ਨਿਰਭਿਆ ਦੇ ਦੋਸ਼ੀਆਂ ਦੀ ਫਾਂਸੀ ‘ਤੇ ਫਿਰ ਲੱਗੀ ਰੋਕ

ਨਿਰਭਿਆ ਦੇ ਦੋਸ਼ੀਆਂ ਦੀ ਫਾਂਸੀ ‘ਤੇ ਫਿਰ ਲੱਗੀ ਰੋਕ

ਨਵੀਂ ਦਿੱਲੀ : ਨਿਰਭਿਆ ਦੇ ਚਾਰਾਂ ਦੋਸ਼ੀਆਂ ਨੂੰ ਕੱਲ ਯਾਨੀ 1 ਫ਼ਰਵਰੀ ਸ਼ਨੀਵਾਰ ਸਵੇਰੇ 1 ਵਜੇ ਫ਼ਾਂਸੀ ‘ਤੇ ਨਹੀਂ ਲਮਕਾਇਆ ਜਾਵੇਗਾ। ਪਟਿਆਲਾ ਹਾਉਸ ਕੋਰਟ ਨੇ ਦੋਸ਼ੀਆਂ ਦੀ ਫ਼ਾਂਸੀ ਟਾਲ ਦਿੱਤੀ ਹੈ। ਕੋਰਟ ਨੇ ਅਗਲੇ ਹੁਕਮ ਤੱਕ ਫ਼ਾਂਸੀ ਉੱਤੇ ਰੋਕ ਲਗਾ ਦਿੱਤੀ ਹੈ। ਕੋਰਟ ਨੇ ਫ਼ਾਂਸੀ ਟਾਲਣ ਲਈ ਨਿਯਮ 836 ਦਾ ਹਵਾਲਾ ਦਿੱਤਾ, ਜੋ ਕਹਿੰਦਾ ਹੈ ਕਿ ਜੇਕਰ ਰਹਿਮ ਅਪੀਲ ਲੰਬਿਤ ਹੈ ਤਾਂ ਦੋਸ਼ੀ ਨੂੰ ਫ਼ਾਂਸੀ ਨਹੀਂ ਦਿੱਤੀ ਜਾ ਸਕਦੀ। ਇਹ ਫੈਸਲਾ ਐਡੀਸ਼ਨਲ ਸੈਸ਼ਨ ਜਸਟਿਸ ਧਰਮਿੰਦਰ ਰਾਣਾ ਨੇ ਸੁਣਾਇਆ। ਇਹ ਦੂਜੀ ਵਾਰ ਹੈ ਜਦੋਂ ਦੋਸ਼ੀਆਂ ਦੀ ਫ਼ਾਂਸੀ ਟਾਲੀ ਗਈ ਹੈ। ਇਸਤੋਂ ਪਹਿਲਾਂ ਦੋਸ਼ੀਆਂ ਨੂੰ 22 ਜਨਵਰੀ ਸਵੇਰੇ 7 ਵਜੇ ਫ਼ਾਂਸੀ ਦੇਣ ਦੀ ਤਾਰੀਖ ਤੈਅ ਹੋਈ ਸੀ। ਕੋਰਟ ਦੇ ਫੈਸਲੇ ‘ਤੇ ਪ੍ਰਤੀਕਿਰਆ ਦਿੰਦੇ ਹੋਏ ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਦੋਸ਼ੀਆਂ ਦੇ ਵਕੀਲ ਏਪੀ ਸਿੰਘ ਨੇ ਮੈਨੂੰ ਚੁਣੋਤੀ ਦਿੰਦੇ ਹੋਏ ਕਿਹਾ ਕਿ ਦੋਸ਼ੀਆਂ ਨੂੰ ਕਦੇ ਵੀ ਫ਼ਾਂਸੀ ਨਹੀਂ ਦਿੱਤੀ ਜਾਵੇਗੀ। ਆਸ਼ਾ ਦੇਵੀ ਨੇ ਕਿਹਾ ਕਿ ਮੈਂ ਆਪਣੀ ਲੜਾਈ ਜਾਰੀ ਰੱਖਾਂਗੀ। ਸਰਕਾਰ ਨੂੰ ਦੋਸ਼ੀਆਂ ਨੂੰ ਫ਼ਾਂਸੀ ਦੇਣੀ ਹੋਵੇਗੀ। ਦੋਸ਼ੀਆਂ ਦੇ ਵਕੀਲ ਏਪੀ ਸਿੰਘ ਨੇ ਅਦਾਲਤ ਨੂੰ ਕਿਹਾ ਕਿ ਰਹਿਮ ਅਪੀਲ ਦੀ ਬੇਨਤੀ ਰਾਸ਼ਟਰਪਤੀ ਦੇ ਕੋਲ ਭੇਜੀ ਹੋਈ ਹੈ। ਅਜਿਹੇ ‘ਚ ਫ਼ਾਂਸੀ ਨੂੰ ਮੁਲਤਵੀ ਕਰ ਦਿੱਤਾ ਜਾਵੇ। ਨਿਰਭਿਆ ਦੇ ਦੋਸ਼ੀਆਂ ਨੇ ਫ਼ਾਂਸੀ ਦੀ ਸਜ਼ਾ ਨੂੰ ਟਾਲਣ ਲਈ ਹਰਸੰਭਵ ਕਾਨੂੰਨੀ ਤਰੀਕਿਆਂ ਦਾ ਇਸਤੇਮਾਲ ਕੀਤਾ। ਦੋਸ਼ੀਆਂ ਨੇ ਬੇਨਤੀ ਪੱਤਰ ਜਾਰੀ ਕਰਕੇ ਫ਼ਾਂਸੀ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਪਟਿਆਲਾ ਹਾਉਸ ਕੋਰਟ ਵਿੱਚ ਵੀਰਵਾਰ ਨੂੰ ਬੇਨਤੀ ਪੱਤਰ ਦਾਖਲ ਮੰਗ ਵਿੱਚ ਰਾਸ਼ਟਰਪਤੀ ਕੋਲ ਰਹਿਮ ਅਪੀਲ ਭੇਜੀ ਹੋਈ ਜਿਸਦੇ ਆਧਾਰ ‘ਤੇ ਫ਼ਾਂਸੀ ‘ਤੇ ਰੋਕ ਲਗਾਉਣ ਦੀ ਅਪੀਲ ਕੀਤੀ ਗਈ ਸੀ।

You must be logged in to post a comment Login