ਨੰਨ੍ਹੇ ਸਿੱਖ ਬੱਚੇ ਦਾ ਗਿਆਨ ਵੇਖ ਵੱਡੇ-ਵੱਡੇ ਗ੍ਰੰਥੀ ਹੋ ਰਹੇ ਹੈਰਾਨ!

ਨੰਨ੍ਹੇ ਸਿੱਖ ਬੱਚੇ ਦਾ ਗਿਆਨ ਵੇਖ ਵੱਡੇ-ਵੱਡੇ ਗ੍ਰੰਥੀ ਹੋ ਰਹੇ ਹੈਰਾਨ!

ਨਵੀਂ ਦਿੱਲੀ- ਬੱਚੇ ਦਾ ਮਨ ਕੋਮਲ ਅਤੇ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ, ਉਸ ਨੂੰ ਜੋ ਸਿਖਾਇਆ ਜਾਂਦਾ ਹੈ ਉਹ ਜਲਦੀ ਸਿੱਖ ਜਾਂਦਾ ਹੈ। ਸੋਸ਼ਲ ਮੀਡੀਆ ‘ਤੇ ਇਕ ਸਿੱਖ ਬੱਚੇ ਦੀ ਵੀਡੀਓ ਕਾਫ਼ੀ ਫੈਲ ਰਹੀ ਹੈ। ਜਿਸ ਵਿਚ ਛੋਟਾ ਜਿਹਾ ਸਿੱਖ ਬੱਚਾ ਗੁਰਬਾਣੀ ਦੀਆਂ ਤੁਕਾਂ ਬੋਲਦਾ ਨਜ਼ਰ ਆ ਰਿਹਾ ਹੈ ਅਤੇ ਫਿਰ ਉਨ੍ਹਾਂ ਦੀ ਵਿਆਖਿਆ ਕਰਕੇ ਸੁਣਾਉਂਦਾ ਹੈ। ਇਸ ਦੌਰਾਨ ਬੱਚੇ ਦੀ ਮਾਤਾ ਉਸ ਨੂੰ ਜੋ ਕੁੱਝ ਪੁੱਛਦੀ ਹੈ।ਉਹ ਬੱਚਾ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਉਸ ਦਾ ਜਵਾਬ ਦਿੰਦਾ ਹੈ। ਇਸ ਛੋਟੇ ਸਿੱਖ ਬੱਚੇ ਦੀ ਵੀਡੀਓ ਦੇਖ ਕੇ ਤੁਹਾਡੀ ਵੀ ਰੂਹ ਬਾਗ਼ੋ ਬਾਗ਼ ਹੋ ਜਾਵੇਗੀ। ਵੱਡੇ-ਵੱਡੇ ਪੜ੍ਹੇ ਲਿਖੇ ਗ੍ਰੰਥੀ ਵੀ ਇਸ ਵੀਡੀਓ ਨੂੰ ਦੇਖ ਕੇ ਬੱਚੇ ਦੇ ਗਿਆਨ ਤੋਂ ਹੈਰਾਨ ਹੋ ਰਹੇ ਹਨ। ਫੇਸਬੁੱਕ ‘ਤੇ ਇਸ ਵੀਡੀਓ ਨੂੰ ਕਈ ਲੱਖ ਲੋਕ ਦੇਖ ਚੁੱਕੇ ਹਨ ਜਦਕਿ 5-6 ਦਿਨਾਂ ਵਿਚ ਇਸ ਵੀਡੀਓ ਦੇ 8 ਹਜ਼ਾਰ ਦੇ ਕਰੀਬ ਸ਼ੇਅਰ, 51 ਹਜ਼ਾਰ ਤੋਂ ਜ਼ਿਆਦਾ ਲਾਈਕ ਅਤੇ 1600 ਤੋਂ ਜ਼ਿਆਦਾ ਕੁਮੈਂਟ ਆ ਚੁੱਕੇ ਹਨ।ਜਿਨ੍ਹਾਂ ਵਿਚ ਲੋਕਾਂ ਵੱਲੋਂ ਜਿੱਥੇ ਇਸ ਬੱਚੇ ਦੀ ਤਾਰੀਫ਼ ਕਰਦੇ ਹੋਏ ਦੁਆਵਾਂ ਦਿੱਤੀਆਂ ਜਾ ਰਹੀਆਂ ਹਨ। ਉਥੇ ਹੀ ਬੱਚੇ ਦੀ ਮਾਂ ਦੀ ਵੀ ਖ਼ੂਬ ਤਾਰੀਫ਼ ਕੀਤੀ ਜਾ ਰਹੀ ਹੈ, ਜਿਸ ਨੇ ਅਪਣੇ ਛੋਟੇ ਜਿਹੇ ਬੱਚੇ ਨੂੰ ਅਜਿਹੀ ਚੰਗੀ ਸਿੱਖਿਆ ਦਿੱਤੀ ਹੈ। ਇਹ ਵੀਡੀਓ ਭਾਵੇਂ ਇਕ ਡੇਢ ਸਾਲ ਪੁਰਾਣੀ ਦੱਸੀ ਜਾ ਰਹੀ ਹੈ ਪਰ ਇਹ ਫਿਰ ਤੋਂ ਵਾਇਰਲ ਹੋ ਰਹੀ ਹੈ ਅਤੇ ਅੱਜ ਵੀ ਹਰ ਕੋਈ ਇਸ ਵੀਡੀਓ ਨੂੰ ਦੇਖ ਕੇ ਇਸ ਬੱਚੇ ਨੂੰ ਅਸੀਸਾਂ ਦੇ ਰਿਹਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਕ ਸਿੱਖ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਫੈਲੀ ਸੀ, ਉਹ ਛੋਟਾ ਸਿੱਖ ਬੱਚਾ ਵੀ ਤੋਤਲੀ ਆਵਾਜ਼ ਵਿਚ ਗੁਟਕਾ ਸਾਹਿਬ ਪੜ੍ਹਦਾ ਹੋਇਆ ਦਿਖਾਈ ਦੇ ਰਿਹਾ ਸੀ। ਉਸ ਵੀਡੀਓ ਨੂੰ ਵੀ ਲੋਕਾਂ ਨੇ ਖ਼ੂਬ ਸਰਾਹਿਆ ਸੀ।

You must be logged in to post a comment Login