ਨਹਿਰੂ ਪਰਿਵਾਰ ‘ਤੇ ਇਤਰਾਜ਼ਯੋਗ ਟਿੱਪਣੀ ਕਰਕੇ ਫਸੀ ਪਾਇਲ ਰੋਹਤਗੀ

ਨਹਿਰੂ ਪਰਿਵਾਰ ‘ਤੇ ਇਤਰਾਜ਼ਯੋਗ ਟਿੱਪਣੀ ਕਰਕੇ ਫਸੀ ਪਾਇਲ ਰੋਹਤਗੀ

ਜੈਪੁਰ : ਸੋਸ਼ਲ ਮੀਡੀਆ ‘ਤੇ ਅਪਣੀਆਂ ਪੋਸਟਾਂ ਕਾਰਨ ਅਕਸਰ ਵਿਵਾਦਾਂ ਵਿਚ ਰਹਿਣ ਵਾਲੀ ਫਿਲਮ ਅਦਾਕਾਰਾ ਪਾਇਲ ਰੋਹਤਗੀ ਫਿਰ ਇਕ ਨਵੇਂ ਵਿਵਾਦ ਵਿਚ ਘਿਰ ਗਈ ਹੈ। ਉਹਨਾਂ ‘ਤੇ ਸੁਤੰਤਰਤਾ ਸੈਨਾਨੀ ਮੋਤੀਲਾਲ ਨਹਿਰੂ ਦੇ ਪਰਿਵਾਰ ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਨ ਲਈ ਰਾਜਸਥਾਨ ਪੁਲਿਸ ਨੇ ਆਈਟੀ ਐਕਟ ਦੀ ਧਾਰਾ 66 ਅਤੇ 67 ਤਹਿਤ ਮਾਮਲਾ ਦਰਜ ਕੀਤਾ ਹੈ। ਯੂਵਾ ਕਾਂਗਰਸ ਦੇ ਆਗੂ ਚਰਮੇਸ਼ ਸ਼ਰਮਾ ਨੇ ਅਦਾਕਾਰਾ ਵਿਰੁੱਧ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਸੀ।ਇਸ ਸ਼ਿਕਾਇਤ ਵਿਚ ਅਦਾਕਾਰਾ ‘ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਚਰਮੇਸ਼ ਸ਼ਰਮਾ ਨੇ ਇਲਜ਼ਾਮ ਲਗਾਇਆ ਕਿ ਪਾਇਲ ਰੋਹਤਗੀ ਨੇ ਨਹਿਰੂ ਪਰਿਵਾਰ ਨੂੰ ਬਦਨਾਮ ਕਰਨ ਦੇ ਮਕਸਦ ਨਾਲ ਝੂਠੇ ਇਲਜ਼ਾਮ ਲਗਾ ਕੇ ਉਹਨਾਂ ਦਾ ਅਪਮਾਨ ਕੀਤਾ ਹੈ। ਪਾਇਲ ਰੋਹਤਗੀ ਖਿਲਾਫ਼ ਆਈ ਐਕਟ ਦੀ ਧਾਰਾ 66 ਅਤੇ 67 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਇਸ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਰਾਜਸਥਾਨ ਪੁਲਿਸ ਨੇ ਪਾਇਲ ਖਿਲਾਫ਼ ਸੁਤੰਤਰਤਾ ਸੈਨਾਨੀ ਮੋਤੀਲਾਲ ਨਹਿਰੂ ‘ਤੇ ਇਤਰਾਜ਼ਯੋਗ ਬਿਆਨ ਦੇਣ ਦੇ ਇਲਜ਼ਾਮ ਵਿਚ ਮਾਮਲਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਇਕ ਹੋਰ ਰਿਪੋਰਟ ਮੁਤਾਬਕ ਚਰਮੇਸ਼ ਸ਼ਰਮਾ ਦਾ ਇਲਜ਼ਾਮ ਹੈ ਕਿ ਰੋਹਤਗੀ ਨੇ ਮੋਤੀਲਾਲ ਨਹਿਰੂ ਦਾ ਅਪਮਾਨ ਕੀਤਾ ਹੈ ਅਤੇ ਉਹਨਾਂ ਦੀ ਪਤਨੀ ਨੂੰ ਬਦਨਾਮ ਕਰਨ ਲਈ ਉਹਨਾਂ ‘ਤੇ ਝੂਠੇ ਇਲਜ਼ਾਮ ਲਗਾਏ ਹਨ। ਦੱਸਿਆ ਜਾ ਰਿਹਾ ਹੈ ਪਾਇਲ ਨੇ ਇਹ ਵੀਡੀਓ 21 ਸਤੰਬਰ ਨੂੰ ਫੇਸਬੁੱਕ ‘ਤੇ ਅਪਲੋਡ ਕੀਤੀ ਸੀ।

You must be logged in to post a comment Login