ਨਵਜੋਤ ਸਿੱਧੂ ਦੇ ਗੋਦ ਲਏ ਟਾਈਗਰਾਂ ਨੂੰ ਲੈ ਕੇ ਵੱਡਾ ਸੱਚ ਆਇਆ ਸਾਹਮਣੇ

ਨਵਜੋਤ ਸਿੱਧੂ ਦੇ ਗੋਦ ਲਏ ਟਾਈਗਰਾਂ ਨੂੰ ਲੈ ਕੇ ਵੱਡਾ ਸੱਚ ਆਇਆ ਸਾਹਮਣੇ

ਮੋਹਾਲੀ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵਿਵਾਦ ਤੋਂ ਬਾਅਦ ਪੰਜਾਬ ਕੈਬਨਿਟ ਤੋਂ ਅਸਤੀਫ਼ਾ ਦੇਣ ਵਾਲੇ ਨਵਜੋਤ ਸਿੰਗ ਸਿੱਧੂ ਹਲੇ ਚਰਚਾ ਵਿਚ ਬਣੇ ਹੋਏ ਹਨ। ਹੁਣ ਉਹ ਮੰਤਰੀ ਦੇ ਤੌਰ ‘ਤੇ ਨਹੀਂ ਬਲਕਿ ਇਕ ਆਮ ਆਮ ਵਿਧਾਇਕ ਦੇ ਤੌਰ ‘ਤੇ ਲੋਕਾਂ ਨੂੰ ਸੇਵਾ ਦੇ ਰਹੀ ਹਨ। ਹੁਣ ਉਨ੍ਹਾਂ ਬਾਰੇ ਵਿਚ ਨਵੀਂ ਗੱਲ ਸਾਹਮਣੇ ਆਈ ਹੈ। ਦਰਅਸਲ ਸਥਾਨਕ ਸਰਕਾਰਾਂ ਵਿਭਾਗ ਅਤੇ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਨਵਜੋਤ ਸਿੱਧੂ ਵੱਲੋਂ ਛੱਤਬੀੜ ਚਿੜੀਆਂ ਘਰ ਵਿਚ ਇਕ ਬੰਗਾਲ ਟਾਇਗਰ ਜੋੜੇ ਨੂੰ ਗੋਦ ਲਿਆ ਗਿਆ ਸੀ। ਇਹ ਖ਼ਬਰ ਉਸ ਸਮੇਂ ਵੀ ਚਰਚਾ ਦਾ ਵਿਸ਼ਾ ਬਣੀ ਸੀ। ਅੱਜ ‘ਵਿਸ਼ਵ ਟਾਇਗਰ ਡੇ’ ‘ਤੇ ਅਸੀਂ ਸੋਚਿਆ ਕਿਉਂ ਨਹੀਂ ਤੁਹਾਨੂੰ ਸਿੱਧੂ ਦੇ ਗੋਦ ਲਈ ਟਾਈਗਰਾਂ ਦਾ ਹਾਲ ਹੀ ਦੱਸ ਦਿੱਤਾ ਜਾਵੇ। ਖੁਲਾਸਾ ਹੋਇਆ ਹੈ ਕਿ ਛੱਤਬੀੜ ਚਿੜੀਆਂ ਘਰ ‘ਚ ਨਵਜੋਤ ਸਿੱਧੂ ਨੇ ਕੋਈ ਟਾਇਗਰ ਗੋਦ ਹੀ ਨਹੀਂ ਲਿਆ ਸੀ ਅਤੇ ਨਾ ਹੀ ਉਹ ਉਨ੍ਹਾਂ ਦਾ ਖ਼ਰਚਾ ਚੁੱਕ ਰਹੇ ਸੀ। ਦਰਅਸਲ ਕੈਬਨਿਟ ਮੰਤਰੀ ਰਹਿੰਦੇ ਹੋਏ ਸਿੱਧੂ 18 ਜਨਵਰੀ ਨੂੰ ਜਿਰਕਪੁਰ ਸਥਿਤ ਛੱਤਬੀੜ ਚਿੜੀਆਂ ਘਰ ਦਾ ਜਾਇਜ਼ਾ ਲੈਣ ਪਹੁੰਚੇ ਸੀ, ਇਸ ਦੌਰਾਨ ਉਨ੍ਹਾਂ ਨੇ ਉਥੇ ਇਕ ਸ਼ੇਰ ‘ਅਮਨ’ ਅਤੇ ਸ਼ੇਰਨੀ ‘ਦੀਆ’ ਨੂੰ ਦੇਖਿਆ। ਉਨ੍ਹਾਂ ਨੂੰ ਦੇਖ ਕੇ ਉਹ ਇਸ ਕਦਰ ਫਿਦਾ ਹੋਏ ਕਿ ਉਨ੍ਹਾਂ ਨੇ ਟਾਇਗਰ ਜੋੜੇ ਨੂੰ ਗੋਦ ਲੈਣ ਦਾ ਐਲਾਨ ਕਰ ਦਿੱਤਾ। ਉਸ ਸਮੇਂ ਚਿੜਿਆਂ ਘਰ ਦੇ ਰੇਂਜ ਅਧਿਕਾਰੀ ਦਾ ਕਹਿਣਾ ਸੀ ਕਿ ਇਤਿਹਾਸ ਵਿਚ ਇਹ ਪਹੀਲ ਵਾਰ ਹੋਇਆ ਹੈ ਕਿ ਟਾਇਗਰ ਜੋੜੀ ਨੂੰ ਕਿਸੇ ਵੱਲੋਂ ਗੋਦ ਲਿਆ ਗਿਆ ਹੋਵੇ। ਉਸ ਸਮੇਂ ਬੰਗਾਲੀ ਟਾਇਗਰ ਅਮਨ ਦੀ ਉਮਰ 6 ਸਾਲ ਜਦਕਿ ਦੀਆ ਦੀ ਉਮਰ 5 ਸਾਲ ਦੀ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਜੋੜੀ ਦੇ ਖਾਣ-ਪੀਣ ਅਤੇ ਰੱਖਵਾਲੀ ਲਈ ਸਲਾਨਾ 4 ਲੱਖ ਰੁਪਏ ਦਾ ਖਰਚ ਆ ਜਾਂਦਾ ਹੈ।

You must be logged in to post a comment Login