ਨਵਜੋਤ ਸਿੱਧੂ ਦੇ ਮਿਲੇ ਅਸਤੀਫ਼ੇ ਨੂੰ ਪੜ੍ਹਨ ਮਗਰੋਂ ਹੀ ਫ਼ੈਸਲਾ ਲਵਾਂਗਾ: ਕੈਪਟਨ

ਨਵਜੋਤ ਸਿੱਧੂ ਦੇ ਮਿਲੇ ਅਸਤੀਫ਼ੇ ਨੂੰ ਪੜ੍ਹਨ ਮਗਰੋਂ ਹੀ ਫ਼ੈਸਲਾ ਲਵਾਂਗਾ: ਕੈਪਟਨ

ਨਵੀਂ ਦਿੱਲੀ : ਨਵਜੋਤ ਸਿੱਧੂ ਦਾ ਅਸਤੀਫ਼ਾ ਮੈਨੂੰ ਮਿਲ ਗਿਆ ਹੈ ਅਤੇ ਉਸ ਨੂੰ ਪੜਨ ਤੋਂ ਬਾਅਦ ਹੀ ਕੋਈ ਫ਼ੈਸਲਾ ਲਿਆ ਜਾਵੇਗਾ। ਉਕਤ ਸ਼ਬਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ‘ਚ ਪੱਤਰਕਾਰਾਂ ਸੰਮੇਲਨ ਦੌਰਾਨ ਕਿਹਾ। ਉਨ੍ਹਾਂ ਨੇ ਕਿਹਾ ਕਿ ਮੇਰਾ ਸਿੱਧੂ ਦੇ ਨਾਲ ਕੋਈ ਝਗੜਾ ਨਹੀਂ ਹੈ। ਮੈਂ ਸਿੱਧੂ ਸਮੇਤ 13 ਮੰਤਰੀਆਂ ਦੇ ਵਿਭਾਗ ਬਦਲੇ ਸੀ। ਉਰਜਾ ਵਿਭਾਗ ਬਹੁਤ ਅਹਿਮ ਹੈ ਪਰ ਸਿੱਧੂ ਨੇ ਨਵਾਂ ਮੰਤਰਾਲਾ ਦਾ ਕੰਮ ਸੰਭਾਲਿਆ ਹੈ। ਜ਼ਿਕਰਯੋਗ ਹੈ ਕਿ ਸਿੱਧੂ ਨੇ ਕੈਬਨਿਟ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਪਰ ਸਿੱਧੂ ਨੂੰ ਕਾਫ਼ੀ ਆਲੋਚਨਾ ਹੋਈ। ਸਿੱਧੂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸੰਬੋਧਿਤ ਅਪਣਾ ਅਸਤੀਫ਼ਾ ਨੂੰ ਐਤਵਾਰ ਨੂੰ ਟਵਿੱਟਰ ‘ਤੇ ਸਾਂਝਾ ਕੀਤਾ ਸੀ।
ਰਾਹੁਲ ਨੂੰ 10 ਜੂਨ ਨੂੰ ਹੀ ਭੇਜ ਦਿੱਤਾ ਸੀ ਅਸਤੀਫ਼ਾ : ਟਵਿੱਟਰ ‘ਤੇ ਅਸਤੀਫ਼ੇ ਦਾ ਪੱਤਰ ਪੋਸਟ ਕਰਨ ਦਾ ਨਾਲ ਸਿੱਧੂ ਨੇ ਲਿਖਿਆ ਹੈ ਕਿ ਉਨ੍ਹਾਂ ਪਾਰਟੀ ਪ੍ਰਧਾਨ ਨੂੰ ਸੰਬੋਧਿਤ ਕਰਦੇ ਹੋਏ ਮੰਤਰੀ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਸਿੱਧੂ ਦੇ ਮੁਤਾਬਿਕ 10 ਜੂਨ ਨੂੰ ਹੀ ਉਨ੍ਹਾਂ ਨੇ ਇਹ ਪੱਤਰ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸੌਂਪ ਦਿੱਤਾ ਸੀ। ਕੈਪਟਨ ਨੇ ਲੋਕਸਭਾ ਚੋਣਾਂ ‘ਚ ਹਾਰ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਨੂੰ ਜਿੰਮੇਵਾਰ ਠਹਿਰਾਇਆ ਗਿਆ ਸੀ। ਇਸ ਤੋਂ ਬਾਅਦ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਛੁਡਾ ਕੇ ਬਿਜਲੀ ਮੰਤਰੀ ਬਣਾ ਦਿੱਤਾ ਸੀ। ਪਰ ਕਾਫ਼ੀ ਲੰਬੇ ਸਮੇਂ ਬਾਅਦ ਵੀ ਸਿੱਧੂ ਨੇ ਵਿਭਾਗ ਨਹੀਂ ਸਾਭਿਆ।

You must be logged in to post a comment Login