ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਦਾ 15 ਦਿਨਾਂ ਰਾਜ ਪੱਧਰੀ ਟ੍ਰੇਨਿੰਗ ਕੈਂਪ ਸ਼ੁਰੂ

ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਦਾ 15 ਦਿਨਾਂ ਰਾਜ ਪੱਧਰੀ ਟ੍ਰੇਨਿੰਗ ਕੈਂਪ ਸ਼ੁਰੂ

-ਤਿੰਨ ਜ਼ਿਲ੍ਹਿਆਂ ਦੇ 54 ਵਲੰਟੀਅਰ ਲੈ ਰਹੇ ਨੇ ਹਿੱਸਾ
ਪਟਿਆਲਾ, 11 ਅਕਤੂਬਰ (ਕੰਬੋਜ) – ਭਾਰਤ ਸਰਕਾਰ ਦੇ ਖੇਡ ਤੇ ਯੁਵਾ ਮਾਮਲੇ ਮੰਤਰਾਲਾ ਨਾਲ ਸਬੰਧੀ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ  ਦਾ 15 ਦਿਨਾਂ ਰਾਜ ਪੱਧਰੀ ਟ੍ਰੇਨਿੰਗ ਕੈਂਪ ਨਹਿਰੂ ਯੂਵਾ ਕੇਂਦਰ ਪਟਿਆਲਾ ਵਿਖੇ ਅੱਜ ਤੋਂ ਸ਼ੁਰੂ ਹੋ ਗਿਆ, ਜੋ ਕਿ 24 ਅਕਤੂਬਰ ਤੱਕ ਚੱਲੇਗਾ। ਇਸ ਵਿਚ ਤਿੰਨ ਜ਼ਿਲ੍ਹਿਆਂ ਦੇ 54 ਵਲੰਟੀਅਰਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਟ੍ਰੇਨਿੰਗ ਕੈਂਪ ਦੀ ਸ਼ੁਰੂਆਤ ਮੌਕੇ ਅੱਜ ਜ਼ਿਲ੍ਹਾ ਯੂਥ ਕੋਆਰਡੀਨੇਟਰ ਮੈਡਮ ਹਰਮਨਦੀਪ ਕੌਰ ਔਲਖ ਦੀ ਅਗਵਾਈ ਵਿਚ ਇਕ ਉਦਘਾਟਨੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਟੇਟ ਡਾਇਰੈਕਟਰ ਪੰਜਾਬ-ਚੰਡੀਗੜ੍ਹ ਜ਼ੋਨ ਸ. ਉਤਮਜੋਤ ਸਿੰਘ ਰਾਠੌਰ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਪੁੱਜੇ। ਟ੍ਰੇਨਿੰਗ ਕੈਂਪ ਦਾ ਉਦਘਾਟਨ ਸ. ਉਤਮਜੋਤ ਸਿੰਘ ਰਾਠੌਰ ਵਲੋਂ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ। ਉਨ੍ਹਾਂ ਵਲੋਂ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਇਕ ਅਜਿਹਾ ਮੰਚ ਹੈ, ਜਿਥੇ ਨੌਜਵਾਨ ਵਲੰਟੀਅਰਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਸ. ਰਾਠੌਰ ਨੇ ਕਿਹਾ ਕਿ ਇਸ ਮੰਚ ਵਲੋਂ ਕਈ ਨੌਜਵਾਨਾਂ ਨੂੰ ਸਫਲਤਾ ਦੀ ਮੰਜ਼ਿਲ੍ਹ ਵੱਧ ਵਧਾਇਆ ਗਿਆ ਹੈ, ਜੋ ਅੱਜ ਸਮਾਜ ਵਿਚ ਨਾਮਨਾ ਖੱਟ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਕੈਂਪ ਵਿਚ ਸਿਖਲਾਈ ਲੈ ਕੇ ਵਲੰਟੀਅਰ ਬਹੁਤ ਅੱਗੇ ਵੱਧ ਸਕਦੇ ਹਨ। ਸਮੂਹ ਵਲੰਟੀਅਰਾਂ ਪੂਰੀ ਸੁਹਿਰਦਤਾ ਤੇ ਦਿਲਚਸਪੀ ਨਾਲ ਇਸ ਕੈਂਪ ਵਿਚ ਹਿੱਸਾ ਲੈਣ। ਇਸ ਦੌਰਾਨ ਸਮੂਹ ਵਲੰਟੀਅਰਾਂ ਵਲੋਂ ਸਮੂਹ ਹਾਜ਼ਰੀਨ ਨਾਲ ਆਪਣੀ ਜਾਣ-ਪਛਾਣ ਕਰਵਾਈ ਗਈ।
ਅੰਤ ਵਿਚ ਜ਼ਿਲ੍ਹਾ ਯੂਥ ਕੋਆਰਡੀਨੇਟਰ ਮੈਡਮ ਹਰਮਨਦੀਪ ਕੌਰ ਔਲਖ ਵਲੋਂ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਮਨਜੀਤ ਕੌਰ, ਸ੍ਰੀਮਤੀ ਅਮਰਜੀਤ ਕੌਰ, ਰੁਪਿੰਦਰ ਕੌਰ, ਹਰਮਨ ਹੈਰੀ, ਜਗਰੂਪ ਸਿੰਘ ਤੋਂ ਇਲਾਵਾ ਸਮੂਹ ਵਲੰਟੀਅਰ ਹਾਜ਼ਰ ਸਨ।

You must be logged in to post a comment Login