ਪੈਰਿਸ ਸਮਝੌਤੇ ਤੋਂ ਪਿੱਛੇ ਹਟਣ ਦਾ ਸਵਾਲ ਹੀ ਨਹੀਂ : ਆਸਟਰੇਲੀਆਈ ਪ੍ਰਧਾਨ ਮੰਤਰੀ

ਪੈਰਿਸ ਸਮਝੌਤੇ ਤੋਂ ਪਿੱਛੇ ਹਟਣ ਦਾ ਸਵਾਲ ਹੀ ਨਹੀਂ : ਆਸਟਰੇਲੀਆਈ ਪ੍ਰਧਾਨ ਮੰਤਰੀ

ਕੈਨਬਰਾ — ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਪੈਰਿਸ ਜਲਵਾਯੂ ਸਮਝੌਤੇ ਤੋਂ ਬਾਹਰ ਹੋਣ ਦੇ ਆਪਣੇ ਕੰਜ਼ਰਵੇਟਿਵ ਸਹਿਯੋਗੀਆਂ ਦੇ ਜ਼ਿਕਰ ਨੂੰ ਖਾਰਜ ਕਰ ਦਿੱਤਾ ਹੈ। ਜਲਵਾਯੂ ਪਰਿਵਰਤਨ (ਆਈ. ਪੀ. ਸੀ. ਸੀ.) ‘ਤੇ ਸੰਯੁਕਤ ਰਾਸ਼ਟਰ ਦੀ ਅੰਤਰ-ਸਰਕਾਰੀ ਕਮੇਟੀ ਦੀ ਰਿਪੋਰਟ ਤੋਂ ਪਹਿਲਾਂ ਮਾਰਿਸਨ ਨੇ ਆਪਣੇ ਪੁਰਾਣੇ ਦਾਅਵਿਆਂ ਨੂੰ ਦੁਹਰਾਉਂਦੇ ਹੋਏ ਆਖਿਆ ਕਿ ਆਸਟਰੇਲੀਆ ਊਰਜਾ (ਬਿਜਲੀ) ਦੇ ਨਿਕਾਸ ‘ਚ ਕਟੌਤੀ ਦੇ ਟੀਚਿਆਂ ਨੂੰ ਪੂਰਾ ਕਰੇਗਾ। ਆਸਟਰੇਲੀਆ ਨੇ 2005 ਦੀ ਤੁਲਨਾ ‘ਚ 2030 ਤੱਕ 25 ਫੀਸਦੀ ਊਰਜਾ ਦੇ ਨਿਕਾਸ ‘ਚ ਕਟੌਤੀ ਕਰਨ ਦਾ ਟੀਚਾ ਰਖਿਆ ਹੈ। ਸਰਕਾਰ ਦੇ ਕੰਜ਼ਰਵੇਟਿਵ ਮੈਂਬਰਾਂ ਨੇ ਮਾਰਿਸਨ ਦੇ ਊਰਜਾ ਦੇ ਨਿਕਾਸ ‘ਚ ਕਟੌਤੀ ਦੇ ਟੀਚੇ ਨੂੰ ਛੱਡਣ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਟੀਚਿਆਂ ਨੂੰ ਹਾਸਲ ਕਰਨ ਨਾਲ ਬਿਜਲੀ ਦੀਆਂ ਕੀਮਤਾਂ ‘ਚ ਵਾਧਾ ਹੋਵੇਗਾ। ਮਾਰਿਸਨ ਨੇ ਕਿਹਾ ਕਿ ਜਦੋਂ ਆਸਟਰੇਲੀਆ ਕਿਸੇ ਚੀਜ਼ ਨੂੰ ਲੈ ਕੇ ਵਚਨਬੱਧਤਾ ਦਿਖਾਉਂਦਾ ਹੈ ਤਾਂ ਉਸ ਨੂੰ ਨਿਭਾਉਂਦਾ ਵੀ ਹੈ। ਸਿਡਨੀ ਅਤੇ ਮੈਲਬਰਨ ਦੇ ਰੇਡੀਓ ਚੈਨਲਾਂ ਨੂੰ ਦਿੱਤੇ ਇੰਟਰਵਿਊ ‘ਚ ਨਵੇਂ ਪ੍ਰਧਾਨ ਮੰਤਰੀ ਨੇ ਆਖਿਆ ਕਿ ਜਲਵਾਯੂ ਸਮਝੌਤੇ ਤੋਂ ਪਿੱਛੇ ਹਟਣ ‘ਤੇ ਕੋਈ ਸਵਾਲ ਹੀ ਨਹੀਂ ਹੈ, ਮੈਂ ਆਪਣੇ ਵਿਰੋਧੀ ਮਿੱਤਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਆਪਣੇ ਕੰਮ ‘ਤੇ ਜ਼ਿਆਦਾ ਧਿਆਨ ਦੇਣ। ਮੇਰੇ ਲਈ ਇਸ ਸਮੇਂ ਆਸਟਰੇਲੀਆਈ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਾਉਣਾ ਵੀ ਪਹਿਲ ਹੈ।

You must be logged in to post a comment Login