ਨਸੀਰੂਦੀਨ ਸ਼ਾਹ ਦੇ ਪੱਖ ’ਚ ਨਿਤਰੇ ਆਸ਼ੂਤੋਸ਼ ਰਾਣਾ ਤੇ ਰਾਜਨਾਥ ਸਿੰਘ

ਨਸੀਰੂਦੀਨ ਸ਼ਾਹ ਦੇ ਪੱਖ ’ਚ ਨਿਤਰੇ ਆਸ਼ੂਤੋਸ਼ ਰਾਣਾ ਤੇ ਰਾਜਨਾਥ ਸਿੰਘ

ਨਵੀਂ ਦਿੱਲੀ : ਅਦਾਕਾਰ ਆਸ਼ੂਤੋਸ਼ ਰਾਣਾ ਨੇ ਨਸੀਰੂਦੀਨ ਸ਼ਾਹ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਆਪਣੀ ਗੱਲ ਰੱਖਣ ਤੇ ਕਿਸੇ ਦਾ ਸਮਾਜਿਕ ਟ੍ਰਾਇਲ (ਪ੍ਰਯੋਗ) ਨਹੀਂ ਹੋਣਾ ਚਾਹੀਦਾ। ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਹਿੰਦੁਸਤਾਨ ਜਿੰਨੀ ਸਹਿਣਸ਼ੀਲਤਾ ਦੁਨੀਆ ਦੇ ਕਿਸੇ ਮੁਲਕ ਚ ਨਹੀਂ ਹੈ।
ਯੂਪੀ ਦੇ ਬਲਰਾਮਪੁਰ ਚ ਇੱਕ ਸਮਾਗਮ ਚ ਹਿੱਸਾ ਲੈਣ ਪੁੱਜੇ ਰਾਣਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਾਰੇ ਲੋਕਾਂ ਨੂੰ ਆਪਣੇ ਮਨ ਦੀ ਗੱਲ ਸਾਂਝੀ ਕਰਨ ਦਾ ਹੱਕ ਹੈ ਅਤੇ ਆਜ਼ਾਦੀ ਦਾ ਮਤਲਬ ਵੀ ਇਹੀ ਹੁੰਦਾ ਹੈ। ਦੇਸ਼ ਚ ਜੇਕਰ ਕੋਈ ਆਪਣੇ ਮਨ ਦੀ ਗੱਲ ਰੱਖਦਾ ਹੈ ਤਾਂ ਕੀ ਉਸਦਾ ਸਮਾਜਿਕ ਟ੍ਰਾਇਲ ਹੋਣਾ ਚਾਹੀਦਾ ਹੈ? ਉਨ੍ਹਾਂ ਕਿਹਾ ਕਿ ਘਰ ਜਾਂ ਪਰਿਵਾਰ ਦੇ ਮੈਂਬਰ ਵਲੋਂ ਕੋਈ ਪ੍ਰਤੀਕਿਰਿਆ ਆਉਂਦੀ ਹੈ ਤਾਂ ਉਸ ਤੇ ਵਿਚਾਰ ਹੋਣਾ ਚਾਹੀਦਾ ਹੈ। ਮਨ ਦੀ ਗੱਲ ਕਹਿਣ ਤੇ ਇਸ ਤਰ੍ਹਾਂ ਦੇ ਵਿਵਾਦ ਖੜਾ ਕਰਨ ਨਾਲ ਕੀ ਦੇਸ਼ ਦੀ ਅਰਥਵਿਵਸਥਾ ਸੁਧਰ ਜਾਵੇਗੀ ਜਾਂ ਆਮਦਨ ਵੱਧ ਜਾਵੇਗੀ। ਰਾਣਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਵਾਦ ਕਰਨ ਨਾਲ ਕੀ ਰੋਜ਼ਗਾਰ ਵੱਧ ਸਕਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਕਿਸੇ ਦੇ ਮਨ ਦੀ ਗੱਲ ਨੂੰ ਗੰਭੀਰਤਾ ਨਾਲ ਸੁਣਨਾ ਚਾਹੀਦਾ ਹੈ।

You must be logged in to post a comment Login