ਟੀਮ ਇੰਡੀਆ ਦੀ ਖਰਾਬ ਪੇਸ਼ਕਾਰੀ ਕਾਰਨ ਸੁਨੀਲ ਗਾਵਸਕਰ ਨਾਰਾਜ਼

ਟੀਮ ਇੰਡੀਆ ਦੀ ਖਰਾਬ ਪੇਸ਼ਕਾਰੀ ਕਾਰਨ ਸੁਨੀਲ ਗਾਵਸਕਰ ਨਾਰਾਜ਼

ਨਵੀਂ ਦਿੱਲੀ- ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਕਿਹਾ ਕਿ ਬਰਮਿੰਘਮ ਟੈਸਟ ਤੋਂ ਪਹਿਲਾਂ ਭਾਰਤੀ ਟੀਮ ਵਲੋਂ ਪ੍ਰੈਕਟਿਸ ਨੂੰ ਗੰਭੀਰਤਾ ਨਾਲ ਨਾ ਲੈਣਾ ਉਸ ਦੀ ਹਾਰ ਦਾ ਮੁੱਖ ਕਾਰਨ ਬਣਿਆ ਹੈ ਅਤੇ ਨਤੀਜਾ ਇਹ ਹੋਇਆ ਕਿ ਘੁੰਮਦੀਆਂ ਹੋਈਆਂ ਗੇਂਦਾਂ ਦੇ ਸਾਹਮਣੇ ਭਾਰਤੀ ਬੱਲੇਬਾਜ਼ਾਂ ਦੀ ਖਰਾਬ ਤਕਨੀਕ ਉੱਭਰ ਕੇ ਸਾਹਮਣੇ ਆ ਗਈ। ਗਾਵਸਕਰ ਇਸ ਗੱਲ ਤੋਂ ਨਾਖੁਸ਼ ਹਨ ਕਿ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਸਿਰਫ 8 ਦਿਨਾਂ ਦੀ ਕ੍ਰਿਕਟ (ਇੰਗਲੈਂਡ ਦੇ ਖਿਲਾਫ ਤਿੰਨ ਵਨ ਡੇਅ , ਤਿੰਨ ਟੀ-20 ਅਤੇ ਆਇਰਲੈਂਡ ਦੇ ਖਿਲਾਫ ਦੋ ਟੀ-20) ਹੀ ਖੇਡ ਸਕੀ, ਜੋ ਕਿ ਤਿਆਰੀਆਂ ਦੇ ਲਿਹਾਜ ਤੋਂ ਬਹੁਤ ਘੱਟ ਸੀ। ਵਨ ਡੇਅ ਸੀਰੀਜ਼ ‘ਚ ਹਾਰ ਦੇ ਬਾਅਦ ਭਾਰਤੀ ਟੀਮ ਨੂੰ 5 ਦਿਨਾਂ ਦਾ ਆਰਾਮ ਦਿੱਤਾ ਗਿਆ ਸੀ ਅਤੇ ਇਸ ਦੌਰਾਨ ਖਿਡਾਰੀਆਂ ਨੇ ਯੂਰਪ ‘ਚ ਸਮਾਂ ਬਤੀਤ ਕੀਤਾ। ਪ੍ਰੈਕਟਿਸ ਦਾ ਹਵਾਲਾ ਦਿੰਦੇ ਹੋਏ ਗਾਵਸਕਰ ਨੇ ਕਿਹਾ ਕਿ ਕੋਈ ਤਿਆਰੀ ਨਹੀਂ ਸੀ। ਮੈਂ ਸਮਝ ਸਕਦਾ ਹਾਂ ਕਿ ਤੁਹਾਨੂੰ ਸੀਰੀਜ਼ ਦੇ ਬਾਅਦ ਆਰਾਮ ਦੀ ਜ਼ਰੂਰਤ ਹੈ ਪਰ ਇਸ ਨੂੰ 5 ਦਿਨਾਂ ਤਕ ਨਹੀਂ ਖਿੱਚਿਆ ਜਾ ਸਕਦਾ। ਮੈਚਾਂ ਦੌਰਾਨ ਤਿੰਨ ਦਿਨਾਂ ਦੀ ਬ੍ਰੇਕ ਹੋ ਸਕਦੀ ਹੈ ਪਰ 5 ਦਿਨਾਂ ਦੀ ਨਹੀਂ।
ਇਸ ਦੇ ਨਾਲ ਹੀ ਗਾਵਸਕਰ ਨੇ ਘੱਟ ਪ੍ਰੈਕਟਿਸ ਮੈਚਾਂ ਨੂੰ ਲੈ ਕੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਭਾਰਤ ਨੂੰ ਘੱਟ ਤੋਂ ਘੱਟ ਦੋ-ਤਿੰਨ ਦਿਨਾਂ ਤਕ ਮੈਚ ਅਤੇ ਇਕ ਉਚਿਤ ਪਹਿਲੀ ਸ਼੍ਰੇਣੀ ਮੁਕਾਬਲਾ ਖੇਡਣਾ ਚਾਹੀਦਾ ਸੀ। ਇਸ ‘ਚ 18 ਖਿਡਾਰੀ ਨਹੀਂ ਬਲਕਿ 11 ਖਿਡਾਰੀ ਚਾਹੀਦੇ ਸਨ। ਉਨ੍ਹਾਂ ਨੂੰ ਇਸ ਤਰ੍ਹਾਂ ਨਾਲ ਤਿਆਰੀ ਕਰਨੀ ਚਾਹੀਦੀ ਸੀ ਜਿਵੇਂ ਉਨ੍ਹਾਂ ਨੂੰ ਟੈਸਟ ਮੈਚ ‘ਚ ਮੌਕਾ ਦਿੱਤਾ ਜਾ ਰਿਹਾ ਹੈ।
ਦੱਖਣੀ ਅਫਰੀਕਾ ‘ਚ ਉਨ੍ਹਾਂ ਨੇ ਇਕ ਪ੍ਰੈਕਟਿਸ ਮੈਚ ਰੱਦ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਸ਼ੁਰੂਆਤੀ ਦੋ ਟੈਸਟਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਗਾਵਸਕਰ ਨੇ ਅੱਗੇ ਕਿਹਾ ਕਿ ਟੀਮ ਇੰਡੀਆ ਨੇ ਖੁਦ ਨੂੰ ਧੋਖਾ ਦਿੱਤਾ ਕਿ ਉਹ ਇਕ ਮਹੀਨੇ ਤੋਂ ਇੰਗਲੈਂਡ ‘ਚ ਹਨ। ਉਨ੍ਹਾਂ ਨੇ ਚਿੱਟੀ ਗੇਂਦ ਨਾਲ ਕ੍ਰਿਕਟ ਖੇਡਿਆ ਜਦਕਿ ਬੱਲੇ ਦੀ ਸਪੀਡ ਲਾਲ ਗੇਂਦ ਦੀ ਥਾਂ ਵੱਖਰੀ ਹੁੰਦੀ ਹੈ। ਇਸ ਲਈ ਕਿਸੇ ਤਰ੍ਹਾਂ ਦੀ ਵੀ ਤਿਆਰੀ ਨਹੀਂ ਹੋ ਸਕੀ ਸੀ। ਕੋਹਲੀ 50 ਦਿਨਾਂ ਦੀ ਛੁੱਟੀ ਲੈ ਸਕਦੇ ਹਨ ਅਤੇ ਫਿਰ ਉਹ ਅਗਲੇ ਦਿਨ ਆ ਕੇ ਸੈਂਕੜਾ ਬਣਾ ਸਕਦੇ ਹਨ ਪਰ ਟੀਮ ਪ੍ਰਬੰਧਕਾਂ ਨੂੰ ਇਹ ਸਮਝਣਾ ਪਵੇਗਾ ਕਿ ਦੂਜੇ ਖਿਡਾਰੀਆਂ ਨੂੰ ਪ੍ਰੈਕਟਿਸ ਦੀ ਜ਼ਰੂਰਤ ਹੈ। ਜਿਵੇਂ ਕਿ ਉਹ ਅਫਗਾਨਿਸਤਾਨ ਦੇ ਖਿਲਾਫ ਟੈਸਟ ‘ਚ ਨਾ ਖੇਡ ਕੇ ਕਾਊਂਟੀ ਕ੍ਰਿਕਟ ਖੇਡਣਾ ਚਾਹੁੰਦੇ ਸਨ। ਮੈਨੂੰ ਨਹੀਂ ਲੱਗਦਾ ਹੈ ਕਿ ਇਹ ਚੰਗਾ ਫੈਸਲਾ ਸੀ।

You must be logged in to post a comment Login