ਪਾਵਰਕਾਮ ਦੇ ਡਰਾਇਵਰਾਂ ਨੂੰ ਹੋਇਆ ਔਖਾ, ਹੁਣ ਇਹ ਤੇਲ ਫੂਕਣਾ ਪਵੇਗਾ ਮਹਿੰਗਾ

ਪਾਵਰਕਾਮ ਦੇ ਡਰਾਇਵਰਾਂ ਨੂੰ ਹੋਇਆ ਔਖਾ, ਹੁਣ ਇਹ ਤੇਲ ਫੂਕਣਾ ਪਵੇਗਾ ਮਹਿੰਗਾ

ਪਟਿਆਲਾ : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਫ਼ੈਸਲਾ ਕੀਤਾ ਹੈ ਕਿ ਅਦਾਰੇ ਵਿਚ ਕੰਮ ਕਰਦੇ ਡਰਾਇਵਰ ਜੋ ਨਿਰਧਾਰਤ ਹੱਦ ਤੋਂ 200 ਮੀਟਰ ਜਾਂ ਇਸ ਤੋਂ ਵੀ ਵੱਧ ਤੇਲ ਫੂਕਣਗੇ, ਇਸ ਦੀ ਕੀਮਤ ਦੀ ਵਸੂਲੀ ਉਨ੍ਹਾਂ ਤੋਂ ਹੀ ਕੀਤੀ ਜਾਵੇ। ਇਸ ਬਾਬਤ ਫ਼ੈਸਲਾ ਬੋਰਡ ਆਪ ਡਾਇਰੈਕਟਰਜ਼ ਵੱਲੋਂ ਲਿਆ ਗਿਆ ਹੈ। ਫ਼ੈਸਲਾ ਦੀ ਜਾਣਕਾਰੀ ਸਮੂਹ ਫੀਲਡ ਅਫ਼ਸਰਾਂ ਨੂੰ ਜਾਣਕਾਰੀ ਦਿੰਦਿਆਂ ਜਾਰੀ ਕੀਤੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਜੇਕਰ ਕੋਈ ਡਰਾਇਵਰ ਤੈਅ ਹੱਦ ਤੋਂ 100 ਲੀਟਰ ਤੇਲ ਵੱਧ ਫੂਕਦਾ ਹੈ ਤਾਂ ਵਿਭਾਗ ਮੁਖੀ ਜਾਂ ਡਾਇਰੈਕਟਰ ਇੰਚਾਰਜ ਦੀ ਪ੍ਰਵਾਨਗੀ ਨਾਲ ਇਸ ਦੀ ਛੋਟ ਦਿੱਤੀ ਜਾਵੇ।ਜੇਕਰ ਕੋਈ ਡਰਾਇਵਰ 100 ਤੋਂ ਲੈ ਕੇ 200 ਮੀਟਰ ਤੱਕ ਤੇਲ ਨਿਰਧਾਰਤ ਹੱਦ ਤੋਂ ਵੱਧ ਫੂਕਦਾ ਹੈ। ਤਾਂ ਵਿਭਾਗ ਮੁਖੀ ਜਾਂ ਡਾਇਰੈਕਟਰ ਇੰਚਾਰਜ ਦੀ ਪ੍ਰਵਾਨਗੀ ਨਾਲ ਇਸ ਦੀ ਛੋਟ ਦਿੱਤੀ ਜਾਵੇ। ਜੇਕਰ ਕੋਈ ਡਰਾਇਵਰ 100 ਤੋਂ ਲੈ ਕੇ 200 ਮੀਟਰ ਤੱਕ ਤਲੇ ਨਿਰਧਾਰਤ ਹੱਦ ਤੋਂ ਵੱਧ ਫੂਕਦਾ ਹੈ ਤਾਂ ਅਜਿਹੇ ਡਰਾਇਵਰ ਨੂੰ ਸਬੰਧਤ ਵਿਭਾਗ ਮੁਖੀ ਜਾਂ ਡਾਇਰੈਕਟਰ ਇੰਚਾਰਜ ਦੀ ਪ੍ਰਵਾਨਗੀ ਨਾਲ ਲਿਖਤੀ ਚਿਤਾਵਨੀ ਦਿੱਤੀ ਜਾਵੇ ਕਿ ਉਹ ਭਵਿੱਖ ਵਿਚ ਵੀ ਅਜਿਹੀ ਕੁਤਾਹੀ ਨਾ ਕਰੇ। ਤੀਜੇ ਮਾਮਲੇ ਵਿਚ ਜੇਕਰ ਡਰਾਇਵਰ ਤੈਅ ਹੱਦ ਤੋਂ 200 ਮੀਟਰ ਜਾਂ ਇਸ ਤੋਂ ਵੱਧ ਤੇਲ ਫੂਕਦਾ ਹੈ ਤਾਂ ਇਸ ਤੇਲ ਦੀ ਕੀਮਤ ਦੀ ਵਸੂਲੀ ਇਸ ਡਰਾਇਵਰ ਕੋਲੋਂ ਕੀਤੀ ਜਾਵੇਗੀ।
ਵਸੂਲੀ ਤੋਂ ਪਹਿਲਾਂ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇ। ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿਚ ਹੋਇਆ ਇਹ ਫ਼ੈਸਲਾ ਸਿਰਫ਼ ਇਨੋਵਾ ਕਾਰ ਦੇ ਡਰਾਇਵਰਾਂ ‘ਤੇ ਲਾਗੂ ਹੋਵੇਗਾ। ਬੋਰਡ ਨੇ ਇਹ ਵੀ ਫ਼ੈਸਲਾ ਕੀਤਾ ਕਿ ਇਸ ਫ਼ੈਸਲੇ ਦੇ ਕਿਵੇਂ ਤੇ ਨਤੀਜੇ ਨਿਕਲਦੇ ਹਨ, ਇਸ ਦੀ ਸਮੀਖਿਆ ਜੁਲਾਈ 2020 ਵਿਚ ਕੀਤੀ ਜਾਵੇਗੀ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਵਿਚ ਤਬਾਦਲਿਆਂ ‘ਤੇ ਪੂਰਨ ਪਾਬੰਦੀ ਲੱਗ ਗਈ ਹੈ। ਪਾਵਰਕਾਮ ਦੇ ਨਿਗਰਾਨ ਇੰਜੀਨੀਅਰ ਅਮਲਾ ਵੱਲੋਂ ਸਾਰੇ ਵਿਭਾਗ ਮੁਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਤਾਇਨਾਤੀ ਅਤੇ ਤਬਾਦਲਿਆਂ ‘ਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਹੈ। ਜੇਕਰ ਬਹੁਤ ਜ਼ਿਆਦਾ ਮਾਮਲਾ ਹੋਵੇ ਤਾਂ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਦੀ ਪ੍ਰਵਾਨਗੀ ਨਾਲ ਹੀ ਤਬਾਦਲੇ ਦੇ ਹੁਕਮ ਜਾਰੀ ਕੀਤੇ ਜਾ ਸਕਣਗੇ।

You must be logged in to post a comment Login