ਦੋਆਬਾ ਵਾਸੀਆਂ ਨੂੰ ਮੁੰਬਈ ਦੀ ਡਾਇਰੈਕਟ ਫਲਾਈਟ ਲਈ ਕਰਨਾ ਪਵੇਗਾ ਹੋਰ ਇੰਤਜ਼ਾਰ

ਦੋਆਬਾ ਵਾਸੀਆਂ ਨੂੰ ਮੁੰਬਈ ਦੀ ਡਾਇਰੈਕਟ ਫਲਾਈਟ ਲਈ ਕਰਨਾ ਪਵੇਗਾ ਹੋਰ ਇੰਤਜ਼ਾਰ

ਜਲੰਧਰ- ਦੋਆਬਾ ਵਾਸੀਆਂ ਨੂੰ ਮੁੰਬਈ ਦੀ ਡਾਇਰੈਕਟ ਫਲਾਈਟ ਲਈ ਹੁਣ ਹੋਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਆਦਮਪੁਰ ਏਅਰਪੋਰਟ ‘ਤੇ ਸੀਮਿਤ ਸੁਵਿਧਾਵਾਂ ਦੇ ਕਾਰਨ ਸਪਾਈਸਜੈੱਟ ਨੇ ਆਦਮਪੁਰ ਦੀ ਬਜਾਏ ਕਾਨਪੁਰ ਸੈਕਟਰ ਨੂੰ ਬੋਇੰਗ ਜਹਾਜ਼ ਦੇਣ ਦਾ ਫੈਸਲਾ ਕੀਤਾ ਹੈ। ਨਵੇਂ ਸ਼ਡਿਊਲ ਮੁਤਾਬਕ ਕਾਨਪੁਰ-ਦਿੱਲੀ ਸੈਕਟਰ ‘ਤੇ ਹੁਣ ਸਪਾਈਸਜੈੱਟ ਬੋਇੰਗ ਜਹਾਜ਼ ਦਾ ਸੰਚਾਲਨ ਕਰੇਗੀ। ਜੇਕਰ ਆਦਮਪੁਰ ‘ਚ ਲੋੜੀਂਦੀਆਂ ਸੁਵਿਧਾਵਾਂ ਹੁੰਦੀਆਂ ਤਾਂ ਬੋਇੰਗ ਜਹਾਜ਼ ਨੂੰ ਆਦਮਪੁਰ-ਮੁੰਬਈ ਡਾਇਰੈਕਟ ਫਲਾਈਟ ਲਈ ਸੰਚਾਲਿਤ ਕੀਤਾ ਜਾਣਾ ਸੀ। ਫਿਲਹਾਲ ਸਪਾਈਸਜੈੱਟ ਦੇ ਬੇੜੇ ‘ਚ ਬੰਬਾਡੀਅਰ ਡੈਸ਼-8-ਕਿਊ-400 ਅਤੇ ਬੋਇੰਗ-737 ਜਹਾਜ਼ ਹੈ। ਆਦਮਪੁਰ ਤੋ ਯਾਤਰੀਆਂ ਦੀ ਵਾਧੂ ਭੀੜ ਨੂੰ ਦੇਖਦੇ ਹੋਏ ਸਪਾਈਸਜੈੱਟ ਅਕਤੂਬਰ ਤੋਂ ਆਦਮਪੁਰ-ਮੁੰਬਈ ਦੇ ਮੱਧ ਡਾਇਰੈਕਟ ਫਲਾਈਟ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਸੀ। ਆਦਮਪੁਰ ਤੋਂ ਮੁੰਬਈ ਦੀ ਦੂਰੀ ਅਤੇ ਸੰਭਾਵੀ ਯਾਤਰੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਇਸ ਸੈਕਟਰ ‘ਤੇ ਬੋਇੰਗ ਜਹਾਜ਼ ਦਾ ਸੰਚਾਲਨ ਕਰਨ ਦੀ ਯੋਜਨਾ ਸੀ। ਬੋਇੰਗ ਜਹਾਜ਼ ਨਿਊਨਤਮ 149 ਯਾਤਰੀ ਲੈ ਜਾਂਦਾ ਹੈ। ਮੌਜੂਦਾ ਸਮੇਂ ‘ਚ ਆਦਮਪੁਰ ਸਿਵਲ ਏਅਰਪੋਰਟ ‘ਤੇ 78 ਯਾਤਰੀਆਂ ਲਈ ਜ਼ਰੂਰੀ ਸੁਵਿਧਾਵਾਂ ਵੀ ਉਪਲਬੱਧ ਹੋਣੀਆਂ ਬਾਕੀ ਹਨ।

You must be logged in to post a comment Login