ਪੁਲਿਸ ਨੇ ਫੜਿਆ ਕਰੀਬ ਸਵਾ 2 ਕਰੋੜ ਦਾ ਸੋਨਾ

ਪੁਲਿਸ ਨੇ ਫੜਿਆ ਕਰੀਬ ਸਵਾ 2 ਕਰੋੜ ਦਾ ਸੋਨਾ

ਖੰਨਾ, 25 ਅਗਸਤ – ਖੰਨਾ ਪੁਲਿਸ ਦੇ ਐਸ. ਐਸ. ਪੀ. ਧਰੁਵ ਦਹੀਆ ਨੇ ਦਾਅਵਾ ਕੀਤਾ ਕਿ ਖੰਨਾ ਪੁਲਿਸ ਨੇ 2 ਵਿਅਕਤੀਆਂ ਤੋਂ ਬਿਨਾਂ ਹਿਸਾਬ ਦੇ ਕਰੀਬ ਸਵਾ 2 ਕਰੋੜ ਦੇ ਸੋਨੇ ਦੀ ਬਰਾਮਦਗੀ ਕੀਤੀ ਹੈ। ਇਸ ਸੋਨੇ ਵਜ਼ਨ ਕਰੀਬ 7.5 ਕਿਲੋ ਦੱਸਿਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ‘ਚ ਧਰਮਪਾਲ ਅਤੇ ਅਨਿਲ ਕੁਮਾਰ ਵਾਸੀ ਹਿਮਾਚਲ ਪ੍ਰਦੇਸ਼ ਨੂੰ ਕਾਬੂ ਕੀਤਾ ਹੈ। ਦੂਜੇ ਪਾਸੇ ਸੋਨੇ ਦੇ ਮਾਲਕ ਨੇ ਐਸ. ਐਸ. ਪੀ. ਅਤੇ ਪੁਲਿਸ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਪੁਲਿਸ ਨੂੰ ਸਾਰੇ ਬਿੱਲ ਦਿਖਾਏ ਹਨ ਅਤੇ ਪੁਲਿਸ ਜਾਣ ਬੁੱਝ ਕੇ ਧੱਕਾ ਕਰ ਰਹੀ ਹੈ।

You must be logged in to post a comment Login