ਨਵਾਂਸ਼ਹਿਰ ‘ਚ ਵੀ ਨਸ਼ੇ ਨੇ ਨਿਗਲਿਆ ਮਾਂ ਦਾ ਜਵਾਨ ਪੁੱਤ

ਨਵਾਂਸ਼ਹਿਰ ‘ਚ ਵੀ ਨਸ਼ੇ ਨੇ ਨਿਗਲਿਆ ਮਾਂ ਦਾ ਜਵਾਨ ਪੁੱਤ

ਨਵਾਂਸ਼ਹਿਰ – ਨਵਾਂਸ਼ਹਿਰ ਦੇ ਬਲਾਚੌਰ ‘ਚ ਨਸ਼ੇ ਦੀ ਓਵਰਡੋਜ਼ ਦੇ ਕਾਰਨ ਇਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਨੌਜਵਾਨ ਦੀ ਲਾਸ਼ ਖੱਡ ‘ਚੋਂ ਬਰਾਮਦ ਕੀਤੀ ਗਈ ਅਤੇ ਉਸ ਦੇ ਕੋਲੋਂ ਹੀ ਨਸ਼ੇ ਦੇ ਟੀਕੇ ਸਮੇਤ ਸ਼ੀਸ਼ੀਆਂ ਬਰਾਮਦ ਕੀਤੀਆਂ ਗਈਆਂ ਹਨ। ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨੌਜਵਾਨ ਦੀ ਪਛਾਫ ਆਦਿਤਿਆ ਉਰਫ ਦਮਨ ਪੁੱਤਰ ਵਿਸ਼ਪਜੀਤ ਪਾਠਕ ਦੇ ਰੂਪ ‘ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਆਦਿਤਿਆ ਦੇ ਪਿਤਾ ਅਮਰੀਕਾ ‘ਚ ਰਹਿੰਦੇ ਹਨ। ਨੌਜਵਾਨ ਦੀ ਉਮਰ ਕਰੀਬ 17 ਸਾਲ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ‘ਚ ਨਸ਼ਿਆਂ ਦੀ ਦਲਦਲ ‘ਚ ਫਸਣ ਕਰਕੇ ਰੋਜ਼ਾਨਾ ਨਸ਼ਿਆਂ ਦੇ ਕਾਰਨ ਨੌਜਵਾਨਾਂ ਦੀ ਮੌਤ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਸਭ ਤੋਂ ਵੱਧ ਮੌਤਾਂ ਪੰਜਾਬ ਦੇ ਤਰਨਤਾਰਨ ‘ਚੋਂ ਸਾਹਮਣੇ ਆਈਆਂ ਹਨ।

gutka

ਝੂਠੀਆਂ ਸਹੁੰਆਂ ਖਾਂਦੀ ਮੌਤੀਆਂ ਵਾਲੀ ਸਰਕਾਰੇ ਨੀਂ…
ਤੈਨੂੰ ਕੌਣ ਯਾਦ ਕਰਾਊ ਤੇਰੇ ਲਾਅਰੇ ਨੀਂ….

You must be logged in to post a comment Login