ਡੇਂਗੂ ਨਾਲ ਜਲੰਧਰ ਦੇ ਮਸ਼ਹੂਰ ਪ੍ਰੋਫੈਸਰ ਰਿਪਨ ਸਰਨਾ ਦੀ ਮੌਤ

ਡੇਂਗੂ ਨਾਲ ਜਲੰਧਰ ਦੇ ਮਸ਼ਹੂਰ ਪ੍ਰੋਫੈਸਰ ਰਿਪਨ ਸਰਨਾ ਦੀ ਮੌਤ

ਜਲੰਧਰ- ਐਤਵਾਰ ਸਵੇਰੇ ਜਲੰਧਰ ਸ਼ਹਿਰ ਦੇ ਮਸ਼ਹੂਰ ਅਕਾਊਂਟੈਂਸੀ ਪ੍ਰੋਫੈਸਰ ਰਿਪਨ ਸਰਨਾ ਦੀ ਮੌਤ ਹੋ ਗਈ। ਉਹ 55 ਸਾਲ ਦੇ ਸਨ ਅਤੇ ਬੀਤੇ ਕੁਝ ਦਿਨਾਂ ਤੋਂ ਡੇਂਗੂ ਨਾਲ ਪੀੜਤ ਸਨ। ਸ਼ਨੀਵਾਰ ਰਾਤ ਉਨ੍ਹਾਂ ਨੂੰ ਪਟੇਲ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਪਰ ਉਨ੍ਹਾਂ ਦੀ ਸਿਹਤ ਲਗਾਤਾਰ ਖਰਾਬ ਹੁੰਦੀ ਗਈ ਅਤੇ ਐਤਵਾਰ ਸਵੇਰੇ ਕਰੀਬ 8: 30 ਵਜੇ ਉਨ੍ਹਾਂ ਦੇ ਆਖਰੀ ਸਾਹ ਲਏ। ਉਨ੍ਹਾਂ ਦੇ ਦਿਹਾਂਤ ਨਾਲ ਪੂਰੇ ਸ਼ਹਿਰ ‘ਚ ਸੋਗ ਦਾ ਮਾਹੌਲ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ ਸ਼ਾਮ 4 ਵਜੇ ਮਾਡਲ ਟਾਊਨ ਸਥਿਤ ਸ਼ਮਸ਼ਾਨ ਘਾਟ ‘ਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਰਿਪਨ ਸਰਨਾ ਸ਼ਹਿਰ ਦੇ ਮਸ਼ਹੂਰ ਅਕਾਊਂਟੈਂਸੀ ਪ੍ਰੋਫੈਸਰ ਹੋਣ ਦੇ ਨਾਲ-ਨਾਲ ਪੰਜਾਬ ਨੈਸ਼ਨਲ ਬੈਂਕ ‘ਚ ਤਾਇਨਾਤ ਸਨ। ਉਨ੍ਹਾਂ ਦੇ ਪੜ੍ਹਾਉਣ ਦੇ ਤਰੀਕੇ ਅਤੇ ਉਨ੍ਹਾਂ ਦੇ ਜ਼ਿੰਦਾਦਲੀ ਦੀ ਹਰ ਪਾਸੇ ਚਰਚਾ ਸੀ। ਉਹ ਹਮੇਸ਼ਾ ਆਪਣੇ ਸਟੂਡੈਂਟਸ ਦੇ ਸੰਪਰਕ ‘ਚ ਰਹਿੰਦੇ ਸਨ। ਉਹ ਆਪਣੇ ਪਿੱਛੇ ਆਪਣੀ ਪਤਨੀ, ਇਕ ਬੇਟਾ ਅਤੇ ਇਕ ਬੇਟੀ ਨੂੰ ਛੱਡ ਗਏ ਹਨ।

You must be logged in to post a comment Login