ਪਟਿਆਲਾ ’ਚ ਵੱਡੀ ਨਦੀ ਉਪਰ ਦੀ ਵਹਿਣ ਲੱਗੀ, ਘਰਾਂ ’ਚ ਪਾਣੀ ਵੜਿਆ

ਪਟਿਆਲਾ ’ਚ ਵੱਡੀ ਨਦੀ ਉਪਰ ਦੀ ਵਹਿਣ ਲੱਗੀ, ਘਰਾਂ ’ਚ ਪਾਣੀ ਵੜਿਆ

ਪਟਿਆਲਾ : ਬੀਤੇ ਕਈ ਦਿਨਾਂ ਤੋਂ ਪੈ ਰਹੀ ਮੀਂਹ ਕਾਰਨ ਪਟਿਆਲਾ ਦੀ ਵੱਡੀ ਨਦੀ ਦਾ ਵਹਾਅ ਉਪਰ ਦੀ ਵਹਿਣ ਲੱਗ ਗਈ। ਪਟਿਆਲਾ ਦੇ ਗੋਪਾਲ ਕਾਲੋਨੀ, ਵੱਡਾ ਰਾਏਮਾਜ਼ਰਾ ਵਿਖੇ ਨਦੀ ਦੇ ਉਪਰ ਦੀ ਵਹਿਣ ਕਾਰਨ ਘਰਾਂ ਵਿਚ ਕਈ ਕਈ ਫੁੱਟ ਪਾਣੀ ਭਰ ਗਿਆ ਹੈ। ਪ੍ਰਸ਼ਾਸਨ ਵੱਲੋਂ ਬਚਾਓ ਕਾਰਜ਼ ਸ਼ੁਰੂ ਕਰ ਦਿੱਤੇ ਗਏ ਹਨ। ਪ੍ਰਸ਼ਾਸਨ ਨੇ ਕਾਲੋਨੀ ਨੂੰ ਖਾਲੀ ਕਰਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਲੋਕਾਂ ਦੇ ਕਹਿਣ ਮੁਤਾਬਕ ਇਸ ਖੇਤਰ ਵਿਚ ਕਰੀਬ 4–5 ਹਜ਼ਾਰ ਲੋਕ ਫਸੇ ਹੋ ਸਕਦੇ ਹਨ। ਸਥਾਨਕ ਵਾਸੀਆਂ ਨੇ ਕਿਹਾ ਕਿ ਰਾਤੀ ਕਰੀਬ 2 ਵਜੇ ਘਰਾਂ ਵਿਚ ਪਾਣੀ ਘਰਾਂ ਵਿਚ ਆ ਵੜ੍ਹਿਆ। ਲੋਕਾਂ ਨੇ ਦੱਸਿਆ ਕਿ ਪਾਣੀ ਘਰਾਂ ਵਿਚ ਦਾਖਲ ਹੋਣ ਕਾਰਨ ਸਾਰਾ ਸਾਮਾਨ ਵੀ ਖ਼ਰਾਬ ਹੋ ਗਿਆ ਹੈ। ਲੋਕਾਂ ਨੇ ਦੱਸਿਆ ਕਿ ਉਹ ਆਪਣੇ ਖਾਣ ਪੀਣ ਦਾ ਵੀ ਸਾਮਾਨ ਨਾ ਬਚਾਅ ਸਕੇ। ਪ੍ਰਸ਼ਾਸਨ ਵੱਲੋਂ ਮੌਕੇ ਉਤੇ ਪਹੁੰਚੇ ਐਸਡੀਐਮ ਨੇ ਕਿਹਾ ਲੋਕਾਂ ਨੂੰ ਇਥੋਂ ਕੱਢਕੇ ਸੁਰੱਖਿਅਤ ਥਾਂ ਉਤੇ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰੀਬ 250–300 ਘਰਾਂ ਵਿਚ ਪਾਣੀ ਦਾਖਲ ਹੋਇਆ ਹੈ। ਲੋਕਾਂ ਦੇ ਰਹਿਣ ਤੇ ਖਾਣ ਪੀਣ ਦਾ ਪ੍ਰਸ਼ਾਸਨ ਵੱਲੋਂ ਪ੍ਰਬੰਧ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਭ ਨੂੰ ਕੱਢਿਆ ਜਾ ਰਿਹਾ ਹੈ।

You must be logged in to post a comment Login