ਨੌਜਵਾਨ ਲਿੱਖ ਰਿਹਾ ਹੈ ਸੋਨੇ ਦੀ ਸਿਆਹੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ

ਨੌਜਵਾਨ ਲਿੱਖ ਰਿਹਾ ਹੈ ਸੋਨੇ ਦੀ ਸਿਆਹੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ

ਬਠਿੰਡਾ- ਬਠਿੰਡਾ ਦੇ ਭਗਤਾ ਭਾਈਕਾ ਦੇ ਰਹਿਣ ਵਾਲੇ ਨੌਜਵਾਨ ਅਧਿਆਪਕ ਮਨਕਿਰਤ ਸਿੰਘ ਨੇ ਸੋਨੇ ਦੀ ਸਿਆਹੀ ਨਾਲ ਪੁਰਾਤਨ ਢੰਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਣ ਦਾ ਸੰਕਲਪ ਲਿਆ ਹੈ। ਮਨਕਿਰਤ ਪੁਰਾਣੇ ਸਮੇਂ ਵਿਚ ਲੜੀਵਾਰ ਤਰੀਕੇ ਨਾਲ ਗੁਰਬਾਣੀ ਲਿੱਖ ਰਹੇ ਹਨ ਅਤੇ ਰੋਜ਼ਾਨਾ 6 ਘੰਟੇ ਵਿਚ ਦੋ ਅੰਗ (ਪੰਨੇ) ਲਿੱਖਦੇ ਹਨ। ਇਸ ਲਈ ਮਨਕਿਰਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਤੋਂ ਮਨਜੂਰੀ ਲਈ ਹੈ।ਮਨਕਿਰਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਿੱਖਣ ਲਈ ਸਿੱਖ ਵਿਦਵਾਨ ਭਾਈ ਸਾਹਿਬ ਸਿੰਘ ਤੋਂ ਲਿਖਤੀ ਵਿਚ ਜਾਣਕਾਰੀ ਲੈ ਕੇ ਵਿਸ਼ੇਸ਼ ਸਿਆਹੀ ਤਿਆਰ ਕੀਤੀ ਹੈ। ਆਮ ਤੌਰ ‘ਤੇ ਉਗਣ ਵਾਲੀ ਬੂਟੀ ਭ੍ਰਿੰਗਰਾਜ ਸਮੇਤ ਹੋਰ ਸਾਮਾਨ ਮਿਲਾ ਕੇ ਇਸ ਦੀ ਕਰੀਬ 20 ਦਿਨ ਤੱਕ ਰਗੜਾਈ ਕਰਨੀ ਪੈਂਦੀ ਹੈ। ਇਸ ਤੋਂ ਬਾਅਦ ਸਿਆਹੀ ਵਿਚ ਸੋਨਾ ਮਿਲਾਇਆ ਜਾਂਦਾ ਹੈ।ਲਿੱਖਣ ਦਾ ਕੰਮ ਬਹੁਤ ਸਾਵਧਾਨੀ ਨਾਲ ਕਰਨਾ ਪੈਂਦਾ ਹੈ। ਪੰਨਾ ਨੰਬਰ ਦਾ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ। ਮਨਕਿਰਤ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਣ ਲਈ ਸਿਆਹੀ ‘ਤੇ ਹੀ ਕਰੀਬ 2.25 ਲੱਖ ਰੁਪਏ ਖਰਚ ਹੋਣਗੇ। ਪੂਰੀ ਲਿਖਾਈ ਵਿਚ 10 ਲੱਖ ਰੁਪਏ ਖਰਚ ਹੋਣ ਦਾ ਅੰਦਾਜ਼ਾ ਹੈ। ਇਸ ਦੀ ਜਿਲਤ ਵੀ ਸੋਨੇ ਦੀ ਹੋਵੇਗੀ।ਮਨਕਿਰਤ ਸਿੰਘ ਮੁਤਾਬਕ ਇਹ ਕੰਮ 3 ਸਾਲ ਵਿਚ ਪੂਰਾ ਹੋਵੇਗਾ। ਇਸ ਦੇ ਹਰ ਅੰਗ (ਪੰਨੇ) ‘ਤੇ ਗੁਰਬਾਣੀ ਦੀਆਂ 19 ਲਾਈਨਾਂ ਲਿਖੀਆਂ ਜਾਂਦੀਆਂ ਹਨ। ਮਨਕਿਰਤ ਜਪੁਜੀ ਸਾਹਿਬ ਦੀ ਬਾਣੀ ਵੀ ਲਿੱਖ ਚੁੱਕੇ ਹਨ।

You must be logged in to post a comment Login