‘ਪੀਪਲ ਫਾਰ ਦਿ ਐਥਿਕਲ ਟ੍ਰੀਟਮੈਂਟ ਆਫ ਐਨੀਮਲਜ਼’ ਇੰਡੀਆ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਚੁਣਿਆ ‘ਪਰਸਨ ਆਫ ਦਿ ਈਅਰ’

‘ਪੀਪਲ ਫਾਰ ਦਿ ਐਥਿਕਲ ਟ੍ਰੀਟਮੈਂਟ ਆਫ ਐਨੀਮਲਜ਼’ ਇੰਡੀਆ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਚੁਣਿਆ ‘ਪਰਸਨ ਆਫ ਦਿ ਈਅਰ’

ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ‘ਪੀਪਲ ਫਾਰ ਦਿ ਐਥਿਕਲ ਟ੍ਰੀਟਮੈਂਟ ਆਫ ਐਨੀਮਲਜ਼’ (ਪੇਟਾ) ਨੇ ‘ਸਾਲ 2019 ਦੀ ਸਰਵਸ੍ਰੇਸ਼ਠ ਸ਼ਖਸੀਅਤ’ ਚੁਣਿਆ ਹੈ। ਪੇਟਾ ਇੰਡੀਆ ਨੇ ਇਕ ਬਿਆਨ ਵਿਚ ਕਿਹਾ ਕਿ ਕੋਹਲੀ ਨੇ ਜਾਨਵਰਾਂ ਦੇ ਨਾਲ ਬਿਹਤਰ ਵਰਤਾਓ ਲਈ ਕਈ ਕੋਸ਼ਿਸ਼ਾਂ ਕੀਤੀਆਂ ਹਨ। ਉਸ ਨੇ ਆਮੇਰ ਕਿਲੇ ਲਈ ਇਸਤੇਮਾਲ ਕੀਤੇ ਜਾਣ ਵਾਲੇ ਹਾਥੀ ਮਾਲਤੀ ਨੂੰ ਵੀ ਛੱਡਣ ਲਈ ਪੇਟਾ ਇੰਡੀਆ ਵੱਲੋਂ ਅਧਿਕਾਰੀਆਂ ਨੂੰ ਚਿੱਠੀ ਲਿਖੀ ਸੀ। ਇਸ ਹਾਥੀ ਨੂੰ 8 ਵਿਅਕਤੀਆਂ ਨੇ ਬੁਰੀ ਤਰ੍ਹਾਂ ਕੁੱਟਿਆ ਸੀ। ਕੋਹਲੀ ਬੈਂਗਲੁਰੂ ਵਿਚ ਜਾਨਵਾਰਾਂ ਦੇ ਇਕ ਬਸੇਰੇ ਵਿਚ ਜ਼ਖਮੀ ਕੁੱਤਿਆਂ ਨੂੰ ਵੀ ਮਿਲਣ ਗਏ। ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਜਾਨਵਰਾਂ ਨੂੰ ਖਰੀਦਣ ਦੀ ਬਜਾਏ ਉਨ੍ਹਾਂ ਨੂੰ ਗੋਦ ਲਵੋਂ।ਪੇਟਾ ਇੰਡੀਆ ਦੇ ਡਾਈਰੈਕਟਰ (ਸੈਲੀਬ੍ਰਿਟੀ ਅਤੇ ਪਬਲਿਕ ਰਿਲੇਸ਼ਨ) ਸਚਿਨ ਬਾਂਗੋਰਾ ਨੇ ਕਿਹਾ, ”ਵਿਰਾਟ ਕੋਹਲੀ ਜਾਨਵਰਾਂ ਦੇ ਅਧਿਕਾਰਾਂ ਲਈ ਕਾਫੀ ਕੰਮ ਕਰ ਰਹੇ ਹਨ। ਅਸੀਂ ਸਾਰਿਆਂ ਨੂੰ ਉਸ ਤੋਂ ਪ੍ਰੇਰਣਾ ਲੈਣ ਦੀ ਉਮੀਦ ਕਰਦੇ ਹਾਂ।” ਇਸ ਤੋਂ ਪਹਿਲਾਂ ਕਾਂਗਰਸ ਨੇਤਾ ਸ਼ਸ਼ੀ ਥਰੂਰ, ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ, ਹੇਮਾ ਮਾਲਨੀ, ਆਰ. ਮਾਧਵਨ ਵੀ ਇਹ ਸਨਮਾਨ ਹਾਸਲ ਕਰ ਚੁੱਕੇ ਹਨ।

You must be logged in to post a comment Login