸਮੇਤ ਕਈ ਆਗੂਆਂ ਨੂੰ ਨਜ਼ਰਬੰਦ ਕੀਤਾ ਗਿਆ ਸੀ। ਮੁਫਤੀ ਨੂੰ ਚਸ਼ਮੇ ਸ਼ਾਹੀ ਵਿਚ ਸੈਰ-ਸਪਾਟਾ ਵਿਭਾਗ ਦੀ ਝੌਂਪੜੀ ਵਿਚ ਰੱਖਿਆ ਗਿਆ ਹੈ। ਪਰ ਹੁਣ ਇਹਨਾਂ ਆਗੂਆਂ ਨੂੰ ਸਰਕਾਰ ਕਿਤੇ ਹੋਰ ਸ਼ਿਫਟ ਕਰਨ ‘ਤੇ ਵਿਚਾਰ ਕਰ ਰਹੀ ਹੈ। ਦਰਅਸਲ ਨੈਸ਼ਨਲ ਕਾਨਫਰੰਸ, ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਅਤੇ ਕਈ ਸਥਾਨਕ ਪਾਰਟੀਆਂ ਦੇ ਇਹਨਾਂ ਨੇਤਾਵਾਂ ਨੂੰ ਨਜ਼ਰਬੰਦ ਕਰ ਇੰਡੀਅਨ ਟੂਰੀਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਹੋਟਲ ਵਿਚ ਰੱਖਿਆ ਗਿਆ ਸੀ। ਇਹਨਾਂ ਸਾਰਿਆਂ ਨੂੰ ਇੱਥੇ ਰੱਖਣ ਦਾ ਖਰਚਾ 2.65 ਕਰੋੜ ਰੁਪਏ ਆਇਆ ਹੈ, ਅਜਿਹੇ ਵਿਚ ਸਰਕਾਰ ਇਹਨਾਂ ਨੂੰ ਡਲ ਝੀਲ ਦੇ ਕਿਨਾਰੇ ਸੰਤੂਰ ਹੋਟਲ ਵਿਚ ਸ਼ਿਫਟ ਕਰਨ ਬਾਰੇ ਸੋਚ ਰਹੀ ਹੈ। ਜੰਮੂ ਕਸ਼ਮੀਰ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨਜ਼ਰਬੰਦ ਆਗੂਆਂ ਨੂੰ ਸ਼ਿਫਟ ਕਰਨ ਬਾਰੇ ਸੋਚ ਰਹੀ ਹੈ। ਇਸ ਦੇ ਲਈ ਕੋਈ ਦੂਜੀ ਥਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਹੋਟਲ ਵਿਚ ਆਗੂਆਂ ਦੀ ਨਜ਼ਰਬੰਦੀ ਦੇ ਚਲਦੇ ਉਹ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕੰਨਵੈਂਸ਼ਨ ਸੈਂਟਰ ਵਿਚ ਕੋਈ ਪ੍ਰੋਗਰਾਮ ਅਯੋਜਿਤ ਨਹੀਂ ਕਰ ਪਾ ਰਹੇ।ਜਿਸ ਹੋਟਲ ਵਿਚ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ, ਉਸ ਦਾ ਬਿੱਲ ਵਧਦਾ ਹੀ ਜਾ ਰਿਹਾ। ਅਧਿਕਾਰਕ ਸੂਤਰਾਂ ਨੇ ਕਿਹਾ ਕਿ ਹੋਟਲ ਦੇ ਪ੍ਰਬੰਧਨ ਨੇ ਤਿੰਨ ਮਹੀਨੇ ਦੀ ਨਜ਼ਰਬੰਦੀ ਲਈ ਗ੍ਰਹਿ ਮੰਤਰਾਲੇ ਨੂੰ 2.65 ਕਰੋੜ ਰੁਪਏ ਦਾ ਬਿੱਲ ਸੌਂਪਿਆ ਹੈ। ਅਧਿਕਾਰੀ ਨੇ ਦੱਸਿਆ ਕਿ ਸਰਕਾਰ ਕੋਲੋਂ ਨਜ਼ਰਬੰਦ ਕੀਤੇ ਗਏ ਹਰ ਵਿਅਕਤੀ ਦੇ 5 ਹਜ਼ਾਰ ਰੁਪਏ ਲਏ ਜਾ ਰਹੇ ਸਨ ਪਰ 800 ਰੁਪਏ ਹੀ ਮਨਜ਼ੂਰ ਹੋਣਗੇ।

You must be logged in to post a comment Login