ਪੀੜਤਾਂ ਦੀ ਮਦਦ ਕਰ ਰਹੇ ਸਿੱਖਾਂ ਦੀ ਵਿਕਟੋਰੀਆ ਪ੍ਰੀਮੀਅਰ ਵਲੋਂ ਸਿਫਤ

ਪੀੜਤਾਂ ਦੀ ਮਦਦ ਕਰ ਰਹੇ ਸਿੱਖਾਂ ਦੀ ਵਿਕਟੋਰੀਆ ਪ੍ਰੀਮੀਅਰ ਵਲੋਂ ਸਿਫਤ

ਵਿਕਟੋਰੀਆ – ਕੀਤਾ ਹੈ। ਵਿਕਟੋਰੀਆ ‘ਚ ਕੰਵਲਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਵਲੋਂ ਚਲਾਏ ਜਾ ਰਹੇ ਰੈਸਟੋਰੈਂਟ ‘ਚ ਸੈਂਕੜੇ ਲੋਕਾਂ ਲਈ ਮੁਫਤ ‘ਚ ਭੋਜਨ ਬਣ ਰਿਹਾ ਹੈ। ਇਹ ਜੋੜਾ ਅਤੇ ਇਨ੍ਹਾਂ ਦਾ ਸਟਾਫ ਕੜੀ-ਚਾਵਲ ਤੇ ਹੋਰ ਖਾਣ ਵਾਲੀਆਂ ਚੀਜ਼ਾਂ ਬਣਾ ਕੇ ਭੇਜ ਰਿਹਾ ਹੈ, ਮੈਲਬੌਰਨ ਦੇ ‘ਚੈਰਿਟੀ ਸਿੱਖ ਵਲੰਟੀਅਰ ਆਸਟ੍ਰੇਲੀਆ’ ਵਲੋਂ ਇਹ ਭੋਜਨ ਉਨ੍ਹਾਂ ਤਕ ਪਹੁੰਚਾਇਆ ਜਾ ਰਿਹਾ ਹੈ, ਜੋ ਕੱਚੇ ਸ਼ੈਲਟਰਾਂ ‘ਚ ਰਹਿ ਰਹੇ ਹਨ। ਜ਼ਿਕਰਯੋਗ ਹੈ ਕਿ ਥਾਂ-ਥਾਂ ‘ਤੇ ਸਿੱਖਾਂ ਦੇ ਵੱਖ-ਵੱਖ ਗਰੁੱਪਾਂ ਵਲੋਂ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਉਹ ਫਾਇਰ ਫਾਈਟਰਜ਼ ਨੂੰ ਵੀ ਭੋਜਨ ਤੇ ਹੋਰ ਰਸਦ ਭੇਜ ਰਹੇ ਹਨ। ਭਾਈਚਾਰੇ ਵਲੋਂ ਦਿੱਤੀ ਜਾ ਰਹੀ ਮਦਦ ‘ਤੇ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊ ਨੇ ਉਨ੍ਹਾਂ ਦੀ ਸਿਫਤ ਕੀਤੀ ਹੈ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਵਿਕਟੋਰੀਆ ਦੇ ਸਿੱਖ ਜੋੜੇ ਨੇ ਦੱਸਿਆ ਕਿ ਉਹ ਲਗਭਗ 6 ਸਾਲਾਂ ਤੋਂ ਇਸ ਖੇਤਰ ‘ਚ ਰਹਿ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋੜਵੰਦਾਂ ਦੀ ਮਦਦ ਕਰਨਾ ਉਹ ਆਪਣਾ ਕਰਤੱਵ ਸਮਝਦੇ ਹਨ। ਉਨ੍ਹਾਂ ਕਿਹਾ ਕਿ ਉਹ ਸਿੱਖੀ ਦੇ ਸਿਧਾਤਾਂ ਨੂੰ ਮੰਨਦੇ ਹਨ ਤੇ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਕੇ ਪੁੰਨ ਖੱਟ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਕ ਦਿਨ ‘ਚ 1000 ਲੋਕਾਂ ਲਈ ਖਾਣਾ ਬਣਾਉਣ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਕੋਲ ਅਗਲੇ ਹਫਤੇ ਤਕ ਬਣਾਉਣ ਲਈ ਚਾਵਲ, ਦਾਲਾਂ ਤੇ ਆਟਾ ਹੈ, ਜਿਸ ਨਾਲ ਉਹ ਲੋੜਵੰਦਾਂ ਦਾ ਢਿੱਡ ਭਰ ਸਕਦੇ ਹਨ। ਜ਼ਿਕਰਯੋਗ ਹੈ ਕਿ ਜੰਗਲੀ ਅੱਗ ਕਾਰਨ ਵਿਕਟੋਰੀਆ ਤੇ ਨਿਊ ਸਾਊਥ ਵੇਲਜ਼ ‘ਚ ਸਤੰਬਰ ਤੋਂ ਹੁਣ ਤਕ 23 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਅਜੇ ਹੋਰ ਕਈ ਲੋਕ ਲਾਪਤਾ ਹਨ।

You must be logged in to post a comment Login