ਪਾਕਿਸਤਾਨ ਦੇ ਪੀਐਮ ਇਮਰਾਨ ਖ਼ਾਨ ਹੁਣ ਕਰਨਗੇ ਚੀਨ ਦੀ ਯਾਤਰਾ

ਪਾਕਿਸਤਾਨ ਦੇ ਪੀਐਮ ਇਮਰਾਨ ਖ਼ਾਨ ਹੁਣ ਕਰਨਗੇ ਚੀਨ ਦੀ ਯਾਤਰਾ

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਚੀਨ ਦੀ ਚੋਟੀ ਦੀ ਅਗਵਾਈ ਦੇ ਨਾਲ ਬੈਠਕ ਤੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਇਸ ਮਹੀਨੇ ਉਥੇ ਜਾਣਗੇ। ਚਾਈਨਾ ਇੰਟਰਨੈਸ਼ਨਲ ਟ੍ਰੇਡ ਪ੍ਰਮੋਸ਼ਨ ਕੌਂਸਲ ਦੇ ਮੁਤਾਬਿਕ ਇਸ ਯਾਤਰਾ ਦੌਰਾਨ ਖਾਨ 8 ਅਕਤੂਬਰ ਨੂੰ ਬੀਜਿੰਗ ‘ਚ ਚੀਨ-ਪਾਕਿਸਤਾਨ ਵਪਾਰ ਮੰਚ ‘ਚ ਹਿੱਸਾ ਲੈਣਗੇ। ਇਸ ਯਾਤਰਾ ਦੀ ਸਹੀ ਤਰੀਕ ਅਜੇ ਪੁਖਤਾ ਨਹੀਂ ਹੋਈ ਹੈ। ਇਹ ਇਸ ਸਾਲ ਉਨ੍ਹਾਂ ਦੀ ਤੀਜੀ ਚੀਨ ਯਾਤਰਾ ਹੋਵੇਗੀ। ਖਾਨ ਦੀ ਇਹ ਯਾਤਰਾ ਅਜਿਹੇ ਸਮੇਂ ‘ਚ ਹੋ ਰਹੀ ਹੈ ਜਦੋਂ ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਤਣਾਅ ਬਹੁਤ ਵਧਿਆ ਹੋਇਆ ਹੈ। ਚੀਨ ਪਾਕਿਸਤਾਨ ਦਾ ਪੱਕਾ ਦੋਸਤ ਹੈ ਤੇ ਉਸ ਨੇ ਕਸ਼ਮੀਰ ਮੁੱਦੇ ‘ਤੇ ਉਸ ਦਾ ਸਾਥ ਦਿੱਤਾ ਸੀ। ਚੀਨ ਦੇ ਵਿਦੇਸ਼ ਮੰਤਰੀ ਯਾਂਗ ਯੀ ਨੇ ਕਿਹਾ ਹੈ ਕਿ ਇਕਤਰਫਾ ਬਦਲਾਅ ਲਿਆਉਣ ਦਾ ਕੋਈ ਵੀ ਕਦਮ ਨਹੀਂ ਚੁੱਕਣਾ ਚਾਹੀਦਾ। ਭਾਰਤ ਤੇ ਪਾਕਿਸਤਾਨ ਦਾ ਗੁਆਂਢੀ ਹੋਣ ਕਰਕੇ ਚੀਨ ਇਸ ਵਿਵਾਦ ਨੂੰ ਪ੍ਰਭਾਵੀ ਤਰੀਕੇ ਨਾਲ ਸੰਭਾਲੇ ਜਾਣ ਦੀ ਉਮੀਦ ਕਰਦਾ ਹੈ ਤੇ ਉਸ ਨੂੰ ਦੋਵਾਂ ਪੱਖਾਂ ਦੇ ਵਿਚਾਲੇ ਸਬੰਧਾਂ ਦੇ ਬਹਾਲ ਹੋਣ ਦੀ ਵੀ ਆਸ ਹੈ। ਯਾਂਗ ਨੇ ਪਿਛਲੇ ਹਫਤੇ ਸੰਯੁਕਤ ਰਾਸ਼ਟਰ ਮਹਾਸਭਾ ‘ਚ ਕਿਹਾ ਸੀ ਕਿ ਅਤੀਤ ਤੋਂ ਮਿਲੇ ਕਸ਼ਮੀਰ ਵਿਵਾਦ ਨੂੰ ਸੰਯੁਕਤ ਰਾਸ਼ਟਰ ਚਾਰਟਰ, ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਤੇ ਦੋ-ਪੱਖੀ ਸਮਝੌਤਿਆਂ ਦੇ ਮੁਤਾਬਿਕ ਸ਼ਾਂਤੀਪੂਰਨ ਤੇ ਸਹੀ ਢੰਗ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ।

You must be logged in to post a comment Login