ਟੀਮ ਇੰਡੀਆ ਹੈ ਏਸ਼ੀਆ ਦੀ ਮਹਾਸ਼ਕਤੀ, ਜਾਣੋਂ ਟੂਰਨਾਮੈਂਟ ਦਾ ਇਤਿਹਾਸ

ਟੀਮ ਇੰਡੀਆ ਹੈ ਏਸ਼ੀਆ ਦੀ ਮਹਾਸ਼ਕਤੀ, ਜਾਣੋਂ ਟੂਰਨਾਮੈਂਟ ਦਾ ਇਤਿਹਾਸ

ਨਵੀਂ ਦਿੱਲੀ – ਦੋ ਵਾਰ ਦੇ ਵਿਸ਼ਵ ਚੈਂਪੀਅਨ ਇੰਡੀਆ ਸ਼ਨੀਵਾਰ ਨੂੰ ਦੁਬਈ ‘ਚ ਸ਼ੁਰੂ ਹੋਣ ਜਾ ਰਹੇ ਏਸ਼ੀਆ ਕੱਪ ਕ੍ਰਿਕਟ ਟੂਰਾਨਾਮੈਂਟ ‘ਚ ਰਿਕਾਰਡ ਸੱਤਵੀਂ ਵਾਰ ਇਹ ਖਿਤਾਬ ਆਪਣੇ ਨਾਂ ਕਰਨਾ ਚਾਹੁੰਦਾ ਹੈ। ਭਾਰਤ ਨੇ ਹੁਣ ਤੱਕ ਸਭ ਤੋਂ ਜ਼ਿਆਦਾ 6 ਵਾਰ ਏਸ਼ੀਅਨ ਕੱਪ ਦਾ ਖਿਤਾਬ ਜਿੱਤਿਆ ਹੈ। ਇਨ੍ਹਾਂ ‘ਚ ਪੰਜ ਵਾਰ ਵਨ ਡੇ ਫਾਰਮੈਟਾਂ ‘ਚ ਅਤੇ ਇਕ ਵਾਰ ਟੀ-20 ਫਾਰਮੈਟ ‘ਚ ਜਿੱਤੇ ਗਏ ਖਿਤਾਬ ਸ਼ਾਮਲ ਹਨ। ਭਾਰਤ ਨੇ ਏਸ਼ੀਅਨ ਕੱਪ ਦੇ ਖਿਤਾਬ ‘ਚ ਹੁਣ ਤੱਕ 48 ਮੈਚ ਖੇਡੇ ਹਨ। ਜਿਸ ‘ਚੋਂ ਉਨ੍ਹਾਂ ਨੇ 31 ਮੈਚ ਜਿੱਤੇ ਹਨ ਅਤੇ 16 ਹਾਰੇ ਹਨ । ਹਾਲਾਂਕਿ ਇਕ ਦਾ ਕੋਈ ਨਤੀਜ਼ਾ ਨਹੀਂ ਨਿਕਲਿਆ ਹੈ।
ਏਸ਼ੀਆ ਕੱਪ ‘ਚ ਭਾਰਤ ਦਾ ਇਤਿਹਾਸ
ਅਪ੍ਰੈਲ 1984 ‘ਚ ਯੂ.ਏ.ਈ.ਸ਼ਾਹਜਾਹ ‘ਚ ਖੇਡੇ ਗਏ ਏਸ਼ੀਆ ਕੱਪ ਦੇ ਪਹਿਲੇ ਟੂਰਨਾਮੈਟ ‘ਚ ਭਾਰਤ ਨੇ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਾਰ ਕੇ ਖਿਤਾਬ ਆਪਣੇ ਨਾਂ ਕੀਤਾ ਸੀ ਇਸ ਤੋਂ ਬਾਅਦ ਉਸ ਨੇ 1988 ‘ਚ ਬੰਗਲਾਦੇਸ਼ ਦੇ ਮੇਜ਼ਬਾਨੀ ‘ਚ ਸ਼ੀਲੰਕਾ ਨੂੰ 6 ਵਿਕਟਾਂ ਨਾਲ ਹਰਾ ਕੇ ਦੂਜੀ ਵਾਰ ਖਿਤਾਬ ਤੇ ਕਬਜ਼ਾ ਕੀਤਾ ਸੀ। ਭਾਰਤੀ ਟੀਮ ਨੇ ਏਸ਼ੀਅਨ ਕੱਪ ‘ਚ ਖਿਤਾਬੀ ਹੈਟ੍ਰਿਕ ਆਪਣੀ ਮੇਜ਼ਬਾਨੀ ‘ਚ 1990 ਪੂਰੀ ਕੀਤੀ ਸੀ। ਜਦੋਂ ਉਸ ਨੇ ਸ਼੍ਰੀ ਲੰਕਾ ਨੂੰ 7 ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਉਸ ਨੇ 1995 ‘ਚ ਸ਼ਾਹਜਾਹ ‘ਚ ਸ਼੍ਰੀ ਲੰਕਾ ਨੂੰ ਵੀ 8 ਵਿਕਟਾਂ ਨਾਲ ਹਰਾ ਕੇ ਲਗਾਤਾਰ ਤੀਜੀ ਵਾਰ ਅਤੇ ਕੁਲ ਚੌਥੀ ਵਾਰ ਖਿਤਾਬ ਜਿੱਤਿਆ ਸੀ। 1995 ‘ਚ ਖਿਤਾਬ ਜਿੱਤਣ ਤੋਂ ਬਾਅਦ ਭਾਰਤ ਨੂੰ ਆਪਣੇ ਅਲੱਗ ਖਿਤਾਬ ਲਈ 15 ਸਾਲ ਲੰਬਾ ਇੰਤਜਾਰ ਕਰਨਾ ਪਿਆ ਸੀ ਹਾਲਾਂਕਿ ਇਸ 15 ਸਾਲਾਂ ਦੇ ਵਿਚਕਾਰ ‘ਚ ਉਹ ਦੋ ਵਾਰ ਖਿਤਾਬ ਜਿੱਤਣ ਤੋਂ ਰਹਿ ਗਏ ਸਨ ਅਤੇ ਸ਼੍ਰੀਲੰਕਾ ਦੇ ਹੱਥੋ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਲਗਾਤਾਰ ਦੋ ਵਾਰ ਖਿਤਾਬ ਹਾਰਨ ਤੋਂ ਬਾਅਦ ਭਾਰਤ ਨੇ 2010 ‘ਚ ਮੇਜ਼ਬਾਨ ਸ਼੍ਰੀਲੰਕਾ ਨੂੰ 81 ਦੌੜਾਂ ਨਾਲ ਹਰਾ ਕੇ ਰਿਕਾਰਡ ਪੰਜਵੀਂ ਵਾਰ ਏਸ਼ੀਅਨ ਚਂੈਪੀਅਨ ਬਣਨ ਦਾ ਮੌਕਾ ਹਾਸਲ ਕੀਤਾ। ਪਰ ਇਸ ਤੋਂ ਬਾਅਦ ਉਹ 2012 ਅਤੇ 2014 ‘ਚ ਫਾਈਨਲ ‘ਚ ਪਹੁੰਚਣ ‘ਚ ਅਸਫਲ ਰਿਹਾ ਉਹ 2016 ‘ਚ ਪਹਿਲੀ ਵਾਰ ਟੀ-20 ਫਾਰਮੈਟ ਸ਼ੁਰੂ ਕੀਤਾ ਇਸ ਟੂਰਨਾਮੈਂਟ ‘ਚ ਉਸ ਨੇ ਮੇਜ਼ਬਾਨ ਬੰਗਲਾ ਦੇਸ਼ ਨੂੰ ਹਾਰ ਦੇ ਕੇ ਖਿਤਾਬ ਆਪਣੇ ਨਾਂ ਕੀਤਾ ਸੀ। ਭਾਰਤ ਤੋਂ ਇਲਾਵਾ ਪਾਕਿਸਤਾਨ ਦੋ ਵਾਰ (2000 ਅਤੇ 2012) ਏਸ਼ੀਅਨ ਕੱਪ ਦਾ ਖਿਤਾਬ ਜਿੱਤਿਆ ਹੈ। ਉਸ ਨੇ ਇਸ ‘ਚ ਕੁਲ 44 ਮੈਚ ਖੇਡੇ ਹਨ ਜਿਨ੍ਹਾਂ ‘ਚ 26 ਜਿੱਤੇ ਹਨ। ਅਤੇ 17 ਹਾਰੇ ਹਨ। ਜਦਕਿ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ ਹੈ। ਸ਼੍ਰੀਲੰਕਾ ਪੰਜ ਵਾਰ (1986,1997,2004,2008 ਅਤੇ 2014) ‘ਚ ਇਹ ਖਿਤਾਬ ‘ਤੇ ਕਬਜਾ ਜਿੱਤ ਚੁੱਕੀ ਹੈ। ਉਸ ਨੇ ਏਸ਼ੀਅਨ ਕੱਪ ‘ਚ ਹੁਣ ਤੱਕ ਕੁਲ 52 ਮੈਚ ਖੇਡੇ ਹਨ ਜਿਸ ‘ਚ 35 ਜਿੱਤੇ ਹਨ ਅਤੇ 17 ਹਾਰੇ ਹਨ ਉਹ ਬੰਗਲਾਦੇਸ਼ ਦੋ ਵਾਰ (2012 ਅਤੇ 2016) ‘ਚ ਉਪ ਜੇਤੂ ਰਹਿ ਚੁੱਕੇ ਹਨ। ਬੰਗਲਾਦੇਸ਼ ਨੇ 42 ਮੈਚ ਖੇਡੇ ਹਨ ਜਿਸ ‘ਚ 7 ਜਿੱਤੇ ਹਨ ਅਤੇ 35 ਹਾਰੇ ਹਨ। ਏਸ਼ੀਅਨ ਕੱਪ ਇਸ ਵਾਰ 15 ਤੋਂ 28 ਸਤੰਬਰ ਤੱਕ ਚੱਲੇਗਾ ,ਜਿਸ ‘ਚ ਭਾਰਤ ਨੂੰ ਪਾਕਿਸਤਾਨ ਅਤੇ ਹਾਂਗਕਾਂਗ ਨਾਲ ਗਰੁੱਪ-ਏ ‘ਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਅਫਗਾਨਿਸਤਾਨ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਗਰੁੱਪ-ਬੀ ‘ਚ ਸ਼ਾਮਲ ਹਨ। ਹਰ ਗਰੁੱਪ ਦੀਆਂ ਦੋ ਟੀਮਾਂ ਸੁਪਰ ਚਾਰ ‘ਚ ਆਪਣਾ ਨਾਂ ਪੱਕਾ ਕਰੇਗੀ। ਕਪਤਾਨ ਵਿਰਾਟ ਕੋਹਲੀ ਨੇ ਬਿਨਾਂ ਟੂਰਨਾਮੈਂਟ ‘ਚ ਹਿੱਸਾ ਲੈਣ ਪਹੁੰਚੀ ਭਾਰਤੀ ਟੀਮ ਨੂੰ ਆਪਣਾ ਪਹਿਲਾ ਮੁਕਾਬਲਾ ਕੁਆਲੀਫਾਇਰ ਹਾਂਗਕਾਂਗ ਨਾਲ ਖੇਡਣਾ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਇਸ ਤੋਂ ਬਾਅਦ ਪਾਕਿਸਤਾਨ ਨਾਲ ਭਿੜੇਗੀ।

You must be logged in to post a comment Login