ਪੁਲਸ ਕਰਮਚਾਰੀਆਂ ਦੇ ਵਧ ਰਹੇ ਮੋਟਾਪੇ ਦੇ ਸਬੰਧ ‘ਚ ਨੌਜਵਾਨ ਨੇ ਭੇਜੀ ਮੋਦੀ ਨੂੰ ਚਿੱਠੀ

ਪੁਲਸ ਕਰਮਚਾਰੀਆਂ ਦੇ ਵਧ ਰਹੇ ਮੋਟਾਪੇ ਦੇ ਸਬੰਧ ‘ਚ ਨੌਜਵਾਨ ਨੇ ਭੇਜੀ ਮੋਦੀ ਨੂੰ ਚਿੱਠੀ

ਸ੍ਰੀ ਮੁਕਤਸਰ ਸਾਹਿਬ – ਪੁਲਸ ਕਰਮਚਾਰੀਆਂ ਦੇ ਵੱਧ ਰਹੇ ਮੋਟਾਪੇ ਦੇ ਸਬੰਧ ‘ਚ ਮੁਕਤਸਰ ਦੇ ਰਵੀ ਕੁਮਾਰ ਪੁੱਤਰ ਲਾਲਾ ਰਾਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਭੇਜ ਕੇ ਨਿਯੁਕਤੀ ਸਮੇਂ ਹੋਣ ਵਾਲੀ ਸਰੀਰਕ ਜਾਂਚ ਮੁੜ 6 ਮਹੀਨੇ ਬਾਅਦ ਕਰਵਾਉਣ ਦੀ ਮੰਗ ਕੀਤੀ ਹੈ। ਉਕਤ ਨੌਜਵਾਨ ਨੇ ‘ਰਾਈਟ ਟੂ ਪੀਐੱਮ’ ਦੇ ਤਹਿਤ ਬਣੀ ਪ੍ਰਧਾਨ ਮੰਤਰੀ ਦੀ ਆਨਲਾਈਨ ਵੇਬਸਾਈਟ ‘ਤੇ ਸ਼ਿਕਾਇਤ ਭੇਜ ਕੇ ਪੁਲਸ ਕਰਮਚਾਰੀਆਂ ਦੇ ਮੋਟਾਪੇ ਦਾ ਮੁੱਦਾ ਚੁੱਕਿਆ ਹੈ। ਪੱਤਰ ਦੀ ਕਾਪੀ ਮਿਲਣ ‘ਤੇ ਡੀ.ਐੱਸ.ਪੀ. ਨੇ ਨੌਜਵਾਨ ਨੂੰ ਗੱਲਬਾਤ ਕਰਨ ਲਈ ਬੁਲਾਇਆ, ਜਿਸ ਨੇ ਪੇਸ਼ ਆ ਰਹੀਆਂ ਸਾਰੀਆਂ ਮੁਸ਼ਕਲਾਂ ਪੁਲਸ ਵਿਭਾਗ ਦੇ ਸਾਹਮਣੇ ਰੱਖ ਦਿੱਤੀਆਂ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਨੇ 2016 ‘ਚ ਵੀ ਪ੍ਰਧਾਨ ਮੰਤਰੀ ਦੇ ਨਾਂ ‘ਤੇ ਇਕ ਸ਼ਿਕਾਇਕ ਪੱਤਰ ਭੇਜਿਆ ਸੀ। ਉਸ ਨੇ ਕਿਹਾ ਕਿ ਵਿਭਾਗ ‘ਚ ਤਾਇਨਾਤ ਹੋਣ ਤੋਂ ਬਾਅਦ ਪੁਲਸ ਕਰਮਚਾਰੀ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੇ, ਜਿਸ ਕਾਰਨ ਉਹ 2 ਸਾਲਾ ਦੇ ਅੰਦਰ-ਅੰਦਰ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ। ਇਸੇ ਕਾਰਨ ਉਨ੍ਹਾਂ ਦੀ ਹਰ 6 ਮਹੀਨੇ ਬਾਅਦ ਸਰੀਰਕ ਜਾਂਚ ਹੋਈ ਚਾਹੀਦੀ ਹੈ ਤਾਂ ਕਿ ਉਹ ਸਿਹਤ ਪੱਖੋ ਠੀਕ ਰਹਿ ਸਕਣ। ਜੇਕਰ ਕੋਈ ਕਰਮਚਾਰੀ ਟੇਸਟ ਪਾਸ ਨਹੀਂ ਕਰ ਸਕਿਆ ਤਾਂ ਉਸ ਨੂੰ ਇਕ ਮੌਕਾ ਹੋਰ ਦੇਣਾ ਚਾਹੀਦਾ ਹੈ।

You must be logged in to post a comment Login