ਨਸ਼ੇ ਨੇ ਫ਼ਿਰੋਜ਼ਪੁਰ ਦੇ ਇਕ ਹੋਰ ਨੌਜਵਾਨ ਦੀ ਲਈ ਜਾਨ

ਨਸ਼ੇ ਨੇ ਫ਼ਿਰੋਜ਼ਪੁਰ ਦੇ ਇਕ ਹੋਰ ਨੌਜਵਾਨ ਦੀ ਲਈ ਜਾਨ

ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ

ਫ਼ਿਰੋਜ਼ਪੁਰ, 3 ਜੁਲਾਈ – ਮਨੋਹਰ ਸਿੰਘ ਨਾਂਅ ਦਾ ਇਕ ਹੋਰ ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਸਦਾ ਦੀ ਨੀਂਦ ਸੌ ਗਿਆ। ਮ੍ਰਿਤਕ ਪੁਲਿਸ ਸਟੇਸ਼ਨ ਆਰਿਫ਼ ਕੇ ਥਾਣੇ ਤਹਿਤ ਪੈਂਦੇ ਪਿੰਡ ਲੱਧੂ ਦਾ ਵਾਸੀ ਮੇਹਰ ਸਿੰਘ ਦਾ ਲੜਕਾ ਸੀ। ਮਨੋਹਰ ਸਿੰਘ ਦੋ ਬੱਚਿਆਂ ਦਾ ਪਿਤਾ ਸੀ ਅਤੇ ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਨਸ਼ਾ ਕਰ ਰਿਹਾ ਸੀ। ਉੱਧਰ ਸ਼ੁਭਮ ਪੁੱਤਰ ਅਸ਼ੋਕ ਕੁਮਾਰ ਦੀ ਨਸ਼ਾ ਕਾਰਨ ਹੋਈ ਮੌਤ ਨੂੰ ਲੈ ਕੇ ਸਿਟੀ ਕੋਤਵਾਲੀ ਫ਼ਿਰੋਜ਼ਪੁਰ ਵੱਲੋਂ ਰਾਜਵਿੰਦਰ ਸਿੰਘ ਉਰਫ਼ ਦੀਪੂ, ਦਵਿੰਦਰ ਸਿੰਘ ਉਰਫ਼ ਨਿੱਕੂ, ਅਰਨ ਸਹੋਤਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਇਕ ਹਫ਼ਤੇ ‘ਚ ਸਰਹੱਦੀ ਇਲਾਕੇ ‘ਚ ਨਸ਼ਿਆਂ ਦੀ ਓਵਰਡੋਜ਼ ਕਾਰਨ 5 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ।

You must be logged in to post a comment Login