ਪਾਕਿਸਤਾਨ ਨੂੰ ਮਿਲਿਆ ਕਦੀ ਨਾ ਭੁੱਲਣ ਵਾਲਾ ਜ਼ਖਮ

ਪਾਕਿਸਤਾਨ ਨੂੰ ਮਿਲਿਆ ਕਦੀ ਨਾ ਭੁੱਲਣ ਵਾਲਾ ਜ਼ਖਮ

ਨਵੀਂ ਦਿੱਲੀ— ਏਸ਼ੀਆ ਕੱਪ ‘ਚ ਪਾਕਿਸਤਾਨ ਖਿਲਾਫ ‘ਕਰੋ ਜਾਂ ਮਰੋ’ ਦੇ ਮੁਕਾਬਲੇ ‘ਚ ਬੰਗਲਾਦੇਸ਼ ਦੇ ਵਿਕਟਕੀਪਰ ਮੁਸ਼ਫਿਕੁਰ ਰਹੀਮ ਨੇ ਜ਼ਬਰਦਸਤ ਬੱਲੇਬਾਜ਼ੀ ਕੀਤੀ। ਰਹੀਮ ਨੇ ਪਾਕਿਸਤਾਨੀ ਗੇਂਦਬਾਜ਼ਾਂ ਦੀ ਖਬਰ ਲੈਂਦੇ ਹੋਏ ਆਪਣੇ ਵਨ ਡੇ ਕਰੀਅਰ ਦਾ 30ਵਾਂ ਅਰਧਸੈਂਕੜਾ ਲਗਾਇਆ। ਹਾਲਾਂਕਿ ਇਸ ਪਾਰੀ ਦੌਰਾਨ ਰਹੀਮ ਨੂੰ ਅਜਿਹਾ ਜ਼ਖਮ ਮਿਲ ਗਿਆ ਜਿਸਨੂੰ ਉਹ ਸ਼ਾਇਦ ਕਦੀ ਨਹੀਂ ਭੁੱਲ ਪਾਉਂਣਗੇ। ਦਰਅਸਲ ਮੁਸ਼ਫਿਕੁਰ ਰਹੀਮ ਪਾਕਿਸਤਾਨ ਖਿਲਾਫ ਸੈਂਕੜਾ ਲਗਾਉਣ ਤੋਂ ਖੁਸ ਗਏ, ਰਹੀਮ 99 ਦੌੜਾਂ ਬਣਾ ਕੇ ਸ਼ਾਹੀਨ ਸ਼ਾਹ ਦਾ ਸ਼ਿਕਾਰ ਬਣੇ। ਤੁਹਾਨੂੰ ਦੱਸ ਦਈਏ ਕਿ ਮੁਸ਼ਫਿਕੁਰ ਰਹੀਮ ਬੰਗਲਾਦੇਸ਼ ਦੇ ਪਹਿਲੇ ਖਿਡਾਰੀ ਹਨ ਜੋ ਵਨ ਡੇ ਟੀ-20 ਅਤੇ ਟੈਸਟ ‘ਚ 99 ਦੌੜਾਂ ‘ਤੇ ਆਊਟ ਹੋਏ ਹਨ, ਇਸ ਤੋਂ ਪਹਿਲਾਂ ਮੁਸ਼ੀਫਕੁਰ ਰਹੀਮ 98 ਦੌੜਾਂ ‘ਤੇ ਵੀ ਆਊਟ ਹੋ ਚੁੱਕੇ ਹਨ।

You must be logged in to post a comment Login