ਪਹਿਲਾ ਟੀ-20 ਮੈਚ ਹਾਰਿਆ ਭਾਰਤ

ਪਹਿਲਾ ਟੀ-20 ਮੈਚ ਹਾਰਿਆ ਭਾਰਤ

ਬਿ੍ਸਬੇਨ- ਅੱਜ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਗਏ ਟੀ-20 ਮੈਚ ‘ਚ ਆਸਟਰੇਲੀਆ ਨੇ ਭਾਰਤ ਨੂੰ 4 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ। ਭਾਰਤ ਨੂੰ ਆਖਰੀ ਓਵਰ ‘ਚ 13 ਦੌੜਾਂ ਦੀ ਜ਼ਰੂਰਤ ਸੀ। ਸ਼ਿਖਰ ਧਵਨ ਨੇ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਮਿਡਲ ਆਰਡਰ ਨੇ ਉਨ੍ਹਾਂ ਦੀ ਮਿਹਨਤ ‘ਤੇ ਪਾਣੀ ਫੇਰ ਦਿੱਤਾ। ਹਾਲਾਂਕਿ ਦਿਨੇਸ਼ ਕਾਰਤਿਕ ਨੇ ਮੈਚ ਜਿੱਤ ਵੱਲ ਵਧਾਇਆ ਪਰ ਅੰਤ ‘ਚ ਆਸਟਰੇਲੀਆਈ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਮੈਚ ਪਲਟ ਦਿੱਤਾ। ਐਡਮ ਜੰਪਾ ਨੇ 22 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਐਂਡ੍ਰਿਊ ਟਾਏ, ਸਟੇਨਲੇਕਸ ਅਤੇ ਬੇਹਰੇਨਫੋਰਡ ਨੇ 1-1 ਵਿਕਟ ਲਏ। ਆਸਟਰੇਲੀਆ ਤੋਂ ਮਿਲੇ 174 ਦੌੜਾਂ ਦੇ ਟੀਚੇ ਦੇ ਜਵਾਬ ‘ਚ ਭਾਰਤ ਨੇ ਓਪਨਰ ਰੋਹਿਤ ਸ਼ਰਮਾ ਦੇ ਰੂਪ ‘ਚ ਪਹਿਲਾ ਵਿਕਟ ਗੁਆ ਦਿੱਤਾ। ਰੋਹਿਤ 5ਵੇਂ ਓਵਰ ਦੀ ਪਹਿਲੀ ਗੇਂਦ ‘ਤੇ 8 ਗੇਂਦਾਂ ‘ਚ 7 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਉਨ੍ਹਾਂ ਨੂੰ ਜੇਸਨ ਬੇਹਰੇਨਡਰਾਫ ਨੇ ਆਊਟ ਕੀਤਾ। ਇਸ ਦੌਰਾਨ ਸ਼ਿਖਰ ਧਵਨ ਨੇ ਆਪਣਾ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਉਨ੍ਹਾਂ 55 ਦੌੜਾਂ ‘ਚ 9 ਚੌਕੇ ਅਤੇ 1 ਛੱਕਾ ਲਗਾਇਆ। ਪਰ ਇਸ ਦੌਰਾਨ ਭਾਰਤ ਨੂੰ ਦੂਜਾ ਝਟਕਾ ਲੱਗਾ ਜਦੋਂ ਲੋਕੇਸ਼ ਰਾਹੁਲ 13 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਏ। ਇਸ ਦੌਰਾਨ ਭਾਰਤ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਕੋਹਲੀ 4 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਏ। ਇਸ ਤੋਂ ਬਾਅਦ ਸ਼ਿਖਰ ਧਵਨ ਵੀ ਆਊਟ ਹੋ ਗਏ। ਸ਼ਿਖਰ ਧਵਨ ਨੇ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਜਿਸ ‘ਚ ਉਨ੍ਹਾਂ 10 ਚੌਕੇ ਅਤੇ 2 ਛੱਕੇ ਵੀ ਲਾਏ। ਇਸ ਤੋਂ ਬਾਅਦ ਰਿਸ਼ਭ ਪੰਤ 20 ਦੌੜਾਂ ਬਣਾ ਕੇ ਆਊਟ ਹੋਏ। ਕਾਰਤਿਕ ਨੇ 30 ਦੌੜਾਂ ਦੀ ਪਾਰੀ ਖੇਡੀ ਪਰ ਕਰੁਣਾਲ ਪੰਡਯਾ 2 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋਏ।
ਇਸ ਤੋਂ ਪਹਿਲਾਂ ਆਸਟਰੇਲੀਆ ਦੀ ਟੀਮ ਨੇ 17ਵੇਂ ਓਵਰ’ ਚ 4 ਵਿਕਟਾਂ ਦੇ ਨੁਕਸਾਨ ‘ਤੇ 159 ਦੌੜਾਂ ਬਣਾ ਲਈਆਂ ਸਨ ਅਤੇ ਭਾਰਤ ਦੇ ਅੱਗੇ 174 ਦੌੜਾਂ ਦਾ ਸੋਧਿਆ ਹੋਇਆ ਟਾਰਗੇਟ ਦਿੱਤਾ। ਆਸਟਰੇਲੀਆ ਨੇ ਭਾਰਤ ਸਾਹਮਣੇ ਡੀ./ਐੱਲ. ਮੈਥਡ ਤਹਿਤ ਇਹ ਟੀਚਾ ਦਿੱਤਾ ਹੈ। ਕਿਉਂਕਿ ਆਸਟਰੇਲੀਆ ਦਾ ਸਕੋਰ 153/3 ਸੀ ਤਾਂ ਮੀਂਹ ਨੇ ਮੈਚ ‘ਚ ਵਿਘਨ ਪਾ ਦਿੱਤਾ ਹੈ। ਮੀਂਹ ਕਾਰਨ ਮੈਚ ਨੂੰ ਰੋਕਣਾ ਪਿਆ। ਆਸਟਰੇਲੀਆ ਨੇ ਇਸ ਦੌਰਾਨ 16.1 ਓਵਰਾਂ ‘ਚ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 153 ਦੌੜਾਂ ਬਣਾ ਲਈਆਂ ਸਨ। ਮੀਂਹ ਰੁਕਣ ਤੋਂ ਬਾਅਦ ਮੈਚ 17-17 ਓਵਰ ਦਾ ਕਰ ਦਿੱਤਾ ਗਿਆ। ।ਮੈਚ ਦੀ ਸ਼ੁਰੂਆਤ ‘ਚ ਹੀ ਆਸਟਰੇਲੀਆ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲੱਗਾ । ਆਸਟਰੇਲੀਆ ਦੇ ਓਪਨਰ ਬੱਲੇਬਾਜ਼ ਡਾਰਸੀ ਸ਼ਾਰਟ ਨੂੰ ਗੇਂਦਬਾਜ਼ ਖਲੀਲ ਅਹਿਮਦ ਨੇ ਚੌਥੇ ਓਵਰ ਦੀ ਪਹਿਲੀ ਹੀ ਗੇਂਦ ‘ਤੇ ਕੁਲਦੀਪ ਯਾਦਵ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ। ਡਾਰਸੀ ਸ਼ਾਰਟ ਸਿਰਫ 7 ਦੌੜਾਂ ਬਣਾ ਕੇ ਆਊਟ ਹੋ ਗਏ। ਆਸਟਰੇਲੀਆ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਉਨ੍ਹਾਂ ਐਰੋਨ ਫਿੰਚ ਵੀ ਕੁਲਦੀਪ ਯਾਦਵ ਤੋਂ ਚਕਮਾ ਖਾ ਬੈਠਾ ਅਤੇ ਕੈਚ ਆਊਟ ਹੋ ਕੇ 27 ਦੌੜਾਂ ਦੀ ਪਾਰੀ ਖੇਡ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਤੇਜ਼ ਪਾਰੀ ਖੇਡਦੇ ਦਿਸ ਰਹੇ ਕ੍ਰਿਸ ਲਿੰਨ ਨੂੰ ਵੀ ਕੁਲਦੀਪ ਨੇ 11ਵੇਂ ਓਵਰ ‘ਚ ਚਲਦਾ ਕੀਤਾ। ਲਿੰਨ 20 ਗੇਂਦਾਂ ‘ਚ 37 ਦੌੜਾਂ ਬਣਾਕੇ ਪਵੇਲੀਅਨ ਪਰਤੇ। ਕਰੁਣਾਲ ਪੰਡਯਾ ਸਭ ਤੋਂ ਮਹਿੰਗੇ ਗੇਂਦਬਾਜ਼ ਸਾਬਤ ਹੋਏ। ਉਨ੍ਹਾਂ ਨੇ ਬਿਨਾ ਵਿਕਟ ਲਏ 4 ਓਵਰਾਂ ‘ਚ 55 ਦੌੜਾਂ ਲੁਟਾ ਦਿੱਤੀਆਂ। ਕੁਲਦੀਪ ਨੇ 24 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਖਲੀਲ ਨੇ 3 ਓਵਰ ‘ਚ 42 ਦੌੜਾਂ ਦੇ ਕੇ 1 ਵਿਕਟ ਲਿਆ।
ਗਾਬਾ ਵਿਚ ਵਿਸ਼ਵ ਦੀ ਦੂਜੀ ਰੈਂਕ ਭਾਰਤੀ ਟੀਮ ਤੀਜੀ ਰੈਂਕ ਆਸਟਰੇਲੀਆ ਦੀ ਤੇਜ਼ ਤੇ ਉਛਾਲ ਭਰੀ ਮੁਸ਼ਕਲ ਪਿੱਚ ‘ਤੇ ਆਪਣੀ ਮਜ਼ਬੂਤ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੇ ਦਮ ‘ਤੇ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰੇਗੀ| ਵਿੰਡੀਜ਼ ਵਿਰੁੱਧ ਘਰੇਲੂ ਟੀ-20 ਸੀਰੀਜ਼ ਵਿਚੋਂ ਬਾਹਰ ਰਹੇ ਕਪਤਾਨ ਵਿਰਾਟ ਦੀ ਟੀਮ ਵਿਚ ਵਾਪਸੀ ਨਾਲ ਵੀ ਭਾਰਤੀ ਟੀਮ ਦੇ ਹੌਸਲੇ ਬੁਲੰਦ ਹੋਏ ਹਨ| ਦੂਜੇ ਪਾਸੇ ਆਸਟਰੇਲੀਆਈ ਟੀਮ ਬਾਲ ਟੈਂਪਰਿੰਗ ਮਾਮਲੇ ਤੋਂ ਬਾਅਦ ਆਪਣੇ ਬਿਹਤਰੀਨ ਖਿਡਾਰੀਆਂ ਦੀ ਗੈਰ-ਹਾਜ਼ਰੀ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੀ ਹੈ | ਉਸਦੇ ਸਟਾਰ ਬੱਲੇਬਾਜ਼ ਸਟੀਵ ਸਮਿਥ, ਡੇਵਿਡ ਵਾਰਨਰ ਤੇ ਕੈਮਰਨ ਬੇਨਕ੍ਰਾਫਟ ਟੀਮ ‘ਚੋਂ ਬਾਹਰ ਰਹੇ ਹਨ, ਜਦਕਿ ਆਸਟਰੇਲੀਆਈ ਟੀਮ ਨੂੰ ਹੁਣ ਓਨਾ ਪ੍ਰਭਾਵਸ਼ਾਲੀ ਨਹੀਂ ਮੰਨਿਆ ਜਾ ਰਿਹਾ ਹੈ, ਜਿੰਨੀ ਉਹ ਚਾਰ ਸਾਲ ਪਹਿਲਾਂ ਸੀ |
ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਭਾਰਤ ਨੇ ਹਾਲ ਵਿਚ ਆਪਣੀ ਪਿਛਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਨੂੰ 3-0 ਨਾਲ ਕਲੀਨ ਸਵੀਪ ਕੀਤਾ ਸੀ, ਜਦਕਿ ਇਸ ਸਾਲ ਆਸਟਰੇਲੀਆ ਨੂੰ ਯੂ. ਏ. ਈ. ਵਿਚ ਪਾਕਿਸਤਾਨ ਵਿਰੁੱਧ ਟੀ-20 ਸੀਰੀਜ਼ ਵਿਚ 0-3 ਨਾਲ ਕਲੀਨ ਸਵੀਪ ਝੱਲਣਾ ਪਿਆ ਹੈ | ਇਸ ਦੇ ਇਲਾਵਾ ਟੀ-20 ਸੀਰੀਜ਼ ਵਿਚ ਹੀ ਭਾਰਤ ਨੇ 2015-16 ਵਿਚ ਪਿਛਲੇ ਆਸਟਰੇਲੀਆ ਦੌਰੇ ਵਿਚ ਮੇਜ਼ਬਾਨ ਟੀਮ ਦਾ ਸਫਾਇਆ ਕੀਤਾ ਸੀ ਤੇ 3-0 ਨਾਲ ਜਿੱਤ ਆਪਣੇ ਨਾਂ ਕੀਤੀ ਸੀ |
ਟੀਮ ਇੰਡੀਆ ਦਾ ਇਸ ਸਾਲ ਵਿਦੇਸ਼ੀ ਦੌਰੇ ‘ਚ ਵੀ ਟੀ-20 ਸਵਰੂਪ ਵਿਚ ਚੰਗਾ ਨਤੀਜਾ ਰਿਹਾ ਹੈ ਤੇ ਉਸ ਨੇ ਆਇਰਲੈਂਡ ਵਿਰੁੱਧ 2-0 ਨਾਲ ਅਤੇ ਇੰਗਲੈਂਡ ਵਿਰੁੱਧ ਸੀਰੀਜ਼ 2-1 ਨਾਲ ਜਿੱਤੀ ਸੀ | ਉਥੇ ਹੀ ਘਰੇਲੂ ਸੀਰੀਜ਼ ਵਿਚ ਵਿੰਡੀਜ਼ ਵਿਰੁੱਧ 3-0 ਨਾਲ ਕਲੀਨ ਸਵੀਪ ਤੋਂ ਬਾਅਦ ਭਾਰਤੀ ਟੀਮ ਆਸਟਰੇਲੀਆ ਨੂੰ ਉਸੇ ਦੀ ਧਰਤੀ ‘ਤੇ ਹਰਾਉਣ ਲਈ ਪੂਰੀ ਤਰ੍ਹਾਂ ਤਿਆਰ ਦਿਖਾਈ ਦੇ ਰਹੀ ਹੈ | ਹਾਲਾਂਕਿ ਭਾਰਤ ਤੇ ਆਸਟਰੇਲੀਆ ਵਿਚਾਲੇ ਮੁਕਾਬਲੇ ਨੂੰ ਫਿਰ ਵੀ ਬਰਾਬਰੀ ਦਾ ਮੰਨਿਆ ਜਾ ਸਕਦਾ ਹੈ, ਜਿਸ ਵਿਚ ਇਸ ਸਵਰੂਪ ਵਿਚ ਦੁਨੀਆ ਦੇ ਟਾਪ-10 ਵਿਚੋਂ 4 ਬੱਲੇਬਾਜ਼ ਤੇ ਟਾਪ-10 ਵਿਚੋਂ 3 ਗੇਂਦਬਾਜ਼ ਆਪਣੀ-ਆਪਣੀ ਟੀਮਾਂ ਲਈ ਖੇਡਣ ਉਤਰਨਗੇ |
ਭਾਰਤ ਦਾ ਆਸਟਰੇਲੀਆ ਵਿਰੁੱਧ ਟੀ-20 ਸਵਰੂਪ ਵਿਚ ਰਿਕਾਰਡ ਵੀ ਸ਼ਾਨਦਾਰ ਰਿਹਾ ਹੈ ਤੇ ਦੋਵਾਂ ਵਿਚਾਲੇ 15 ਟੀ-20 ਮੈਚਾਂ ਵਿਚ ਭਾਰਤ ਨੇ 10, ਜਦਕਿ ਮੇਜ਼ਬਾਨ ਟੀਮ ਨੇ ਸਿਰਫ 5 ਹੀ ਜਿੱਤੇ ਹਨ |

ਦੋਵੇਂ ਟੀਮਾਂ ਇਸ ਤਰ੍ਹਾਂ ਹਨ
ਭਾਰਤ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਲੋਕੇਸ਼ ਰਾਹੁਲ, ਰਿਸ਼ਭ ਪੰਤ, ਦਿਨੇਸ਼ ਕਾਰਤਿਕ, ਕੁਣਾਲ ਪੰਡਯਾ, ਕੁਲਦੀਪ ਯਾਦਵ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਖਲੀਲ ਅਹਿਮਦ ਤੇ ਯੁਜਵੇਂਦਰ ਚਾਹਲ|
ਆਸਟਰੇਲੀਆ : ਆਰੋਨ ਫਿੰਚ (ਕਪਤਾਨ), ਐਸਟੋਨ ਏਕਰ, ਜੈਸਨ ਬੇਹਰੇਨਫੋਰਡ, ਐਲੇਕਸ ਕਾਰੇ, ਨਾਥਨ ਕੂਲਟਰ ਨਾਈਲ, ਕ੍ਰਿਸ ਲਿਨ, ਬੇਨ ਮੈਕਡਰਮੋਟ, ਗਲੇਨ ਮੈਕਸਵੇਲ, ਡਾਰਸੀ ਸ਼ਾਰਟ, ਬਿਲੀ ਸਟਾਨਲੇਕ, ਮਾਰਕਸ ਸਟੋਈਨਿਸ, ਐਂਡ੍ਰਿਊ ਟਾਏ, ਐਡਮ ਜੰਪਾ|

You must be logged in to post a comment Login