ਟੀਮ ਯੂਰਪ ਨੇ ਲਾਵੇਰ ਕੱਪ ‘ਚ 3-1 ਨਾਲ ਬੜ੍ਹਤ ਬਣਾਈ

ਟੀਮ ਯੂਰਪ ਨੇ ਲਾਵੇਰ ਕੱਪ ‘ਚ 3-1 ਨਾਲ ਬੜ੍ਹਤ ਬਣਾਈ

ਸ਼ਿਕਾਗੋ- ਕੇਵਿਨ ਐਂਡਰਸਨ ਅਤੇ ਜੈਕ ਸੋਕ ਨੇ 2018 ਲਾਵੇਰ ਕੱਪ ਟੈਨਿਸ ਟੂਰਨਾਮੈਂਟ ਦੇ ਡਬਲਜ਼ ‘ਚ ਰੋਜਰ ਫੈਡਰਰ ਅਤੇ ਨੋਵਾਕ ਜੋਕੋਵਿਚ ਦੀ ਜੋੜੀ ਨੂੰ ਹਰਾਇਆ ਪਰ ਇਸਦੇ ਬਾਵਜੂਦ ਟੀਮ ਯੂਰਪ ਨੇ ਪਹਿਲੇ ਦਿਨ ਟੀਮ ਵਿਸ਼ਵ ‘ਤੇ 3-1 ਨਾਲ ਬੜ੍ਹਤ ਬਣਾਈ। ਗ੍ਰਿਗੋਰ ਦਿਮਿਤ੍ਰੋਵ, ਡੇਵਿਡ ਗੋਫਿਨ ਅਤੇ ਕਾਈਲ ਐਡਮੰਡ ਨੇ ਸ਼ੁੱਕਰਵਾਰ ਨੂੰ ਆਪਣੇ ਸ਼ੁਰੂਆਤੀ ਸਿੰਗਲ ਮੁਕਾਬਲੇ ਜਿੱਤ ਕੇ ਟੀਮ ਯੂਰਪ ਨੂੰ 3-0 ਨਾਲ ਬੜ੍ਹਤ ਦਿਵਾਈ। ਪਰ ਸ਼ਾਮ ‘ਚ ਹੋਏ ਅਖੀਰਲੇ ਡਬਲਜ਼ ਮੈਚ ‘ਚ ਟੀਮ ਵਿਸ਼ਵ ਦੇ ਜੈਕ ਸੋਕ ਅਤੇ ਕੇਵਿਨ ਐਂਡਰਸਨ ਨੇ ਫੈਡਰਰ ਅਤੇ ਜੋਕੋਵਿਚ ਦੀ ਜੋੜੀ ਨੂੰ 6-7, 6-3, 10-6 ਨਾਲ ਹਰਾਇਆ। ਇਸ ਤੋਂ ਪਹਿਲਾਂ ਦਿਮਿਤ੍ਰੋਵ ਨੇ ਫ੍ਰਾਂਸੇਸ ਟਿਆਫੋ ਨੂੰ 6-1, 6-4 ਨਾਲ, ਗੋਫਿਨ ਨੇ ਡਿਏਗੋ ਸ਼ਵਾਟਜ਼ਰਮੈਨ ਨੂੰ 6-4, 4-6, 11-9 ਨਾਲ ਜਦਕਿ ਐਡਮੰਡ ਨੇ ਸੋਕ ਨੂੰ 6-4, 5-7, 10-6 ਨਾਲ ਹਰਾਇਆ।

You must be logged in to post a comment Login