‘ਨਾਨਕ ਸ਼ਾਹ ਫਕੀਰ’ ਨੂੰ ‘ਆਪ’ ਦੀ ਨਾਂਹ !

‘ਨਾਨਕ ਸ਼ਾਹ ਫਕੀਰ’ ਨੂੰ ‘ਆਪ’ ਦੀ ਨਾਂਹ !

ਚੰਡੀਗੜ੍ਹ, 16 ਅਪ੍ਰੈਲ :ਫ਼ਿਲਮ ‘ਨਾਨਕ ਸ਼ਾਹ ਫਕੀਰ’ ‘ਤੇ ਪੰਜਾਬ ਸਰਕਾਰ ਦੀ ਪਾਬੰਦੀ ਤੋਂ ਬਾਅਦ ਹੁਣ ਦਿੱਲੀ ਸਰਕਾਰ ਵੀ ਪਾਬੰਦੀ ਲਗਾਵਾਉਣ ਦੇ ਹੱਕ ‘ਚ ਹੋ ਗਈ ਹੈ।ਅੱਜ ਸਵੇਰੇ ਇਸ ਮਾਮਲੇ ‘ਚ ਦਿੱਲੀ ਦੇ ਦੋ ਸਿੱਖ ਵਿਧਾਇਕ ਪੱਤਰਕਾਰ ਜਰਨੈਲ ਸਿੰਘ ਤੇ ਜਗਦੀਪ ਸਿੰਘ ਅਰਵਿੰਦ ਕੇਜਰੀਵਾਲ ਨੂੰ ਮਿਲੇ ।  ਜਿਸ ‘ਚ ਉਨ੍ਹਾਂ ਫ਼ਿਲਮ ‘ਤੇ ਪਾਬੰਦੀ ਲਗਵਾਉਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਹੀ ਕੇਜਰੀਵਾਲ ਸਰਕਾਰ ਨੇ ਫਿਲਮ ਦੀ ਸਕਰੀਨਿੰਗ ਰੁਕਵਾਉਣ ਲਈ ਐਲ ਜੀ ਨੂੰ ਪੱਤਰ ਲਿਖਿਆ ਹੈ।ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਰਾਜਪਾਲ ਨਜੀਬ ਜੰਗ ਨੂੰ ਇਕ ਖ਼ਤ ਲਿਖ ਕੇ ਕਿਹਾ ਹੈ ਕਿ ਕੁਝ ਸਿੱਖ ਜਥੇਬੰਦੀਆਂ ਨੂੰ ਇਸ ਫ਼ਿਲਮ ‘ਤੇ ਇਤਰਾਜ਼ ਜਤਾਇਆ ਹੈ ਇਸ ਕਰਕੇ ਇਸ ਫ਼ਿਲਮ ਦੀ ਸਕਰੀਨਿੰਗ ਰੋਕੀ ਜਾਵੇ।

ਦਰ ਅਸਲ ਦਿੱਲੀ ‘ਚ ਕਾਫੀ ਵੱਡਾ ਸਿੱਖ ਵੋਟ ਬੈਂਕ ਹੈ ਜਿਸ ਦੀ ਭਾਵਨਾ ਨੂੰ ਵੇਖਦਿਆਂ ਹੀ ਕੇਜਰੀਵਾਲ ਸਰਕਾਰ ਫਿਲਮ ਦੀ ਪਾਬੰਦੀ ਦੇ ਪੱਖ ‘ਚ ਆਈ ਹੈ।ਓਧਰ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਹਰਵਿੰਦਰ ਸਰਨਾ ਨੇ ਵੀ ਐਲ ਜੀ ਨੂੰ ਪੱਤਰ ਲਿਖ ਕੇ ਫ਼ਿਲਮ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਇਸ ਫ਼ਿਲਮ ਨਾਲ ਸਿੱਖ ਸਿਧਾਤਾਂ ਨੂੰ ਠੇਸ ਲੱਗੇਗੀ ਇਸ ਲਈ ਫ਼ਿਲਮ ‘ਤੇ ਪਾਬੰਦੀ ਲਗਾਈ ਜਾਵੇਗੀ।

You must be logged in to post a comment Login