ਦੱਖਣੀ ਅਫਰੀਕਾ ‘ਚ ਬੰਦੂਕਧਾਰੀਆਂ ਨੇ 11 ਟੈਕਸੀ ਚਾਲਕਾਂ ਦੀ ਕੀਤੀ ਹੱਤਿਆ

ਦੱਖਣੀ ਅਫਰੀਕਾ ‘ਚ ਬੰਦੂਕਧਾਰੀਆਂ ਨੇ 11 ਟੈਕਸੀ ਚਾਲਕਾਂ ਦੀ ਕੀਤੀ ਹੱਤਿਆ

ਜੋਹਾਨਸਬਰਗ, 22 ਜੁਲਾਈ- ਦੱਖਣੀ ਅਫ਼ਰੀਕਾ ਦੇ ਕਵਾ ਜੁਲੁ ਨਟਾਲ ਇਲਾਕੇ ‘ਚ ਸ਼ਨੀਵਾਰ ਰਾਤ ਨੂੰ ਆਪਣੇ ਸਾਥੀ ਦੇ ਅੰਤਿਮ ਸਸਕਾਰ ‘ਚ ਹਿੱਸਾ ਲੈਣ ਤੋਂ ਬਾਅਦ ਵਾਪਸ ਪਰਤ ਰਹੇ 11 ਟੈਕਸੀ ਚਾਲਕਾਂ ਦੀ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਬੁਲਾਰੇ ਨੇ ਐਤਵਾਰ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਟੈਕਸੀ ਚਾਲਕ ਗਾਊਤੇਂਗ ਟੈਕਸੀ ਐਸੋਸੀਏਸ਼ਨ ਦੇ ਮੈਂਬਰ ਸਨ ਅਤੇ ਇੱਕ ਮਿੰਨੀ ਬੱਸ ‘ਚ ਬੈਠ ਕੇ ਵਾਪਸ ਪਰਤ ਰਹੇ ਸਨ। ਇਸ ਦੌਰਾਨ ਬੰਦੂਕਧਾਰੀਆਂ ਨੇ ਉਨ੍ਹਾਂ ‘ਤੇ ਗੋਲੀਬਾਰੀ ਕੀਤੀ। ਬੁਲਾਰੇ ਨੇ ਦੱਸਿਆ ਕਿ ਹਮਲੇ ‘ਚ 11 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ।

You must be logged in to post a comment Login