ਪੋਤੀ ਦੇ ਜਨਮ ‘ਤੇ ਗੁਰਦੁਆਰਾ ਨਾਡਾ ਸਾਹਿਬ ‘ਚ 21 ਸਾਲਾਂ ਲਈ ਬੁੱਕ ਕਰਾਇਆ ਅਖੰਡ ਪਾਠ

ਪੋਤੀ ਦੇ ਜਨਮ ‘ਤੇ ਗੁਰਦੁਆਰਾ ਨਾਡਾ ਸਾਹਿਬ ‘ਚ 21 ਸਾਲਾਂ ਲਈ ਬੁੱਕ ਕਰਾਇਆ ਅਖੰਡ ਪਾਠ

ਪੰਚਕੂਲਾ : ਹਰਿਆਣਾ ‘ਚ ਭਰੂਣ ਹੱਤਿਆ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੰਚਕੂਲਾ ਦੇ ਜਾਟ ਬਲਬੀਰ ਚੌਧਰੀ ਦੰਦਿਆਨ ਨੇ ਇਕ ਅਨੋਖੀ ਪਹਿਲ ਕੀਤੀ ਹੈ। ਉਨ੍ਹਾਂ ਨੇ ਆਪਣੀ ਪੋਤੀ ਦੇ ਪੈਦਾ ਹੋਣ ‘ਤੇ 21 ਸਾਲਾਂ ਲਈ ਪੰਚਕੂਲਾ ਸਥਿਤ ਗੁਰਦੁਆਰਾ ਨਾਡਾ ਸਾਹਿਬ ‘ਚ ਅਖੰਡ ਪਾਠ ਰਖਵਾਇਆ ਹੈ। ਗੁਰਦੁਆਰਾ ਨਾਡਾ ਸਾਹਿਬ ‘ਚ ਇਕ ਜਾਂ ਦੋ ਸਾਲਾਂ ਤੋਂ ਜ਼ਿਆਦਾ ਅਖੰਡ ਪਾਠ ਦੀ ਐਡਵਾਂਸ ਬੁਕਿੰਗ ਨਹੀਂ ਹੁੰਦੀ ਪਰ ਜਾਟ ਦੀ ਜ਼ਿੱਦ ਅੱਗੇ ਗੁਰਦੁਆਰਾ ਨਾਡਾ ਸਾਹਿਬ ਦੇ ਪ੍ਰਬੰਧਕਾਂ ਨੂੰ ਐੱਸ. ਜੀ. ਪੀ. ਸੀ. ਨਾਲ ਗੱਲ ਕਰਨੀ ਪਈ।
ਐੱਸ. ਜੀ. ਪੀ. ਸੀ. ਦੇ ਅਹੁਦਾ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਨਾਡਾ ਸਾਹਿਬ ਦੇ ਪ੍ਰਬੰਧਕ ਇਸ ਲਈ ਮੰਨ ਗਏ। ਹਾਲਾਂਕਿ ਬਲਬੀਰ ਚੌਧਰੀ ਦੀ ਪੋਤੀ ਦਾ ਜਨਮ ਵੀ ਅਮਰੀਕਾ ‘ਚ ਹੋਇਆ ਹੈ ਪਰ 22 ਸਤੰਬਰ ਤੋਂ 24 ਸਤੰਬਰ ਤੱਕ ਹਰ ਸਾਲ ਅਖੰਡ ਪਾਠ ਲਈ ਜਾਟ ਦਾ ਬੇਟਾ, ਨੂੰਹ ਤੇ ਪੋਤੀ ਅਮਰੀਕਾ ਤੋਂ ਗੁਰਦੁਆਰਾ ਨਾਡਾ ਸਾਹਿਬ ‘ਚ ਅਖੰਡ ਪਾਠ ਲਈ ਆਉਣਗੇ।
ਬਲਬੀਰ ਸਿੰਘ ਦਾ ਕਹਿਣਾ ਹੈ ਕਿ ਮੇਰਾ ਗੁਰਦੁਆਰਾ ਨਾਢਾ ਸਾਹਿਬ ‘ਚ ਅਟੁੱਟ ਵਿਸ਼ਵਾਸ ਹੈ ਅਤੇ ਮੇਰੇ ਘਰ ਪਹਿਲੀ ਪੋਤੀ ਹੋਈ ਹੈ ਤਾਂ ਮੈਨੂੰ ਲੱਗਿਆ ਕਿ ਬੇਟੀਆਂ ਪ੍ਰਤੀ ਘ੍ਰਿਣਾ ਰੱਖਣ ਵਾਲੇ ਲੋਕਾਂ ਨੂੰ ਸੰਦੇਸ਼ ਦੇਣਾ ਚਾਹੀਦਾ ਹੈ ਕਿਕ ਬੇਟੀਆਂ ਵੀ ਬੇਟਿਆਂ ਤੋਂ ਵਧ ਕੇ ਹੁੰਦੀਆਂ ਹਨ। ਉਸ ਨੇ ਕਿਹਾ ਕਿ ਸਾਲ 2037 ਤੱਕ ਹੁਣ ਮੇਰਾ ਬੇਟਾ, ਨੂੰਹ ਤੇ ਪੋਤੀ ਹਰ ਸਾਲ ਗੁਰਦੁਆਰਾ ਨਾਡਾ ਸਾਹਿਬ ‘ਚ ਅਖੰਡ ਪਾਠ ਲਈ ਭਾਰਤ ਆਉਣਗੇ ਤਾਂ ਇੱਥੋਂ ਦੇ ਸੱਭਿਆਚਾਰ ਨਾਲ ਵੀ ਉਹ ਜੁੜੇ ਰਹਿਣਗੇ।

You must be logged in to post a comment Login