ਦੇਸ਼ ਦੀ ਅਰਥਵਿਵਸਥਾ ਚਲਾਉਣ ‘ਚ ਨਰਿੰਦਰ ਮੋਦੀ ਤੋਂ ਜ਼ਿਆਦਾ ਬਿਹਤਰ ਸਨ ਡਾ. ਮਨਮੋਹਨ ਸਿੰਘ

ਦੇਸ਼ ਦੀ ਅਰਥਵਿਵਸਥਾ ਚਲਾਉਣ ‘ਚ ਨਰਿੰਦਰ ਮੋਦੀ ਤੋਂ ਜ਼ਿਆਦਾ ਬਿਹਤਰ ਸਨ ਡਾ. ਮਨਮੋਹਨ ਸਿੰਘ

ਚੰਡੀਗੜ੍ਹ : 2014 ਤੋਂ ਪਹਿਲਾਂ ਚੋਣ ਪ੍ਰਚਾਰ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਅਕਸਰ ਹੀ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮੌਨੀ ਪ੍ਰਧਾਨ ਮੰਤਰੀ ਕਿਹਾ ਕਰਦੇ ਹੁੰਦੇ ਸਨ ਅਤੇ ਆਪਣੇ ਆਪ ਨੂੰ ਉਨ੍ਹਾਂ ਦੇ ਮੁਕਾਬਲੇ ਬਹੁਤ ਹੀ ਜ਼ਿਆਦਾ ਕੰਮ ਕਰਨ ਵਾਲੇ ਵਿਅਕਤੀ ਵਜੋਂ ਪੇਸ਼ ਕਰਦੇ ਸਨ। ਡਾ. ਮਨਮੋਹਨ ਸਿੰਘ ਇਸ ਸਮੇਂ ਦੁਨੀਆ ਦੇ ਸਭ ਤੋਂ ਉੱਤਮ ਅਰਥਸ਼ਾਸਤਰੀਆਂ ਵਿਚੋਂ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ ਦੀ ਅਰਥਵਿਵਸਥਾ ਦੁਨੀਆ ‘ਚ ਸਭ ਤੋਂ ਵੱਧ ਵਿਕਾਸ ਕਰਨ ਵਾਲੀ ਅਰਥਵਿਵਸਥਾ ਰਹੀ। ਇਸ ਦਾ ਪ੍ਰਤੱਖ ਸਬੂਤ ਅੱਜ ਦੀ ਆਰਥਕ ਮੰਦਹਾਲੀ ਤੋਂ ਮਿਲਦਾ ਹੈ।ਡਾ. ਮਨਮੋਹਨ ਸਿੰਘ ਨੇ ਵੀ ਬੀਤੇ ਦਿਨੀਂ ਅਰਥਚਾਰੇ ਦੀ ਹਾਲਤ ਨੂੰ ਬੇਹੱਦ ਚਿੰਤਾਜਨਕ ਦਸਦਿਆਂ ਐਨਡੀਏ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਬਦਲੇ ਦੀ ਰਾਜਨੀਤੀ ਨੂੰ ਛੱਡੇ ਅਤੇ ਅਰਥਚਾਰੇ ਨੂੰ ਮਨੁੱਖ ਦੇ ਖੜੇ ਕੀਤੇ ਸੰਕਟ ਵਿਚੋਂ ਬਾਹਰ ਕੱਢਣ ਲਈ ਸਹੀ ਸੋਚ-ਸਮਝ ਵਾਲੇ ਲੋਕਾਂ ਨਾਲ ਸੰਪਰਕ ਕਰੇ। ਉਨ੍ਹਾਂ ਨੇ ਨੋਟਬੰਦੀ ਅਤੇ ਜੀਐਸਟੀ ਲਾਗੂ ਕਰਨ ਵਿਚ ਕੀਤੀ ਗਈ ਕਾਹਲੀ ਨੂੰ ਮਨੁੱਖ ਦਾ ਖੜਾ ਕੀਤਾ ਸੰਕਟ ਦਸਿਆ।

You must be logged in to post a comment Login