ਨਿਊਯਾਰਕ ਦੇ ਸਕੂਲਾਂ ‘ਚ ਪੜ੍ਹਾਇਆ ਜਾਵੇਗਾ ‘ਸਿੱਖ ਧਰਮ’

ਨਿਊਯਾਰਕ ਦੇ ਸਕੂਲਾਂ ‘ਚ ਪੜ੍ਹਾਇਆ ਜਾਵੇਗਾ ‘ਸਿੱਖ ਧਰਮ’

ਨਿਊਯਾਰਕ – ਅਮਰੀਕਾ ‘ਚ 70 ਫੀਸਦੀ ਤੋਂ ਵੱਧ ਨਾਗਰਿਕਾਂ ਨੂੰ ਸਿੱਖ ਧਰਮ ਦੀ ਜਾਣਕਾਰੀ ਨਾ ਹੋਣ ਕਾਰਨ ਨਿਊਯਾਰਕ ਸੂਬੇ ਦੇ ਸਕੂਲਾਂ ਵਿਚ ਇਸ ਧਰਮ ਅਤੇ ਰਿਵਾਇਤਾਂ ਬਾਰੇ ਪੜ੍ਹਾਇਆ ਜਾਵੇਗਾ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਗੈਰ-ਸਰਕਾਰੀ ਸੰਗਠਨ ‘ਯੂਨਾਈਟਿਡ ਸਿੱਖਸ’ ਨੇ ਨਿਊਯਾਰਕ ਦੇ ਸਿੱਖਿਆ ਵਿਭਾਗ ਨਾਲ ਗਠਜੋੜ ਕੀਤਾ ਹੈ। ਇਸ ਦਾ ਮਕਸਦ ਅਮਰੀਕੀ ਵਿਦਿਆਰਥੀਆਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦੇਣਾ ਹੈ।
ਰਿਪੋਰਟ ਮੁਤਾਬਕ ‘ਯੂਨਾਈਟਿਡ ਸਿੱਖਸ’ ਦੇ ਸੀਨੀਅਰ ਨੀਤੀ ਸਲਾਹਕਾਰ ਪ੍ਰੀਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਸਮੂਹ ਨੇ ਜਿਨ੍ਹਾਂ ਅਮਰੀਕੀਆਂ ਦਾ ਸਰਵੇਖਣ ਕੀਤਾ ਹੈ, ਉਸ ‘ਚੋਂ 70 ਫੀਸਦੀ ਲੋਕਾਂ ਨੂੰ ਸਿੱਖ ਧਰਮ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਅਮਰੀਕੀ ਵਿਦਿਆਰਥੀਆਂ ਨੂੰ ਆਪਣੇ ਸਿੱਖ ਸਾਥੀਆਂ ਬਾਰੇ ਵੀ ਨਹੀਂ ਪਤਾ। ਰਿਪੋਰਟ ਵਿਚ ਪ੍ਰੀਤਪਾਲ ਸਿੰਘ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਅਸੀਂ (ਸਿੱਖ) ਕੌਣ ਹਾਂ, ਸਾਡੀ ਕੀਮਤ ਕੀ ਹੈ, ਅਸੀਂ ਕਿੱਥੋਂ ਆਉਂਦੇ ਹਾਂ ਜਾਂ ਅਸੀਂ ਕਿਸ ਦੇਸ਼ ਤੋਂ ਆਉਂਦੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤ ਤੋਂ ਆਉਂਦੇ ਹਾਂ, ਉਹ ਨਹੀਂ ਸਮਝ ਪਾਉਂਦੇ। ਰਸਮੀ ਰੂਪ ਨਾਲ ਪਾਠਕ੍ਰਮ ਸ਼ੁੱਕਰਵਾਰ ਨੂੰ ਐਲਾਨ ਕੀਤਾ ਗਿਆ ਪਰ ਅਸਲ ਵਿਚ ਇਸ ਦੀ ਸ਼ੁਰੂਆਤ ਸਤੰਬਰ 2016 ‘ਚ ਕੁਝ ਸ਼ਹਿਰ ਦੀਆਂ ਜਮਾਤਾਂ ਤੋਂ ਹੋਈ ਸੀ। ਇਕ ਅਨੁਮਾਨ ਮੁਤਾਬਕ ਤਕਰੀਬਨ 5 ਲੱਖ ਸਿੱਖ ਅਮਰੀਕਾ ਵਿਚ ਰਹਿੰਦੇ ਹਨ।

You must be logged in to post a comment Login