ਟੀ-20 ਮੈਚ ਹਾਰਨ ਤੋਂ ਬਾਅਦ ਕੋਹਲੀ ਨੇ ਦਿੱਤਾ ਇਹ ਬਿਆਨ

ਟੀ-20 ਮੈਚ ਹਾਰਨ ਤੋਂ ਬਾਅਦ ਕੋਹਲੀ ਨੇ ਦਿੱਤਾ ਇਹ ਬਿਆਨ

ਨਵੀਂ ਦਿੱਲੀ – ਗਾਬਾ ਮੈਦਾਨ ‘ਤੇ ਆਸਟਰੇਲੀਆ ਤੋਂ ਪਹਿਲੇ ਟੀ-20 ‘ਚ ਮਿਲੀ ਹਾਰ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਇਹ ਬਹੁਤ ਨਜ਼ਦੀਕੀ ਗੇਮ ਸੀ। ਸਟੇਡੀਅਮ ‘ਚ ਬੈਠੇ ਇਕ-ਇਕ ਦਰਸ਼ਕ ਵਲੋਂ ਬਤੌਰ ਖਿਡਾਰੀ ਮੇਰੇ ਲਈ ਇਹ ਰੋਮਾਂਚਕ ਕਰਨ ਵਾਲਾ ਮੁਕਾਬਕਾ ਸੀ। ਅਸੀਂ ਬੱਲੇ ਨਾਲ ਵਧਿਆ ਸ਼ੁਰੂ ਕੀਤੀ ਸੀ, ਪਰ ਵਿਚਾਲੇ ਦੇ ਓਵਰਾਂ ‘ਚ ਘਟੀਆਂ ਘਟਨਾਵਾਂ ਨੇ ਕੰਮ ਖਰਾਬ ਕਰ ਦਿੱਤਾ। ਹਾਲਾਂਕਿ ਆਖੀਰ ‘ਚ ਇਕ ਸਮਾਂ ਜਦੋਂ ਪੰਤ ਅਤੇ ਕਾਰਤਿਕ ਕ੍ਰੀਜ਼ ‘ਤੇ ਸੀ ਤਾਂ ਸਾਨੂੰ ਲੱਗਦਾ ਸੀ ਕਿ ਅਸੀਂ ਜਿੱਤ ਜਾਵਾਂਗੇ। ਪਰ ਪੰਤ ਆਊਟ ਹੋ ਗਿਆ।
ਪੰਤ ‘ਚ ਹੈ ਉੱਪਰੀ ਕ੍ਰਮ ‘ਤੇ ਖੇਡਣ ਦੀ ਕਾਬਲਿਯਤ
ਕੋਹਲੀ ਨੇ ਕਿਹਾ ਕਿ ਪੰਤ ਟੀ-20 ਦੇ ਮਜ਼ਬੂਤ ਬੱਲੇਬਾਜ਼ ਹਨ। ਭਾਵੇ ਹੀ ਉਸ ਦੇ ਨਾਂ ਹੁਣ ਤੱਕ ਕੋਈ ਸੈਂਕੜਾ ਦਰਜ਼ ਨਹੀਂ ਹੈ, ਪਰ ਸਾਨੂੰ ਪਤਾ ਹੈ ਕਿ ਉਹ ਉੱਪਰੀ ਕ੍ਰਮ ‘ਤੇ ਖੇਡੇਗਾ। ਉਸ ਦਾ ਵਧੀਆ ਪ੍ਰਦਰਸ਼ਨ ਟੀਮ ਲਈ ਹਮੇਸ਼ਾ ਲਾਭ ਦੇਣ ਵਾਲਾ ਹੁੰਦਾ ਹੈ। ਪਰ ਹੁਣ ਅਸੀਂ ਇਸ ਸਮੇਂ ਗਲਤੀਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿ ਮਜ਼ਬੂਤੀ ਨਾਲ ਵਾਪਸੀ ਕਰ ਸਕੀਏ। ਸਾਨੂੰ ਜ਼ਰੂਰਤ ਸੀ ਕਿ 3-4 ਬੱਲੇਬਾਜ਼ ਰੋਕ ਕੇ ਵਧੀਆ ਪਾਰੀਆਂ ਖੇਡਦੇ, ਪਰ ਅਜਿਹਾ ਨਾ ਹੋ ਸਕਿਆ। ਕੋਹੀਲ ਨੇ ਇਸ ਦੇ ਨਾਲ ਹੀ ਦਰਸ਼ਕਾਂ ਦਾ ਵੀ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਅਸੀਂ ਕੀਤੇ ਵੀ ਖੇਡੀਏ, ਭਾਰਤੀ ਦਰਸ਼ਕ ਹਰ ਜਗ੍ਹਾ ਸਾਨੂੰ ਸਪੋਰਟ ਕਰਨ ਲਈ ਪਹੁੰਚ ਹੀ ਜਾਂਦੇ ਹਨ। ਇਸ ਨਾਲ ਹੌਸਲਾ ਵਧਦਾ ਹੈ। ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਰੇਸਟ ‘ਤੇ ਸੀ। ਇਸ ਦੌਰਾਨ ਰੋਹਿਤ ਸ਼ਰਮਾ ਨੇ ਭਾਰਤ ਨੂੰ 3-0 ਨਾਲ ਸੀਰੀਜ਼ ਕਲੀਨ ਸਵਿਪ ਕਰਨ ‘ਚ ਅਹਿੰਮ ਜਿੰਮੇਵਾਰੀ ਨਿਭਾਈ। ਆਸਟਰੇਲੀਆ ਖਿਲਾਫ ਟੀ-20 ਸੀਰੀਜ਼ ਲਈ ਫਿਰ ਤੋਂ ਕੋਹਲੀ ਦੇ ਕੋਲ ਕਪਤਾਨੀ ਆਈ, ਪਰ ਇਸ ਵਾਰ ਪਹਿਲੇ ਹੀ ਮੈਚ ‘ਚ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟਰੇਲੀਆ ਨਾਲ ਮੈਚ ਤੋਂ ਪਹਿਲਾਂ ਭਾਰਤ ਦੇ ਨਾਂ ਪਿਛਲੇ 12 ‘ਚੋਂ 11 ਟੀ-20 ਮੈਚ ਜਿੱਤਣ ਦਾ ਰਿਕਾਰਡ ਸੀ। ਇਸ ਦੌਰਾਨ ਰੋਹਿਤ ਨੇ ਟੀ-20 ‘ਚ ਭਾਰਤੀ ਟੀਮ ਦੀ ਕਮਾਨ ਸੰਭਾਲੀ ਸੀ।

You must be logged in to post a comment Login