‘ਦੂਜੀ’ ਦੇ ਚੱਕਰ ‘ਚ ਫਸੇ ਹਰ ਪਾਰਟੀ ਦੇ ਆਗੂ, ਪੰਜਾਬ ਦੇ ਇਹ ਨੇਤਾ ਵੀ ਨੇ ਸ਼ਾਮਲ

‘ਦੂਜੀ’ ਦੇ ਚੱਕਰ ‘ਚ ਫਸੇ ਹਰ ਪਾਰਟੀ ਦੇ ਆਗੂ, ਪੰਜਾਬ ਦੇ ਇਹ ਨੇਤਾ ਵੀ ਨੇ ਸ਼ਾਮਲ

ਜਲੰਧਰ : ਪੰਜਾਬ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਆਈ. ਏ. ਐੱਸ. ਮਹਿਲਾ ਅਧਿਕਾਰੀ ਵੱਲੋਂ ਅਸ਼ਲੀਲ ਸੰਦੇਸ਼ ਭੇਜਣ ਦੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਤੁਹਾਨੂੰ ਦੱਸ ਦੇਈਏ ਇਹ ਕੋਈ ਪਹਿਲਾਂ ਮੌਕਾ ਨਹੀਂ ਹੈ ਕਿ ਜਦੋਂ ਕੋਈ ਮੰਤਰੀ ਮਹਿਲਾਵਾਂ ਦੇ ਕੇਸਾਂ ‘ਚ ਫਸਿਆ ਹੋਵੇ, ਇਸ ਤੋਂ ਪਹਿਲਾਂ ਵੀ ਪਾਰਟੀਆਂ ਦੇ ਕਈ ਵੱਖ-ਵੱਖ ਆਗੂ ਹਨ, ਜੋ ਦੂਜੀਆਂ ਔਰਤਾਂ ਦੇ ਚੱਕਰਾਂ ‘ਚ ਫਸ ਕੇ ਵਾਹ-ਵਾਹੀ ਖੱਟ ਚੁੱਕੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਮੰਤਰੀਆਂ ਬਾਰੇ ਦੱਸਣ ਜਾ ਰਹੇ, ਜਿਨ੍ਹਾਂ ਨੇ ਔਰਤਾਂ ਦੇ ਚੱਕਰਾਂ ‘ਚ ਫਸ ਕੇ ਸੁਰਖੀਆਂ ਬਟੋਰੀਆਂ ਹਨ।

ਸੁੱਚਾ ਸਿੰਘ ਲੰਗਾਹ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁੱਚਾ ਸਿੰਘ ਲੰਗਾਹ ਖਿਲਾਫ 29 ਸਤੰਬਰ 2017 ਨੂੰ ਇਕ ਵਿਧਵਾ ਮਹਿਲਾ ਵਲੋਂ ਥਾਣਾ ਸਿਟੀ ‘ਚ ਬਿਆਨ ਦਰਜ ਕਰਵਾ ਕੇ ਰੇਪ ਦਾ ਕੇਸ ਦਰਜ ਕਰਵਾਇਆ ਗਿਆ ਸੀ। ਮਹਿਲਾ ਨੇ ਲੰਗਾਹ ‘ਤੇ ਦੋਸ਼ ਲਗਾਇਆ ਸੀ ਕਿ ਲੰਗਾਹ ਉਸ ਨਾਲ 2009 ਤੋਂ ਜ਼ਬਰਦਸਤੀ ਕਰਦਾ ਆ ਰਿਹਾ ਹੈ ਅਤੇ ਉਸਨੇ ਧੋਖੇ ਨਾਲ ਉਸ ਮਹਿਲਾ ਦੀ ਪ੍ਰਾਪਰਟੀ ਵੀ ਵੇਚ ਦਿੱਤੀ ਸੀ। ਜਿਸ ਤੋਂ ਬਾਅਦ ਲੰਗਾਹ ਨੇ ਮਾਨਯੋਗ ਸੀ. ਜੇ. ਐੱਮ, ਮੋਹਿਤ ਬਾਂਸਲ ਦੀ ਕੋਰਟ ‘ਚ ਆਤਮਸਮਰਪਣ ਕਰ ਦਿੱਤਾ ਸੀ। ਗੁਰਦਾਸਪੁਰ ਕੋਰਟ ‘ਚ ਕੇਸ ਚੱਲਣ ਤੋਂ ਬਾਅਦ ਉਕਤ ਮਹਿਲਾ ਨੇ ਆਪਣੇ ਬਿਆਨਾਂ ਤੋਂ ਮੁਕਰ ਗਈ ਸੀ ਜਿਸ ਕਾਰਨ ਲੰਗਾਹ ਨੂੰ ਬਰੀ ਕਰ ਦਿੱਤਾ ਗਿਆ ਸੀ।

You must be logged in to post a comment Login