ਪੁਜਾਰਾ ਦੀ ਜਗ੍ਹਾ ਰਾਹੁਲ ਕਰੇਗਾ ਬੱਲੇਬਾਜ਼ੀ : ਰਵੀ ਸ਼ਾਸਤਰੀ

ਪੁਜਾਰਾ ਦੀ ਜਗ੍ਹਾ ਰਾਹੁਲ ਕਰੇਗਾ ਬੱਲੇਬਾਜ਼ੀ : ਰਵੀ ਸ਼ਾਸਤਰੀ

ਨਵੀਂ ਦਿੱਲੀ : ਭਾਰਤੀ ਕ੍ਰਿਕਟਰ ਟੀਮ ਦੇ ਕੋਚ ਰਵੀ ਸ਼ਾਸਤਰੀ ਇਸ਼ਾਰਾ ਕੀਤਾ ਹੈ ਕਿ ਲੋਕੇਸ਼ ਰਾਹੁਲ ਪੰਜ ਟੈਸਟ ਮੈਚਾਂ ਦੀ ਸੀਰੀਜ਼ ‘ਚ ਇੰਗਲੈਂਡ ਦੇ ਖਿਲਾਫ ਮਿਡਲ ਆਰਡਰ ‘ਚ ਬੱਲੇਬਾਜ਼ੀ ਕਰ ਸਕਦੇ ਹਨ। ਦੋਵੇਂ ਦੇਸ਼ਾਂ ਵਿਚਾਲੇ ਟੈਸਟ ਸੀਰੀਜ਼ ਦੀ ਸ਼ੁਰੂਆਤ ਇਕ ਅਗਸਤ ਤੋਂ ਬਰਮਿੰਘਮ ‘ਚ ਹੋਵੇਗੀ। ਸ਼ਾਸਤਰੀ ਨੇ ਕਿਹਾ, ” ਲੋਕੇਸ਼ ਰਾਹੁਲ ਟੀਮ ‘ਚ ਤੀਜੇ ਓਪਨਰ ਦੇ ਤੌਰ ਮੌਜੂਦ ਹਨ ਪਰ ਸਾਡਾ ਬੱਲੇਬਾਜ਼ੀ ਕ੍ਰਮ ਪੂਰੀ ਤਰ੍ਹਾਂ ਨਾਲ ਫਿਕਸ ਨਹੀਂ ਹੈ। ਤੀਜੇ ਓਪਨਰ ਲੋਕੇਸ਼ ਰਾਹੁਲ ਟਾਪ ਚਾਰ ਬੱਲੇਬਾਜ਼ੀ ਕ੍ਰਮ ‘ਚ ਕਿਸੇ ਵੀ ਜਗ੍ਹਾ ਖੇਡ ਸਕਦੇ ਹਨ। ਟੈਸਟ ਸੀਰੀਜ਼ ‘ਚ ਰਾਹੁਲ ਦੀ ਬੱਲੇਬਾਜ਼ੀ ਪਾਜਿਸ਼ਨ ਨੂੰ ਲੈ ਕੇ ਕਾਫੀ ਗੱਲਾਂ ਹੋ ਰਹੀਆਂ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਉਹ ਇਸ ਸੀਰੀਜ਼ ‘ਚ ਪੁਜਾਰਾ ਦੀ ਜਗ੍ਹਾ ਤੀਜੇ ਸਥਾਨ ‘ਤੇ ਬੱਲੇਬਾਜ਼ੀ ਕਰਨ ਆ ਸਕਦੇ ਹਨ। ਰਾਹੁਲ ਨੇ ਏਸੈਕਸ ਖਿਲਾਫ ਅਭਿਆਸ ਮੈਚ ‘ਚ ਚੰਗੀ ਬੱਲੇਬਾਜ਼ੀ ਕੀਤੀ ਸੀ ਅਤੇ ਇਸ ਵਜ੍ਹਾ ਨਾਲ ਹੀ ਉਸ ਨੂੰ ਤੀਜੇ ਸਥਾਨ ‘ਤੇ ਉਤਾਰਿਆ ਜਾ ਸਕਦਾ ਹੈ।

You must be logged in to post a comment Login