‘ਨੌਕਰ ਵਹੁਟੀ ਦਾ’ ਵਿਚ ਮੇਰਾ ਕਿਰਦਾਰ ਬਹੁਤ ਹੀ ਅਲੱਗ- ਬੀਨੂੰ ਢਿੱਲੋਂ

‘ਨੌਕਰ ਵਹੁਟੀ ਦਾ’ ਵਿਚ ਮੇਰਾ ਕਿਰਦਾਰ ਬਹੁਤ ਹੀ ਅਲੱਗ- ਬੀਨੂੰ ਢਿੱਲੋਂ

ਚੰਡੀਗੜ੍ਹ – ਹਾਸਿਆਂ ਦੇ ਬਾਦਸ਼ਾਹ ਬੀਨੂੰ ਢਿੱਲੋਂ ਦੀ ਫ਼ਿਲਮ ਨੌਕਰ ਵਹੁਟੀ ਦਾ ਜੋ ਕੀ ਬਣੀ ਹੈ ਰੰਗਰੇਜ਼ਾ ਫ਼ਿਲਮਜ਼ ਤੇ ਨਾਲ ਓਮਜੀ ਸਟਾਰ ਸਟੂਡਿਓਜ਼ ਤੇ ਸਮੀਪ ਕੰਗ ਪ੍ਰੋਡਕਸ਼ਨਜ਼ ਦੇ ਸਹਿਯੋਗ ਨਾਲ ਦੇ ਬੈੱਨਰਜ਼ ਹੇਠ ਬਣੀ ਹੈ ਤੇ ਜਲਦ ਹੀ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਹੋਵੇਗੀ। ਪੰਜਾਬੀ ਫਿਲਮੀ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦੇਣ ਵਾਲੇ ਸਮੀਪ ਕੰਗ ਵੱਲੋਂ ਹੀ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ। ਨੌਕਰ ਵਹੁਟੀ ਦਾ ਫ਼ਿਲਮ ਵਿੱਚ ਬਿੰਨੂੰ ਢਿੱਲੋਂ ਦੇ ਨਾਲ ਲੀਡ ਰੋਲ ਵਿੱਚ ਨਜ਼ਰ ਆਉਣਗੇ ਕੁਲਰਾਜ ਰੰਧਾਵਾ ਜਿਹਨਾਂ ਨੇ ਆਪਣੀ ਆਖਰੀ ਫਿਲਮ ਨਿੱਧੀ ਸਿੰਘ ਜਿਹੜੀ 2016 ਵਿਚ ਰਿਲੀਜ਼ ਹੋਈ ਸੀ ਉਸ ਤੋਂ ਬਾਅਦ ਪਾਲੀਵੁੱਡ ਵਿੱਚ ਹੁਣ ਵਾਪਸੀ ਕਰਨਗੇ | ਬਾਲੀਵੁੱਡ ਅਤੇ ਟੀ ਵੀ ਖੇਤਰ ਵਿਚ ਸਰਗਰਮ ਰਹੇ ਰੋਹਿਤ ਕੁਮਾਰ ਹੁਣ ਬਤੌਰ ਨਿਰਮਾਤਾ ਪੰਜਾਬੀ ਫਿਲਮ ‘ਨੌਕਰ ਵਹੁਟੀ ਦਾ’ ਦੇ ਨਾਲ ਪੰਜਾਬੀ ਫਿਲਮ ਇੰਡਸਟਰੀ ਵੱਲ ਆਇਆ ਹੈ। 23 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਬਾਰੇ ਨਿਰਮਾਤਾ ਰੋਹਿਤ ਕੁਮਾਰ ਨੇ ਕਿਹਾ ਕਿ ਇਹ ਇਕ ਕਾਮੇਡੀ ਭਰਪੂਰ ਪਰਿਵਾਰਕ ਫਿਲਮ ਹੈ ਜੋ ਦਰਸ਼ਕਾਂ ਦਾ ਹਰ ਪੱਖੋਂ ਮਨੋਰੰਜਨ ਕਰੇਗੀ। ਇਸ ਫਿਲਮ ਦੇ ਰੋਹਿਤ ਕੁਮਾਰ ਤੋਂ ਇਲਾਵਾ ਸੰਜੀਵ ਕੁਮਾਰ, ਰੂਹੀ ਤ੍ਰੇਹਨ,ਆਸ਼ੂ ਮੁਨੀਸ਼ ਸਾਹਨੀ ਵੀ ਨਿਰਮਾਤਾ ਹਨ। ਇਸ ਤੋਂ ਇਲਾਵਾ ਕੁਲਰਾਜ ਰੰਧਾਵਾ, ਉਪਾਸਨਾ ਸਿੰਘ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਪ੍ਰੀਤ ਆਨੰਦ ਆਦਿ ਕਲਾਕਾਰ ਇਸ ਫਿਲਮ ਦੇ ਅਹਿਮ ਕਲਾਕਾਰ ਹਨ। ਫ਼ਿਲਮ ਨੂੰ ਲੈ ਕੇ ਵਿਆਹੇ ਹੋਏ ਲੋਕਾਂ ਵਿਚ ਬਹੁਤ ਉਤਸੁਕਤਾ ਬਣੀ ਹੋਈ ਹੈ। ਇਸ ਫ਼ਿਲਮ ਦਾ ਟਾਈਟਲ ਟਰੈਕ ਦਰਸ਼ਕਾਂ ਦੀ ਝੋਲੀ ਵਿਚ ਪੈ ਚੁੱਕਿਆ ਹੈ।

You must be logged in to post a comment Login