ਡਰਾਇਵਿੰਗ ਟੈਸਟ ਪਾਸ ਕਰਨਾ ਬਣਿਆ ‘ਟੇਢੀ ਖੀਰ’

ਡਰਾਇਵਿੰਗ ਟੈਸਟ ਪਾਸ ਕਰਨਾ ਬਣਿਆ ‘ਟੇਢੀ ਖੀਰ’

ਚੰਡੀਗੜ੍ਹ : ਸ਼ਹਿਰ ‘ਚ ਨਵਾਂ ਡਰਾਇਵਿੰਗ ਲਾਇਸੰਸ ਬਣਵਾਉਣਾ ਹੁਣ ਹੋਰ ਵੀ ਔਖਾ ਹੋ ਗਿਆ ਹੈ। ਜਦੋਂ ਦਾ ਨਵੇਂ ਸੈਂਸਰ ਆਟੋ ਮੇਟਿਡ ਟੈਸਟ ਟਰੈਕ ‘ਤੇ ਵਾਹਨ ਚਲਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ, ਉਦੋਂ ਤੋਂ ਹੀ ਲੋਕਾਂ ਲਈ ਡਰਾਇਵਿੰਗ ਟੈਸਟ ਪਾਸ ਕਰਨਾ ਟੇਡੀ ਖੀਰ ਸਾਬਤ ਹੋ ਰਿਹਾ ਹੈ।ਸੂਤਰਾਂ ਅਨੁਸਾਰ ਇਸ ਦੌਰਾਨ ਜਿਹੜੇ ਲੋਕਾਂ ਨੇ ਨਵਾਂ ਡਰਾਈਵਿੰਗ ਲਾਇਸੰਸ ਬਣਵਾਉਣ ਲਈ ਅਪਲਾਈ ਕੀਤਾ ਸੀ, ਉਨ੍ਹਾਂ ਵਿਚੋਂ 49 ਫ਼ੀ ਸਦੀ ਲੋਕ ਨਵੇਂ ਸੈਂਸਰ ਆਟੋ ਮੇਟਿਡ ਟੈਸਟ ਟਰੈਕ ‘ਤੇ ਵਾਹਨ ਚਲਾਉਣ ਦੌਰਾਨ ਫੇਲ੍ਹ ਹੋ ਚੁੱਕੇ ਹਨ। ਪ੍ਰਸ਼ਾਸਨ ਵਲੋਂ ਇਹ ਨਵਾਂ ਟਰੈਕ ਸੈਕਟਰ-23 ਵਿਖੇ ਸਥਾਪਿਤ ਕੀਤਾ ਗਿਆ ਹੈ।ਰਜਿਸਟਰੀ ਅਤੇ ਲਾਇਸੈਂਸਿੰਗ ਅਥਾਰਟੀ (ਆਰਐਲਏ) ਦੇ ਸੂਤਰਾਂ ਮੁਤਾਬਕ ਪਿਛਲੇ ਛੇ ਮਹੀਨੇ ਦੌਰਾਨ ਯਾਨੀ ਪਹਿਲੀ ਜੁਲਾਈ ਤੋਂ 31 ਦਸੰਬਰ 2019 ਵਿਚਕਾਰ ਕੇਵਲ 51 ਫ਼ੀਸਦ ਲੋਕ ਹੀ ਪਹਿਲੀ ਵਾਰ ਵਿਚ ਡਰਾਈਵਿੰਗ ਟੈਸਟ ਪਾਸ ਕਰ ਸਕੇ ਹਨ।ਦੱਸ ਦਈਏ ਕਿ ਕੇਂਦਰੀ ਇੰਸਟੀਚਿਯੂਟ ਆਫ਼ ਰੋਡ ਟਰਾਂਸਪੋਰਟ ਦੁਆਰਾ ਜੂਨ 2017 ‘ਚ ਆਟੋਮੇਟਿਡ ਟੈਸਟ ਟਰੈਕ ਪੇਸ਼ ਕੀਤਾ ਗਿਆ ਸੀ। ਇੱਥੇ ਇਨੋਵੇਟਿਵ ਡਰਾਈਵਿੰਗ ਟੈਸਟਿੰਗ ਸਿਸਟਮ (ਆਈਡੀਟੀਐਸ) ਯਾਨੀ ਕੈਮਰੇ ਨਾਲ ਅਧਾਰਤ ਚਾਲਕ ਦੀ ਡ੍ਰਾਇਵਿੰਗ ਮੁਲਾਂਕਣ ਕੀਤਾ ਜਾਂਦਾ ਹੈ।ਸੂਤਰਾਂ ਅਨੁਸਾਰ ਜਦੋਂ ਤੋਂ ਇਹ ਪ੍ਰਣਾਲੀ ਲਾਗੂ ਕੀਤੀ ਗਈ ਹੈ, ਉਸ ਸਮੇਂ ਤੋਂ ਹੀ ਟਰੈਕ ‘ਤੇ ਵਾਹਨ ਚਲਾਉਣ ਵਾਲਿਆਂ ਦੀ ਪਾਸ ਪ੍ਰਤੀਸ਼ਤਤਾ ‘ਚ ਵੱਡੀ ਕਮੀ ਵੇਖਣ ਨੂੰ ਮਿਲ ਰਹੀ ਹੈ। ਇਸ ਦੀ ਵਜ੍ਹਾ ਨਾਲ ਜਿੱਥੇ ਨਵਾਂ ਡਰਾਇਵਿੰਗ ਲਾਇਸੰਸ ਬਣਵਾਉਣ ਵਾਲਿਆਂ ਨੂੰ ਵਧੇਰੇ ਮੁਸ਼ੱਕਤ ਕਰਨੀ ਪੈ ਰਹੀ ਹੈ ਉਥੇ ਲੋਕਾਂ ਨੂੰ ਵਾਹਨ ਚਲਾਉਣ ਸਮੇਂ ਵਧੇਰੇ ਸਾਵਧਾਨੀ ਵਰਤਣ ਦੀ ਸੇਧ ਵੀ ਮਿਲ ਰਹੀ ਹੈ।

You must be logged in to post a comment Login