ਦੀਵਾਲੀ ਮੌਕੇ 5 ਭਾਰਤੀਆਂ ’ਤੇ ਮਿਹਰਬਾਨ ਹੋਈ ਲਕਸ਼ਮੀ

ਦੀਵਾਲੀ ਮੌਕੇ 5 ਭਾਰਤੀਆਂ ’ਤੇ ਮਿਹਰਬਾਨ ਹੋਈ ਲਕਸ਼ਮੀ

ਨਵੀਂ ਦਿੱਲੀ – ਦੀਵਾਲੀ ਦੀ ਸ਼ਾਮ ਜਿੱਥੇ ਦੇਸ਼ ਦੀ ਜ਼ਿਆਦਾਤਰ ਆਬਾਦੀ ਪੂਜਾ ਦੀਆਂ ਤਿਆਰੀਆਂ ’ਚ ਜੁਟੀ ਹੋਈ ਸੀ, ਉਥੇ ਹੀ ਭਾਰਤ ਦੇ ਚੋਟੀ ਦੇ ਅਮੀਰਾਂ ’ਤੇ ਮਾਂ ਲਕਸ਼ਮੀ ਦੀ ਖੂਬ ਕ੍ਰਿਪਾ ਹੋ ਰਹੀ ਸੀ। ਦਰਅਸਲ ਦੀਵਾਲੀ ਦੀ ਸ਼ਾਮ ਮਹੂਰਤ ਕਾਰੋਬਾਰ ਲਈ ਇਕ ਘੰਟੇ ਵਾਸਤੇ ਸ਼ੇਅਰ ਬਾਜ਼ਾਰ ਖੁੱਲ੍ਹਿਅਾ ਸੀ ਅਤੇ ਚੰਗੀ ਤੇਜ਼ੀ ਨਾਲ ਬੰਦ ਹੋਇਆ। ਇਸ ਦਾ ਫਾਇਦਾ ਦੇਸ਼ ਦੇ ਚੋਟੀ ਦੇ ਅਮੀਰਾਂ ਦੀ ਮਲਕੀਅਤ ਵਾਲੀਅਾਂ ਕੰਪਨੀਆਂ ਨੂੰ ਮਿਲਿਆ।

ਇਸ ਨਾਲ ਸਿਰਫ ਇਕ ਘੰਟੇ ’ਚ ਦੇਸ਼ ਦੇ ਅਰਬਪਤੀਆਂ ਦੀ ਸੰਪਤੀ 4,000 ਕਰੋਡ਼ ਰੁਪਏ ਤੱਕ ਵਧ ਗਈ। ਮਹੂਰਤ ਕਾਰੋਬਾਰ ’ਚ ਸੈਂਸੈਕਸ 246 ਅੰਕ ਮਜ਼ਬੂਤ ਹੋ ਕੇ 35,238 ਅੰਕ ’ਤੇ ਅਤੇ ਨਿਫਟੀ 68 ਅੰਕ ਚੜ੍ਹ ਕੇ 10,598 ਦੇ ਪੱਧਰ ’ਤੇ ਬੰਦ ਹੋਇਆ। ਸਭ ਤੋਂ ਜ਼ਿਆਦਾ ਤੇਜ਼ੀ ਨਿਫਟੀ ਆਟੋ ਇੰਡੈਕਸ ’ਚ 0.98 ਫੀਸਦੀ ਦਰਜ ਕੀਤੀ ਗਈ। ਐੱਮ. ਐਂਡ ਐੱਮ. ’ਚ 1.97 ਫੀਸਦੀ ਅਤੇ ਇਨਫੋਸਿਸ ’ਚ 1.53 ਫੀਸਦੀ ਦੀ ਤੇਜ਼ੀ ਰਹੀ। ਇਕ ਘੰਟੇ ਦੇ ਕਾਰੋਬਾਰ ’ਚ ਹੀ ਨਿਵੇਸ਼ਕਾਂ ਦੀ ਦੌਲਤ 1.14 ਲੱਖ ਕਰੋਡ਼ ਰੁਪਏ ਵਧ ਗਈ। ਬੀ. ਐੱਸ. ਈ. ’ਚ ਲਿਸਟਿਡ ਕੁਲ ਕੰਪਨੀਆਂ ਦਾ ਮਾਰਕੀਟ ਕੈਪ 141.67 ਲੱਖ ਕਰੋਡ਼ ਹੋ ਗਿਆ, ਜਦਕਿ ਇਕ ਦਿਨ ਪਹਿਲਾਂ ਇਹ 140.52 ਲੱਖ ਕਰੋਡ਼ ਰੁਪਏ ਸੀ। ਇਸ ਦਾ ਫਾਇਦਾ ਦੇਸ਼ ਦੇ ਅਰਬਪਤੀਆਂ ਨੂੰ ਵੀ ਮਿਲਿਆ।

You must be logged in to post a comment Login